ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦਾ ਕਰਨਗੇ ਬਾਈਕਾਟ, ਜਾਣੋ ਕਾਰਨ

Friday, Aug 12, 2022 - 03:57 PM (IST)

ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦਾ ਕਰਨਗੇ ਬਾਈਕਾਟ, ਜਾਣੋ ਕਾਰਨ

ਲੁਧਿਆਣਾ (ਸੇਠੀ) : ਸ਼ਹੀਦ ਸੁਖਦੇਵ ਥਾਪਰ ਦੇ ਸਥਾਨਕ ਨੌਘਰਾ ਸਥਿਤ ਜਨਮ ਅਸਥਾਨ ਦੀ ਅਣਦੇਖੀ ਤੋਂ ਖ਼ਫਾ ਹੋ ਕੇ ਸ਼ਹੀਦ ਸੁਖਦੇਵ ਦੇ ਵਾਰਸਾਂ ਨੇ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਸ਼ਹੀਦ ਦੇ ਵਾਰਸਾਂ ਵੱਲੋਂ ਸੂਬਾ ਪੱਧਰੀ ਸਮਾਰੋਹ ਦਾ ਬਾਈਕਾਟ ਪਿਛਲੇ ਇਕ ਸਾਲ ਤੋਂ ਅੱਧ ਵਿਚਾਲੇ ਲਟਕੇ ਜਨਮ ਅਸਥਾਨ ਦੇ ਸੁੰਦਰੀਕਰਨ ਅਤੇ ਜਨਮ ਅਸਥਾਨ ਨੂੰ ਚੌੜਾ ਬਜ਼ਾਰ ਤੋਂ ਸਿੱਧਾ ਰਸਤਾ ਦੇਣ ਦੀ ਪ੍ਰਕਿਰਿਆ ਨੂੰ ਬਿਨਾਂ ਕਿਸੇ ਕਾਰਨ ਉਲਝਾਉਣ ਦੇ ਸਰਕਾਰੀ ਯਤਨਾਂ ਦੇ ਵਿਰੋਧ ’ਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਵਹਿਸ਼ੀ ਦਰਿੰਦੇ ਨੇ ਚੱਲੀ ਘਟੀਆ ਚਾਲ, ਇੰਝ ਸਾਹਮਣੇ ਆਈ ਅਸਲ ਕਰਤੂਤ

ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਤੇ ਸ਼ਹੀਦ ਦੇ ਵਾਰਸ ਅਸ਼ੋਕ ਥਾਪਰ ਨੇ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਲਈ ਸੱਦਾ-ਪੱਤਰ ਨਾ-ਮਨਜ਼ੂਰ ਕਰਦਿਆਂ ਕਿਹਾ ਕਿ ਪਿਛਲੇ 1 ਸਾਲ ਤੋਂ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਅਸਥਾਨ ਦੇ ਸੁੰਦਰੀਕਰਨ ਲਈ 50 ਲੱਖ ਦੀ ਰਾਸ਼ੀ ਜਾਰੀ ਹੋਈ, ਜੋ ਇਨ੍ਹਾਂ ਦਿਨਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਸੁਖਦੇਵ ਥਾਪਰ ਲਈ ਭੇਜੀ ਗਈ ਸੀ ਅਤੇ ਨਗਰ ਨਿਗਮ ਲੁਧਿਆਣਾ ਨੇ ਟੈਂਡਰ ਲਗਾ ਕੇ ਕੰਮ ਸ਼ੁਰੂ ਵੀ ਕਰ ਦਿੱਤਾ ਸੀ ਪਰ ਕੰਮ ਅਜੇ ਵੀ ਅਧੂਰਾ ਹੈ। ਇਸ ਦੇ ਨਾਲ ਕੁੱਝ ਸਿਆਸੀ ਲੋਕਾਂ ਦੀ ਸ਼ਹਿ ’ਤੇ ਨਗਰ ਨਿਗਮ ਅਧਿਕਾਰੀਆਂ ਨੇ ਸੁੰਦਰੀਕਰਨ ਦਾ ਕੰਮ ਪੂਰਾ ਕਰਨ ’ਚ ਦਿਲਚਸਪੀ ਨਹੀਂ ਦਿਖਾਈ।

ਇਹ ਵੀ ਪੜ੍ਹੋ : SC ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਵਿੱਦਿਅਕ ਅਦਾਰੇ ਨਹੀਂ ਰੋਕ ਸਕਣਗੇ ਡਿਗਰੀ

ਇਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਹੀਦ ਦੇ ਬੁੱਤ ਨੂੰ ਸਾਕਸ਼ੀ ਮੰਨ ਕੇ ਦੋ ਮਹੀਨੇ ’ਚ ਸੁੰਦਰੀਕਰਨ ਦਾ ਕੰਮ ਮੁਕੰਮਲ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਉਦਘਾਟਨ ਕਰਵਾਉਣ ਦਾ ਭਰੋਸਾ ਸ਼ਹੀਦ ਦੇ ਵਾਰਸਾਂ ਨੂੰ ਦੁਆਇਆ ਸੀ। ਇਸ ਦੇ ਮਗਰੋਂ ਵੀ ਮੰਤਰੀ ਬੈਂਸ ਵੱਲੋਂ ਦਿੱਤੀ ਸਮਾਂ ਹੱਦ ਖ਼ਤਮ ਹੋ ਗਈ ਅਤੇ ਲੁਧਿਆਣਾ ਵਿਖੇ ਆਜ਼ਾਦੀ ਦਿਹਾੜੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਮਲ ਹੋਣ ਦੇ ਬਾਵਜੂਦ ਸ਼ਹੀਦ ਦੇ ਜਨਮ ਅਸਥਾਨ ’ਤੇ ਆਉਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਹੋਇਆ। ਅਜਿਹੇ ’ਚ ਜਦੋਂ ਦੇਸ਼ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਸੁਖਦੇਵ ਲਈ ਸਰਕਾਰ ਦੇ ਦਿਲ ’ਚ ਕੋਈ ਸਤਿਕਾਰ ਨਹੀਂ ਤਾਂ ਸ਼ਹੀਦ ਦੇ ਵਾਰਸਾਂ ਦੇ ਸਨਮਾਨ ਦੇ ਤਾਂ ਮਾਇਨੇ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ਹੀਦ ਸੁਖਦੇਵ ਨੂੰ ਸਨਮਾਨ ਨਹੀਂ ਮਿਲੇਗਾ, ਉਨ੍ਹਾਂ ਦੇ ਵਾਰਸ ਹਰ ਸਰਕਾਰੀ ਪ੍ਰੋਗਰਾਮ ਦਾ ਬਾਈਕਾਟ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News