ਵਿਆਹੁਤਾ ਨੇ ਭਾਖੜਾ ਨਹਿਰ ''ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਬਚਾਉਣ ਗਿਆ ਨੌਜਵਾਨ ਵੀ ਰੁੜਿਆ

Saturday, Jul 27, 2024 - 06:45 PM (IST)

ਵਿਆਹੁਤਾ ਨੇ ਭਾਖੜਾ ਨਹਿਰ ''ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਬਚਾਉਣ ਗਿਆ ਨੌਜਵਾਨ ਵੀ ਰੁੜਿਆ

ਰੂਪਨਗਰ (ਵਿਜੇ ਸ਼ਰਮਾ)- ਵਿਆਹੁਤਾ ਨੇ ਭਾਖੜਾ ਨਹਿਰ ਦੇ ਪੁਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਜਦਕਿ ਵਿਆਹੁਤਾ ਨੂੰ ਬਚਾਉਣ ਲਈ ਨਹਿਰ ਵਿਚ ਕੁੱਦਿਆ ਨੌਜਵਾਨ ਉਸ ਨੂੰ ਬਚਾਉਣ ਵਿਚ ਸਫ਼ਲ ਤਾਂ ਨਾ ਹੋ ਸਕਿਆ ਪਰ ਉਹ ਖ਼ੁ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨਹਿਰ ਵਿਚ ਰੁੜ ਗਿਆ, ਜਿਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੁੜੀ ਜਸਵਿੰਦਰ ਕੌਰ (28) ਪਿੰਡ ਰੁੜਕੀ ਵਿਆਹੀ ਹੋਈ ਸੀ। ਉਕਤ ਕੁੜੀ ਆਪਣੇ ਸਹੁਰੇ ਪਰਿਵਾਰ ਕੋਲੋਂ ਕਥਿਤ ਤੰਗ ਸੀ। ਉਹ ਆਪਣੇ ਪੇਕੇ ਪਿੰਡ ਫਤਿਹਪੁਰ ਭੰਗਾਲਾ ਜਾ ਰਹੀ ਸੀ ਅਤੇ ਭਾਖੜਾ ਨਹਿਰ ਦੇ ਮਾਜਰੀ ਪੁਲ ’ਤੇ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਉਥੇ ਨਾਲ ਹੀ ਕੁਝ ਨੌਜਵਾਨ ਨਹਿਰ ’ਤੇ ਬੈਠੇ ਹੋਏ ਸਨ। ਉਨ੍ਹਾਂ ਵੇਖਿਆ ਕਿ ਇਕ ਔਰਤ ਨੇ ਨਹਿਰ ਵਿਚ ਛਾਲ ਮਾਰੀ ਹੈ। ਇਹ ਸਭ ਕੁਝ ਵੇਖ ਕੇ ਕੁਲਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ (25) ਵਾਸੀ ਰਾਮਪੁਰ ਮਾਜਰੀ ਜ਼ਿਲ੍ਹਾ ਰੂਪਨਗਰ ਵੱਲੋਂ ਉਸ ਨੂੰ ਬਚਾਉਣ ਲਈ ਨਹਿਰ ’ਚ ਛਾਲ ਲਗਾ ਦਿੱਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੁੜੀ ਅੱਗੇ ਨਿਕਲ ਗਈ ਅਤੇ ਕੁਲਵਿੰਦਰ ਸਿੰਘ ਉਸ ਨੂੰ ਫੜਨ ਵਿਚ ਅਸਫ਼ਲ ਰਿਹਾ, ਜਿਸ ਕਾਰਨ ਉਹ ਖ਼ੁਦ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ। ਗਰੇਵਾਲ ਪੁਲ ਦੇ ਕੋਲ ਕੁੜੀ ਦੀ ਲਾਸ਼ ਨੂੰ ਗੋਤਾਖੋਰਾਂ ਵੱਲੋਂ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਲੜਕੇ ਦੀ ਭਾਲ ਜਾਰੀ ਹੈ।

PunjabKesari

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ

ਇਸ ਦੌਰਾਨ ਲੜਕੀ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਦਾ ਫੋਨ ਆਇਆ ਸੀ ਕਿ ਜਸਵਿੰਦਰ ਕੌਰ ਘਰੋਂ ਲੜ ਕੇ ਚਲੀ ਗਈ ਹੈ। ਬਾਅਦ ਵਿਚ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਹਿਰ ’ਚੋਂ ਕਿਸੇ ਕੁੜੀ ਦੀ ਲਾਸ਼ ਮਿਲੀ ਹੈ ਤਾਂ ਉਨ੍ਹਾਂ ਆ ਕੇ ਜਦੋਂ ਵੇਖਿਆ ਤਾਂ ਉਨ੍ਹਾਂ ਦੀ ਭੈਣ ਜਸਵਿੰਦਰ ਕੌਰ ਦੀ ਲਾਸ਼ ਸੀ। ਮ੍ਰਿਤਕ ਦਾ ਸਾਲ 2014 ਵਿਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਕੋਲ ਦੋ ਬੱਚੇ ਹਨ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਥਾਈਂ ਭਾਰੀ ਮੀਂਹ, Alert ਹੋ ਗਿਆ ਜਾਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News