ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਨੇ ਖਾਧਾ ਜ਼ਹਿਰ, ਮੌਤ

Friday, Nov 10, 2017 - 05:58 PM (IST)

ਬਨੂੜ (ਗੁਰਪਾਲ) : ਬਨੂੜ ਦੇ ਨੇੜਲੇ ਪਿੰਡ ਦੇਵੀਨਗਰ (ਅਬਰਾਵਾ) ਵਿਖੇ ਸਹੁਰੇ ਪਰਿਵਾਰ ਦੀਆਂ ਵਧੀਕੀਆਂ ਤੋਂ ਤੰਗ ਆਈ 28 ਸਾਲਾਂ ਵਿਆਹੁਤਾ ਔਤਰ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀਆਂ ਕਰ ਲਈ। ਇਸ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾਕਰਪੁਰ ਥਾਣਾ ਸੁਹਾਣਾ ਜ਼ਿਲਾ ਮੋਹਾਲੀ ਦੇਵਸਨੀਕ ਬਲਵੀਰ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਲੜਕੀ ਕਰਮਜੀਤ ਕੌਰ ਦਾ ਵਿਆਹ ਸਾਢੇ 4 ਸਾਲ ਪਹਿਲਾਂ ਦੇਵੀਨਗਰ ਦੇ ਬਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਵਲੋਂ ਦਾਜ ਲਈ ਲੜਕੀ ਨੂੰ ਪਰੇਸ਼ਾਨ ਕੀਤਾ ਜਾਣ ਲੱਗ ਪਿਆ। ਇਸ ਉਪਰੰਤ ਦੋਵਾਂ ਧਿਰਾਂ ਦੀਆਂ ਪੰਚਾਇਤਾਂ ਵਿਚ ਤੰਗ ਪਰੇਸ਼ਾਨ ਨਾ ਕਰਨ ਬਾਰੇ ਲਿਖਤੀ ਭਰੋਸਾ ਦੇਣ ਮਗਰੋਂ ਲੜਕੀ ਆਪਣੇ ਸਹੁਰੇ ਪਿੰਡ ਰਹਿਣ ਲੱਗ ਪਈ ਤੇ ਉਸ ਦੇ 3 ਸਾਲ ਪਹਿਲਾਂ ਜੋੜਾ ਬੱਚੀਆਂ ਨੇ ਜਨਮ ਲਿਆ। ਇਸ ਮਗਰੋਂ ਸਹੁਰਾ ਪਰਿਵਾਰ ਨੇ ਤੰਗ ਪਰੇਸ਼ਾਨ ਤੇ ਕੁੱਟਮਾਰ ਕਰਨੀ ਜਾਰੀ ਰੱਖੀ, ਜਿਸ ਤੋਂ ਦੁਖੀ ਕਰਮਜੀਤ ਕੌਰ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਪਰਿਵਾਰਕ ਮੈਂਬਰ ਨੇ ਉਸ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ।
ਏ. ਐਸ. ਆਈ. ਨੇ ਦੱਸਿਆ ਕਿ ਮ੍ਰਿਤਕ ਵਿਆਹੁਤਾ ਕਰਮਜੀਤ ਕੌਰ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਬਲਜੀਤ ਸਿੰਘ, ਦਿਓਰ ਗੁਰਪ੍ਰੀਤ ਸਿੰਘ ਤੇ ਸੱਸ ਸੁਰਜੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਮੋਹਾਲੀ ਦੇ ਛੇ ਫੇਸ ਦੇ ਸਿਵਲ ਹਸਪਤਾਲ ਤੋਂ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


Related News