ਕਰਵਾਚੌਥ ''ਤੇ ਮਹਿਲਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ! ਵਿਆਹ ਤੋਂ ਜਣੇਪੇ ਤੱਕ ਨਵੀਆਂ ਸਕੀਮਾਂ ਨੂੰ ਮਨਜ਼ੂਰੀ

Friday, Oct 30, 2026 - 10:55 AM (IST)

ਕਰਵਾਚੌਥ ''ਤੇ ਮਹਿਲਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ! ਵਿਆਹ ਤੋਂ ਜਣੇਪੇ ਤੱਕ ਨਵੀਆਂ ਸਕੀਮਾਂ ਨੂੰ ਮਨਜ਼ੂਰੀ

ਚੰਡੀਗੜ੍ਹ (ਮਨਪ੍ਰੀਤ) : ਕਰਵਾਚੌਥ ਮੌਕੇ ਔਰਤਾਂ ਦੀ ਭਲਾਈ ਨਾਲ ਜੁੜੇ ਅਹਿਮ ਫ਼ੈਸਲੇ ਲੈਂਦਿਆਂ ਚੰਡੀਗੜ੍ਹ ਲੇਬਰ ਵੈੱਲਫੇਅਰ ਬੋਰਡ ਨੇ ਮਹਿਲਾ ਮੁਲਾਜ਼ਮਾਂ ਲਈ ਵਿੱਤੀ ਸਹਾਇਤਾ ਦਾ ਦਾਇਰਾ ਵਧਾਉਣ ਸਮੇਤ ਕਈ ਭਲਾਈ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਹੈ। ਬੋਰਡ ਨੇ ਹੁਣ ਅਣ-ਵਿਆਹੀਆਂ ਮਹਿਲਾ ਮੁਲਾਜ਼ਮਾਂ ਨੂੰ ਆਪਣੇ ਵਿਆਹ ਲਈ ਵੀ ਕੰਨਿਆਦਾਨ ਸਕੀਮ ਤਹਿਤ ਸਹਾਇਤਾ ਦੇਣ, ਜਣੇਪੇ ਦੌਰਾਨ 21 ਹਜ਼ਾਰ ਰੁਪਏ ਦੀ ਮਦਦ ਅਤੇ ਨਵਜੰਮੇ ਬੱਚੇ ਦੇ ਨਾਂ ’ਤੇ 10 ਹਜ਼ਾਰ ਰੁਪਏ ਦੀ ਐੱਫ. ਡੀ. ਆਰ. ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਵਿਧਵਾ ਅਤੇ ਅਪਾਹਜਤਾ ਪੈਨਸ਼ਨ 1,000 ਰੁਪਏ ਤੋਂ ਵਧਾ ਕੇ 2,000 ਰੁਪਏ ਮਹੀਨਾ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ PRTC ਦੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, 31 ਅਕਤੂਬਰ ਨੂੰ ਆ ਸਕਦੈ ਵੱਡਾ ਫ਼ੈਸਲਾ

ਇਹ ਫ਼ੈਸਲੇ ਕਿਰਤ ਸਕੱਤਰ-ਕਮ-ਬੋਰਡ ਦੀ ਚੇਅਰਪਰਸਨ ਅਨੁਰਾਧਾ ਐੱਸ. ਚਾਗਤੀ ਦੀ ਪ੍ਰਧਾਨਗੀ ਹੇਠ ਹੋਈ ਚੰਡੀਗੜ੍ਹ ਲੇਬਰ ਵੈਲਫੇਅਰ ਬੋਰਡ ਦੀ 9ਵੀਂ ਮੀਟਿੰਗ ਦੌਰਾਨ ਲਏ ਗਏ। ਜਣੇਪਾ ਲਾਭ ਸਕੀਮ ਤਹਿਤ ਦਿੱਤੀ ਜਾਣ ਵਾਲੀ 21 ਹਜ਼ਾਰ ਰੁਪਏ ਦੀ ਰਾਸ਼ੀ ਉਜਰਤ ਦੇ ਮੁਆਵਜ਼ੇ ਅਤੇ ਪੌਸ਼ਟਿਕ ਖ਼ੁਰਾਕ ਲਈ ਹੋਵੇਗੀ, ਜਦਕਿ ਬੱਚੇ ਦੇ ਨਾਂ ’ਤੇ ਜਮ੍ਹਾਂ ਕਰਵਾਈ ਜਾਣ ਵਾਲੀ 10 ਹਜ਼ਾਰ ਰੁਪਏ ਦੀ ਰਕਮ ਉਸ ਦੇ ਭਵਿੱਖ ਲਈ ਵਿੱਤੀ ਸੁਰੱਖਿਆ ਵਜੋਂ ਕੰਮ ਕਰੇਗੀ। ਬੋਰਡ ਅਨੁਸਾਰ ਸਾਰੀਆਂ ਸਕੀਮਾਂ ਦਾ ਲਾਭ ਸਬੰਧਿਤ ਨਿਯਮਾਂ ਅਤੇ ਯੋਗਤਾ ਦੀਆਂ ਸ਼ਰਤਾਂ ਮੁਤਾਬਕ ਦਿੱਤਾ ਜਾਵੇਗਾ। ਮੀਟਿੰਗ ’ਚ ਕਿਰਤਕਮਿਸ਼ਨਰ-ਕਮ-ਵੈੱਲਫੇਅਰ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਤੇ ਸਹਾਇਕ ਕਿਰਤ ਕਮਿਸ਼ਨਰ ਆਕਾਸ਼ ਮਿੱਤਲ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਜਾਰੀ ਹੋਏ ਵੱਡੇ ਹੁਕਮ, ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਕੰਮਾਂ 'ਤੇ ਲਾਈਆਂ ਸਖ਼ਤ ਪਾਬੰਦੀਆਂ, ਪੜ

ਵਿਦਿਆਰਥੀਆਂ ਅਤੇ ਕੰਮਕਾਜੀ ਮੁਲਾਜ਼ਮਾਂ ਨੂੰ ਵੀ ਲਾਭ
ਬੋਰਡ ਨੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਜ਼ੀਫ਼ਾ ਸਕੀਮ ਦਾ ਦਾਇਰਾ ਵੀ ਵਧਾਇਆ ਹੈ। ਹੁਣ ਸਵੈ-ਅਧਿਐਨ ਰਾਹੀਂ ਪੜ੍ਹਾਈ ਕਰ ਰਹੇ ਕੰਮਕਾਜੀ ਮੁਲਾਜ਼ਮ ਵੀ ਇਸ ਸਕੀਮ ਦਾ ਲਾਭ ਲੈ ਸਕਣਗੇ। ਇਸ ਦੇ ਨਾਲ ਹੀ ਡਿਜੀਟਲ ਸਿੱਖਿਆ ਸਕੀਮ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਯੋਗ ਲਾਭਪਾਤਰੀਆਂ ਨੂੰ ਲੈਪਟਾਪ ਜਾਂ ਹੋਰ ਨਿਰਧਾਰਤ ਡਿਜੀਟਲ ਉਪਕਰਨ ਖ਼ਰੀਦਣ ਲਈ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਸਹਾਇਤਾ ਨਿਰਧਾਰਤ ਸ਼ਰਤਾਂ ਅਨੁਸਾਰ ਜੀਵਨ ’ਚ ਇਕ ਵਾਰ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


 


author

Babita

Content Editor

Related News