ਐਤਵਾਰ ਤੇ ਸੋਮਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ
Saturday, Jul 11, 2026 - 08:14 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ ਤੇ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਕੋਟਕਪੂਰਾ, (ਨਰਿੰਦਰ ਬੈੜ੍ਹ)- ਇੰਜੀਨੀਅਰ ਇਕਬਾਲ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਸਬ-ਅਰਬਨ ਕੋਟਕਪੂਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 12 ਜੁਲਾਈ 2026 ਨੂੰ ਜ਼ਰੂਰੀ ਮੁਰੰਮਤ ਕਾਰਨ 132 ਕੇ.ਵੀ. ਸਬ-ਸਟੇਸ਼ਨ ਕੋਟਕਪੂਰਾ 2 ਤੋਂ ਚਲਦੇ 11 ਕੇ.ਵੀ., ਹਰਿਆਲੀ ਫੀਡਰ, ਨਵੀਂ ਦਾਣਾ ਮੰਡੀ ਫੀਡਰ, ਅਮਰ ਨਗਰ ਫੀਡਰ ਜੀਵਨ ਨਗਰ ਫੀਡਰ 11 ਕੇ.ਵੀ. ਕੋਠੇ ਮੌੜ ਫੀਡਰ ਤੇ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਬਠਿੰਡਾ ਰੋਡ, ਦੇਵੀ ਵਾਲਾ ਰੋਡ, ਅਮਨ ਨਗਰ, ਜੀਵਨ ਨਗਰ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੂਰਪੁਰਬੇਦੀ, (ਭੰਡਾਰੀ)-132 ਕੇ.ਵੀ. ਅਨੰਦਪੁਰ ਸਾਹਿਬ ਤੋਂ ਚੱਲ ਰਹੀ 66 ਕੇ.ਵੀ. ਲਾਈਨ ਅਨੰਦਪੁਰ ਸਾਹਿਬ, ਨੂਰਪੁਰਬੇਦੀ, ਨਲਹੋਟੀ ਤੇ ਬਜਰੂੜ ਦੀ ਬਿਜਲੀ ਸਪਲਾਈ 13 ਜੁਲਾਈ ਨੂੰ 66 ਕੇ.ਵੀ. ਲਾਈਨ ਦਾ ਸਵੇਰੇ 10 ਵਜੇ ਤੋਂ ਦੁਪਹਿਰੇ 2 ਵਜੇ ਤੱਕ ਪਰਮਿਟ ਹੋਣ ਕਾਰਨ 66 ਕੇ.ਵੀ. ਸਿੰਘਪੁਰ ਗਰਿੱਡ 66 ਕੇ.ਵੀ. ਨਲਹੋਟੀ ਗਰਿੱਡ ਅਤੇ 66 ਕੇ.ਵੀ. ਬਜਰੂੜ ਗਰਿੱਡ ਤੋਂ ਚਲਦੇ ਸਾਰੇ ਫੀਡਰਾਂ ਤਹਿਤ ਨੂਰਪੁਰਬੇਦੀ ਖੇਤਰ ਦੇ ਸਮੁੱਚੇ 138 ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਂ ਵੱਧ ਘੱਟ ਵੀ ਹੋ ਸਕਦਾ ਹੈ। ਮੌਸਮ ਖ਼ਰਾਬ ਹੋਣ ’ਤੇ ਇਹ ਪਰਮਿਟ ਕੈਂਸਲ ਵੀ ਹੋ ਸਕਦਾ ਹੈ। ਉਕਤ ਜਾਣਕਾਰੀ ਪਾਵਰਕਾਮ ਦਫਤਰ ਸਿੰਘਪੁਰ ਦੇ ਐੱਸ.ਡੀ.ਓ ਰਜੇਸ਼ ਸ਼ਰਮਾ ਵੱਲੋਂ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
