PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ ਕਰ...

Monday, Mar 09, 2026 - 05:30 PM (IST)

PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ ਕਰ...

ਫਰੀਦਕੋਟ(ਰਾਜਨ): ਥਾਣਾ ਸਿਟੀ-2 ਫਰੀਦਕੋਟ ਦੀ ਪੁਲਸ ਨੇ ਇੱਕ ਵਿਆਹੁਤਾ ਔਰਤ ਨਾਲ ਜਬਰ-ਜ਼ਿਨਾਹ ਕਰਨ ਅਤੇ ਅਸ਼ਲੀਲ ਵੀਡੀਓ ਬਣਾਕੇ ਵਾਇਰਲ ਕਰਨ ਦੀ ਧਮਕੀ ਦੇ ਕੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਫਰੀਦਕੋਟ ਨਿਵਾਸੀ ਇਕ ਔਰਤ ਨੇ ਦੱਸਿਆ ਕਿ ਉਹ ਵਿਆਹੁਤਾ ਹੈ ਅਤੇ ਉਸਦੇ ਦੋ ਬੱਚੇ ਹਨ। ਉਸਦਾ ਪਤੀ ਚੰਡੀਗੜ੍ਹ ਵਿੱਚ ਪੇਇੰਗ ਗੈਸਟ ਚਲਾਉਂਦਾ ਹੈ ਅਤੇ ਮੁਲਜ਼ਮ ਉਸਦੇ ਪਤੀ ਕੋਲ ਆਉਂਦਾ-ਜਾਂਦਾ ਰਹਿੰਦਾ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਵਾਸੀ ਜ਼ਿਲ੍ਹਾ ਫਾਜ਼ਿਲਕਾ ਨੇ ਉਸਦੇ ਪਤੀ ਨੂੰ ਮੈਡੀਕਲ ਕਾਲਜ ਫਰੀਦਕੋਟ ਦੇ ਸਾਹਮਣੇ ਨਵੀਂ ਪੀ.ਜੀ. ਖਰੀਦਣ ਦੀ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸਾਬਕਾ ਗ੍ਰੰਥੀ ਨੇ ਠੇਕਾ ਕਰਮਚਾਰੀ 'ਤੇ ਚਲਾਈਆਂ ਗੋਲੀਆਂ

ਇਸ ਦੌਰਾਨ ਮੁਲਜ਼ਮ ਉਸਨੂੰ ਪੀ.ਜੀ. ਦੀ ਲੋਕੇਸ਼ਨ ਦਿਖਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਚਾਹ ਵਿੱਚ ਕੁਝ ਮਿਲਾ ਕੇ ਪਿਲਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਕੁਝ ਸਮੇਂ ਬਾਅਦ ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਨੇ ਆਪਣੇ ਆਪ ਨੂੰ ਅਤੇ ਮੁਲਜ਼ਮ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ, ਜਿਸ ਨਾਲ ਉਹ ਬਹੁਤ ਡਰ ਗਈ। ਜਦੋਂ ਉਸਨੇ ਮੁਲਜ਼ਮ ਦੇ ਇਸ ਕਿਰਦਾਰ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਵੱਲੋਂ ਬਣਾਈ ਗਈ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸਦੀ ਮਰਜ਼ੀ ਤੋਂ ਬਿਨਾਂ ਕਈ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ। ਜਿਸ ਉਪਰੰਤ ਉਸ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ-2 ਫਰੀਦਕੋਟ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

ਉਧਰ ਇਸ ਮਾਮਲੇ ਦੇ ਤਫਤੀਸ਼ੀ ਇੰਸਪੈਕਟਰ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ-  ਪੰਜਾਬ 'ਚ ਇਕ ਹੋਰ 'ਆਪ' ਦੇ ਸਰਪੰਚ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News