ਵਿਆਹੁਤਾ ਨੇ ਸਹੁਰੇ ਵਾਲਿਆਂ ’ਤੇ ਤਿੰਨ ਵਾਰ ਗਰਭਪਾਤ ਕਰਨ ਦੇ ਲਾਏ ਦੋਸ਼

03/19/2024 3:45:33 PM

ਲੁਧਿਆਣਾ (ਵਰਮਾ) : 5 ਸਾਲ ਤੱਕ ਔਰਤ ਆਪਣੇ ਸਹੁਰੇ ਵਾਲਿਆਂ ਦੇ ਹਰ ਜ਼ੁਲਮ ਨੂੰ ਸਹਿੰਦੀ ਰਹੀ। ਜਦੋਂ ਉਹ ਆਪਣੇ ਉੱਪਰ ਹੋ ਰਹੇ ਜ਼ੁਲਮਾਂ ਨੂੰ ਸਹਿਣ ਨਾ ਕਰ ਸਕੀ ਤਾਂ ਉਸ ਨੇ 2024 ਨੂੰ ਪੁਲਸ ਕਮਿਸ਼ਨਰ ਦੇ ਕੋਲ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਅਤੇ 3 ਵਾਰ ਗਰਭਵਤੀ ਹੋਣ ‘ਤੇ ਉਸ ਦੇ ਨਾਲ ਕੁੱਟਮਾਰ ਕਰਕੇ ਤਿੰਨੋ ਵਾਰ ਉਸ ਦਾ ਗਰਭਪਾਤ ਕਰਨ ਦੇ ਲਿਖ਼ਤੀ ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਾਏ ਸਨ।

ਘਰੇਲੂ ਹਿੱਸਾ ਦੀ ਸ਼ਿਕਾਰ ਹਰਮਨਦੀਪ ਕੌਰ ਨਿਵਾਸੀ ਸਾਊਥ ਸਿਟੀ ਨੇ ਦੱਸਿਆ ਕਿ ਉਸ ਦਾ ਵਿਆਹ ਧਰਮਿੰਦਰ ਸਿੰਘ ਨਿਵਾਸੀ ਪਿੰਡ ਬਿਰਮੀ ਦੇ ਨਾਲ 2019 ਨੂੰ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਨ ਲੱਗੇ। ਪੀੜਤਾ ਨੇ ਆਪਣੇ ਸਹੁਰੇ ਵਾਲਿਆਂ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹ ਤਿੰਨ ਵਾਰ ਗਰਭਵਤੀ ਹੋਈ, ਤਿੰਨੋ ਵਾਰ ਮੇਰੇ ਸਹੁਰੇ ਵਾਲਿਆਂ ਨੇ ਉਸ ਦੌਰਾਨ ਮੇਰੇ ਨਾਲ ਕੁੱਟਮਾਰ ਕਰਕੇ ਮੇਰਾ ਗਰਭਪਾਤ ਕਰ ਦਿੱਤਾ।

ਪੀੜਤਾ ਨੇ ਦੱਸਿਆ ਕਿ ਮੇਰੇ ਸਹੁਰੇ ਵਾਲੇ ਮੈਨੂੰ ਆਪਣੇ ਪੇਕਿਓਂ ਲੱਖਾਂ ਰੁਪਏ ਦੀ ਮੰਗ ਕਰਨ ਲੱਗੇ। ਮੈਂ 5 ਸਾਲ ਤੱਕ ਆਪਣੇ ਸਹੁਰੇ ਵਾਲਿਆਂ ਦੇ ਹਰ ਜ਼ੁਲਮ ਨੂੰ ਸਹਿੰਦੀ ਰਹੀ। ਇੱਕ ਦਿਨ ਉਨ੍ਹਾਂ ਨੇ ਮੇਰੀ ਕੁੱਟਮਾਰ ਕਰਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਪੁਲਸ ਕਮਿਸ਼ਨਰ ਵੱਲੋਂ ਪੀੜਤਾ ਦੀ ਸ਼ਿਕਾਇਤ ਜਾਂਚ ਲਈ ਥਾਣਾ ਵੂਮੈਨ ਸੈੱਲ ਦੇ ਪੁਲਸ ਅਫ਼ਸਰਾਂ ਕੋਲ ਭੇਜ ਦਿੱਤੀ। ਪੁਲਸ ਅਫ਼ਸਰਾਂ ਵੱਲੋਂ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਰਘਵੀਰ ਸਿੰਘ ਨੇ ਜਾਂਚ ਕਰਨ ਤੋਂ ਬਾਅਦ ਪੀੜਤਾ ਦੇ ਪਤੀ ਧਰਮਿੰਦਰ ਸਿੰਘ, ਮਨਿੰਦਰ ਜੀਤ ਸਿੰਘ ਨਿਵਾਸੀ ਪਿੰਡ ਬਿਰਮੀ, ਗੁਰਪ੍ਰੀਤ ਕੌਰ ਨਿਵਾਸੀ ਮੰਡੀ ਗੋਬਿੰਦਗੜ੍ਹ, ਸੰਦੀਪ ਕੌਰ ਨਿਵਾਸੀ ਪਿੰਡ ਲੋਹਾਰਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਦੂਜੇ ਮਾਮਲੇ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਰ ਰਾਜਵਿੰਦਰ ਕੌਰ ਨਿਵਾਸੀ ਸ਼ਿਮਲਾਪੁਰੀ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਦੇ ਕੋਲ 2023 ਨੂੰ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਰਵਿੰਦਰ ਕੁਮਾਰ ਦੇ ਨਾਲ 2016 ਨੂੰ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਨ ਲੱਗੇ। ਜਾਂਚ ਅਧਿਕਾਰੀ ਰੂਪ ਸਿੰਘ ਨੇ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕਰਨ ‘ਤੇ ਪੀੜਤਾ ਦੇ ਪਤੀ ਰਵਿੰਦਰ ਕੁਮਾਰ ਦੇ ਖ਼ਿਲਾਫ਼ ਦਾਜ ਖ਼ਾਤਰ ਤੰਗ-ਪਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ।
 


Babita

Content Editor

Related News