ਸਹੁਰਿਆਂ ਤੋਂ ਤੰਗ ਆ ਵਿਆਹੁਤਾ ਨੇ ਲੈ ਲਿਆ ਫਾਹਾ, ਘਰ ਦੀ ਕੰਧ ''ਤੇ ਸੁਸਾਈਡ ਨੋਟ ਲਿਖ ਕੇ ਕਰ ਲਈ ਖੁਦਕੁਸ਼ੀ

Sunday, Aug 06, 2023 - 12:32 AM (IST)

ਸਹੁਰਿਆਂ ਤੋਂ ਤੰਗ ਆ ਵਿਆਹੁਤਾ ਨੇ ਲੈ ਲਿਆ ਫਾਹਾ, ਘਰ ਦੀ ਕੰਧ ''ਤੇ ਸੁਸਾਈਡ ਨੋਟ ਲਿਖ ਕੇ ਕਰ ਲਈ ਖੁਦਕੁਸ਼ੀ

ਫਿਰੋਜ਼ਪੁਰ (ਚੋਪੜਾ, ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਪਿੰਡ ਝੁੱਗੇ ਕੇਸਰ ਸਿੰਘ ਵਾਲੇ ਵਿਖੇ 30 ਸਾਲਾ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਕੰਧ ’ਤੇ ਸੁਸਾਈਡ ਨੋਟ ਲਿਖਿਆ, ਜਿਸ ਵਿੱਚ ਉਸ ਨੇ ਆਪਣੇ ਪਤੀ, ਸੱਸ ਤੇ ਦਿਓਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਚੱਲੀ ਗੋਲ਼ੀ, ਕਮਾਂਡੋ ਕੰਪਲੈਕਸ 'ਚ ਟ੍ਰੇਨਿੰਗ ਦੌਰਾਨ ਨੌਜਵਾਨ ਦੀ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਵੀਰੋ ਬਾਈ ਪਤਨੀ ਵੱਸਣ ਸਿੰਘ ਵਾਸੀ ਬਸਤੀ ਬਾਗ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਲੜਕੀ ਛਿੰਦਰ ਕੌਰ (30) ਨੇ 3 ਅਗਸਤ 2023 ਨੂੰ ਸਵੇਰੇ ਕਰੀਬ 10:30 ਵਜੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਉਹ ਲੜਕੀ ਦੇ ਸਹੁਰੇ ਘਰ ਪਹੁੰਚੀ ਤਾਂ ਦੇਖਿਆ ਕਿ ਉਸ ਦੀ ਲੜਕੀ ਦੀ ਲਾਸ਼ ਪਈ ਹੋਈ ਸੀ। ਛਿੰਦਰ ਕੌਰ ਨੇ ਮਰਨ ਤੋਂ ਪਹਿਲਾਂ ਕਮਰੇ ਦੀ ਕੰਧ ’ਤੇ ਲਿਖਿਆ ਸੀ ਕਿ ਮੇਰੀ ਮੌਤ ਲਈ ਮੇਰਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ ਅਤੇ ਮੇਰੀ ਮੌਤ ਦਾ ਕਾਰਨ ਇਹ ਸਾਰਾ ਪਰਿਵਾਰ ਹੈ। ਮ੍ਰਿਤਕਾ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਦੀ ਲੜਕੀ ਨੂੰ ਬਹੁਤ ਤੰਗ-ਪ੍ਰੇਸ਼ਾਨ ਕਰਦੇ ਸਨ।

ਇਹ ਵੀ ਪੜ੍ਹੋ : ਚੀਨ 'ਚ ਹੜ੍ਹ ਨੇ ਮਚਾਈ ਤਬਾਹੀ, ਦਰਜਨਾਂ ਲੋਕ ਹੋਏ ਮੌਤ ਦਾ ਸ਼ਿਕਾਰ, ਸੈਂਕੜੇ ਲਾਪਤਾ

ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਆਪਣੇ ਦੋਹਤੇ ਅਤੇ ਦੋਹਤੀ ਦੇ ਪਾਲਣ-ਪੋਸ਼ਣ ਨੂੰ ਧਿਆਨ 'ਚ ਰੱਖਦਿਆਂ ਪੰਚਾਇਤ ਦੇ ਕਹਿਣ ’ਤੇ ਰਾਜ਼ੀਨਾਮੇ ਦੀ ਗੱਲ ਚੱਲਦੀ ਰਹੀ ਪਰ ਉਸ ਦੀ ਆਤਮਾ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ, ਜਿਸ ਕਰਕੇ ਉਸ ਨੇ ਆਪਣੀ ਬੇਟੀ ਨੂੰ ਨਿਆਂ ਦਿਵਾਉਣ ਲਈ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਉਸ ਦੇ ਪਤੀ, ਸੱਸ ਅਦੇ ਦਿਓਰ ਖ਼ਿਲਾਫ਼ ਇਹ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਥਾਣਾ ਸਦਰ ਫਿਰੋਜ਼ਪੁਰ ਵਿਖੇ ਕੁਲਵਿੰਦਰ ਸਿੰਘ ਅਤੇ ਰਾਜੂ ਪੁੱਤਰ ਬੁੱਧ ਸਿੰਘ, ਪ੍ਰੀਤੋ ਪਤਨੀ ਬੁੱਧ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News