ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਲਾਲਚੀ ਸਹੁਰਿਆਂ ਤੋਂ ਦੁਖੀ ਕੁੜੀ ਨੇ ਜ਼ਹਿਰ ਖਾ ਕੇ ਕਰ ਲਈ ਖੁਦਕੁਸ਼ੀ

Friday, May 27, 2022 - 04:08 PM (IST)

ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਲਾਲਚੀ ਸਹੁਰਿਆਂ ਤੋਂ ਦੁਖੀ ਕੁੜੀ ਨੇ ਜ਼ਹਿਰ ਖਾ ਕੇ ਕਰ ਲਈ ਖੁਦਕੁਸ਼ੀ

ਭਵਾਨੀਗੜ੍ਹ (ਕਾਂਸਲ): ਨੇੜਲੇ ਪਿੰਡ ਸੰਘਰੇੜੀ ਵਿਖੇ ਦਾਜ ਦੇ ਲੋਭੀ ਸਹੁਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਇਕ ਵਿਆਹੁਤਾ ਲੜਕੀ ਵੱਲੋਂ ਕੋਈ ਜ਼ਹਿਰਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਜਾਣਕਾਰੀ ਮਿਲੀ ਹੈ । ਪੁਲਸ ਨੇ ਇਸ ਮਾਮਲੇ ਸਬੰਧੀ ਲੜਕੀ ਦੇ ਪਤੀ ਅਤੇ ਸੱਸ ਵਿਰੁੱਧ ਮਾਮਲਾ ਦਰਜ ਕੀਤਾ ਕਰ ਲਿਆ ਹੈ। 

ਇਹ ਵੀ ਪੜ੍ਹੋ- ਸੰਗਰੂਰ ਵਿਖੇ ਭਿਆਨਕ ਕਾਰ ਹਾਦਸੇ 'ਚ ਮਾਂ-ਪੁੱਤ ਦੀ ਮੌਤ, ਹਸਪਤਾਲ 'ਚ ਜ਼ਿੰਦਗੀ ਦੀ ਜੰਗ ਲੜ ਰਹੀਆਂ ਪਤਨੀ-ਧੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕਪੋਸਟ ਘਰਾਚੋਂ ਦੇ ਇੰਚਾਰਜ਼ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕਾਂ ਜਸਵੀਰ ਕੌਰ ਦੇ ਪਿਤਾ ਗੁਰਦਾਸ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਘਰਾਚੋਂ ਵੱਲੋਂ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਜਸਵੀਰ ਕੌਰ ਨੇ 2 ਸਾਲ ਪਹਿਲਾ ਜਸਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੰਘਰੇੜੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਨਾਲ ਮਿਲਣਾ-ਵਰਤਣਾ ਬੰਦ ਕਰ ਦਿੱਤਾ ਸੀ। ਹੁਣ ਕਰੀਬ 10 ਦਿਨ ਪਹਿਲਾਂ ਉਨ੍ਹਾਂ ਦੀ ਲੜਕੀ ਬੱਸ ਸਟੈਂਡ ਘਰਾਚੋਂ ਵਿਖੇ ਆਪਣੀ ਮਾਤਾ ਰਾਜ ਕੌਰ ਨੂੰ ਮਿਲੀ ਅਤੇ ਉਸ ਨੇ ਰੋਂਦੀ ਨੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਕਥਿਤ ਤੌਰ ’ਤੇ ਦਾਜ ਨਾ ਲੈ ਕੇ ਆਉਣ ਕਾਰਨ ਉਸ ਨਾਲ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਦੇ ਹਨ। 

ਇਹ ਵੀ ਪੜ੍ਹੋ- ਸਿਖਰ ਦੁਪਹਿਰੇ ਆੜ੍ਹਤੀ ਦੀ ਦੁਕਾਨ ਤੋਂ 5 ਲੱਖ 50 ਹਜ਼ਾਰ ਲੁੱਟ ਫਰਾਰ ਹੋਏ ਲੁਟੇਰੇ (ਵੀਡੀਓ)

ਲੜਕੀ ਨੇ ਕਿਹਾ ਕਿ ਹੁਣ ਉਹ ਜ਼ਿੰਦਗੀ ਨਹੀਂ ਜੀਅ ਸਕਦੀ ਤਾਂ ਉਸਦੀ ਮਾਤਾ ਰਾਜ ਕੌਰ ਨੇ ਉਸ ਨੂੰ ਕਿਹਾ ਸੀ ਕਿ ਤੂੰ ਅਹਿਜਾ ਨਾ ਬੋਲ ਅਸੀ ਤੇਰਾ ਹੱਲ ਕਰਾਂਗੇ। ਪਰ ਹੁਣ ਪਰਿਵਾਰ ਵਾਲਿਆਂ ਨੂੰ  ਸੁਨੇਹਾ ਆਇਆ ਕਿ ਜਸਵੀਰ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਗੁਰਦਾਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਜਸਵੀਰ ਸਿੰਘ ਅਤੇ ਸੱਸ ਚਮੇਲੀ ਪਤਨੀ ਅਮਰਜੀਤ ਸਿੰਘ ਵਾਸੀਆਨ ਸੰਘਰੇੜੀ ਵਿਰੁੱਧ ਮਾਮਲਾ ਦਰਜ ਕਰਕੇ ਮ੍ਰਿਤਕਾ ਦੇ ਪਤੀ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਾਪਿਆ ਨੂੰ ਸੌਪ ਦਿੱਤੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News