ਸਹੁਰੇ ਨੇ ਮਾਰ ''ਤੀ ਚੂੜੇ ਵਾਲੀ ਨੂੰਹ, ਕੁੜੀ-ਮੁੰਡੇ ਨੇ 10 ਮਹੀਨੇ ਪਹਿਲਾਂ ਹੀ ਕਰਵਾਈ ਸੀ Love Marriage
Sunday, Nov 17, 2024 - 06:38 PM (IST)
ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ 'ਚ ਬੀਤੀ ਦੇਰ ਰਾਤ ਪਿੰਡ ਪੰਡੋਰੀ ਵੜੈਚ 'ਚ ਨੂੰਹ ਤੇ ਸਹੁਰੇ ਦਾ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ ਝਗੜਾ ਇੰਨਾ ਵੱਧ ਗਿਆ ਕਿ ਸਹੁਰੇ ਵੱਲੋਂ ਨੂੰਹ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਕੁੜੀ ਦੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੀ ਕੁੜੀ ਮੌਤ ਹੋ ਚੁੱਕੀ ਹੈ। ਇਸ ਸੁਣ ਕੇ ਪਰਿਵਾਰ ਤਰੁੰਤ ਕੁੜੀ ਦਾ ਪਰਿਵਾਰ ਸਹੁਰੇ ਘਰ ਪਹੁੰਚ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਜਦੋਂ ਉਨ੍ਹਾਂ ਆਪਣੀ ਕੁੜੀ ਨੂੰ ਵੇਖਿਆ ਤਾਂ ਉਸ ਦੇ ਗਲੇ 'ਤੇ ਕਾਫ਼ੀ ਨਿਸ਼ਾਨ ਸਨ। ਜਿਸ ਤੋਂ ਸਾਫ਼ ਲੱਗ ਰਿਹਾ ਸੀ ਕਿ ਕੁੜੀ ਦਾ ਕਤਲ ਕੀਤਾ ਗਿਆ ਹੈ। ਇਸ ਦੌਰਾਨ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਬਿਆਨ ਦਰਜ ਕਰਵਾਏ ਕਿ ਸਹੁਰੇ ਪਰਿਵਾਰ ਵੱਲੋਂ ਸਾਡੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਕੁੜੀ ਦੇ ਵਿਆਹ ਨੂੰ ਅਜੇ 10 ਮਹੀਨੇ ਮਹੀਨੇ ਹੀ ਹੋਏ ਹਨ ਅਤੇ ਕੁੜੀ-ਮੁੰਡੇ ਨੇ ਲਵ ਮੈਰਿਜ ਕਰਵਾਈ ਸੀ, ਮੁੰਡਾ ਦੁਬਈ ਕੰਮ ਕਰਨ ਲਈ ਗਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਵੱਡੇ ਏਅਰਪੋਰਟ 'ਤੇ ਹੰਗਾਮਾ, ਯਾਤਰੀ ਵੀ ਹੋ ਗਏ ਤੱਤੇ (ਦੇਖੋ ਵੀਡੀਓ)
ਉਨ੍ਹਾਂ ਦੱਸਿਆ ਕਿ ਪਹਿਲਾਂ ਕੁੜੀ ਦਾ ਸਹੁਰਾ ਪਰਿਵਾਰ ਇਨ੍ਹਾਂ ਦੀ ਲਵ ਮੈਰਿਜ ਲਈ ਰਾਜ਼ੀ ਨਹੀਂ ਸੀ, ਬਾਅਦ 'ਚ ਦੋਵਾਂ ਧੀਰਾਂ ਦੀ ਰਜ਼ਾਮੰਦੀ ਨਾਲ ਵਿਆਹ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਸਹੁਰਾ ਕੁੜੀ ਨਾਲ ਕਲੇਸ਼ ਕਰਦਾ ਰਹਿੰਦਾ ਸੀ ਅਤੇ ਅੱਜ ਉਸ ਵੱਲੋਂ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨ 'ਤੇ ਆਪਣੇ ਤੌਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ 'ਚ ਆਵੇਗਾ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਵਿਚ ਇਕ ਹੋਰ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8