Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਜੀਤ ਨੂੰ ਦਿੱਤੀ ਅੰਤਿਮ ਵਿਦਾਈ

Saturday, Jan 24, 2026 - 07:16 PM (IST)

Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਜੀਤ ਨੂੰ ਦਿੱਤੀ ਅੰਤਿਮ ਵਿਦਾਈ

ਨੂਰਪੁਰਬੇਦੀ (ਵੈੱਬ ਡੈਸਕ, ਸੰਜੀਵ ਭੰਡਾਰੀ)- ਜੰਮੂ ਕਸ਼ਮੀਰ ਦੇ ਜ਼ਿਲ੍ਹਾ ਡੋਡਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਭਾਰਤੀ ਫ਼ੌਜ ਦੇ ਜਵਾਨ ਜੋਬਨਜੀਤ ਸਿੰਘ ਦੀ ਮੌਤ ਹੋ ਗਈ ਸੀ। ਸ਼ਹੀਦ ਜੋਬਨਜੀਤ ਸਿੰਘ ਦੀ ਅੱਜ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪਿਤਾ ਦਾ ਪਹਾੜ ਵਰਗਾ ਜਿਗਰਾ ਦਿੱਸਿਆ। ਸ਼ਹੀਦ ਹੋਏ ਪੁੱਤ ਨੂੰ ਪਿਤਾ ਨੇ ਵਰਦੀ ਪਾ ਕੇ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਜਿੱਥੇ ਧਾਹਾਂ ਮਾਰ ਪਰਿਵਾਰ ਰੋਂਦਾ ਨਜ਼ਰ ਆਇਆ, ਉਥੇ ਹੀ ਹਰ ਕਿਸੇ ਦੀ ਅੱਖ ਨਮ ਵਿਖਾਈ ਦਿੱਤੀ। 

ਇਹ ਵੀ ਪੜ੍ਹੋ: ਬਸੰਤ ਪੰਚਮੀ ਵਾਲੇ ਦਿਨ ਜਲੰਧਰ 'ਚ ਵੱਡਾ ਹਾਦਸਾ! ਪਤੰਗ ਲੁੱਟਦਿਆਂ ਡੂੰਘੇ ਟੋਏ 'ਚ ਡਿੱਗਿਆ ਜਵਾਕ, ਹੋਈ ਮੌਤ

PunjabKesari

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਡੋਡਾ ਵਿਖੇ ਬੀਤੇ ਦਿਨੀਂ ਉਸ ਸਮੇਂ ਹਾਦਸਾ ਵਾਪਰਿਆ ਜਦੋਂ ਭਾਰਤੀ ਫ਼ੌਜ ਦੀ ਇਕ ਗੱਡੀ ਭਦਰਵਾਹ ਤੋਂ ਖਾਨਈ ਟੋਪ ਵੱਲ ਡਿਊਟੀ ਲਈ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਡੋਡਾ ਜ਼ਿਲ੍ਹੇ ਦੇ ਪਹਾੜੀ ਇਲਾਕੇ ’ਚ ਰਸਤੇ ਦੌਰਾਨ ਫ਼ੌਜ ਦੀ ਗੱਡੀ ਅਚਾਨਕ ਬੇਕਾਬੂ ਹੋ ਕੇ ਲਗਭਗ 200 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ।

ਇਸ ਦਰਦਨਾਕ ਹਾਦਸੇ ’ਚ ਬਲਾਕ ਨੂਰਪੁਰਬੇਦੀ ਦੇ ਪਿੰਡ ਚਨੋਲੀ ਦੇ ਰਹਿਣ ਵਾਲੇ ਸੈਨਿਕ ਜੋਬਨਜੀਤ ਸਿੰਘ ਸਮੇਤ ਕੁਝ ਹੋਰ ਸੈਨਿਕਾਂ ਦੀ ਮੌਤ ਹੋ ਜਾਣ ਤੋਂ ਇਲਾਵਾ ਕਈ ਸੈਨਿਕ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਸੈਨਿਕ ਹਸਪਤਾਲ ’ਚ ਚੱਲ ਰਿਹਾ ਹੈ। ਸ਼ਹੀਦ ਫ਼ੌਜੀ ਜੋਬਨਜੀਤ ਸਿੰਘ ਸਪੁੱਤਰ ਸਾਬਕਾ ਸੈਨਿਕ ਬਲਵੀਰ ਸਿੰਘ ਦੀ ਉਮਰ ਮਹਿਜ਼ 23 ਸਾਲ ਸੀ। ਉਹ ਸਤੰਬਰ 2019 ’ਚ ਭਾਰਤੀ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਇਸ ਸਮੇਂ 8 ਕੈਵਲਰੀ ਆਰਮਡ ਯੂਨਿਟ (4 ਆਰ. ਆਰ.) ਵਿਖੇ ਤਾਇਨਾਤ ਸੀ। ਦੇਸ਼ ਸੇਵਾ ਦਾ ਜਜ਼ਬਾ ਉਸ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਜੋਂ ਮਿਲਿਆ ਸੀ, ਜਿਸ ਕਰਕੇ ਉਸਨੇ ਨੌਜਵਾਨ ਉਮਰ ’ਚ ਹੀ ਫ਼ੌਜੀ ਵਰਦੀ ਪਹਿਨ ਕੇ ਮਾਤ ਭੂਮੀ ਦੀ ਸੇਵਾ ਦਾ ਰਾਹ ਚੁਣਿਆ।

PunjabKesari

ਇਹ ਵੀ ਪੜ੍ਹੋ: Punjab: ਚੱਲਦੇ ਵਿਆਹ ਦੌਰਾਨ ਪੈਲੇਸ 'ਚ ਪੈ ਗਿਆ ਭੜਥੂ ! ਬਾਊਂਸਰਾਂ ਨੇ ਕੁੱਟ 'ਤੇ ਵਾਜਿਆਂ ਵਾਲੇ

PunjabKesari

ਫ਼ੌਜੀ ਦਾ ਅਗਲੇ ਮਹੀਨੇ ਹੋਣਾ ਸੀ ਵਿਆਹ 
ਦੱਸਣਯੋਗ ਹੈ ਕਿ ਜੋਬਨਜੀਤ ਸਿੰਘ ਦਾ ਵਿਆਹ ਕੁਝ ਦਿਨਾਂ ਬਾਅਦ ਫਰਵਰੀ ਮਹੀਨੇ ’ਚ ਹੋਣਾ ਤੈਅ ਕੀਤਾ ਗਿਆ ਸੀ। ਜਿਸ ਕਰਕੇ ਪਰਿਵਾਰ ’ਚ ਖ਼ੁਸ਼ੀਆਂ ਦਾ ਮਾਹੌਲ ਸੀ ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਸਾਰੇ ਖ਼ੁਸ਼ੀ ਦੇ ਪਲ ਗ਼ਮ ’ਚ ਬਦਲ ਦਿੱਤੇ। ਉਸ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਚਨੋਲੀ, ਨੂਰਪੁਰਬੇਦੀ ਅਤੇ ਆਸ ਪਾਸ ਦੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ’ਚੋਂ ਸਾਡੇ ਇਲਾਕੇ ਅਤੇ ਦੇਸ਼ ਨੇ ਇਕ ਹੋਰ ਬਹਾਦੁਰ ਸੈਨਿਕ ਗਵਾ ਦਿੱਤਾ ਹੈ, ਜਿਸ ਦੀ ਦੇਸ਼ ਪ੍ਰਤੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।

PunjabKesari

PunjabKesari

PunjabKesari

ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News