ਵਿਦੇਸ਼ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਲਿਆਉਣ ਦੀ ਕੀਤੀ ਮੰਗ

Tuesday, Nov 05, 2024 - 12:13 PM (IST)

ਵਿਦੇਸ਼ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਲਿਆਉਣ ਦੀ ਕੀਤੀ ਮੰਗ

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਇਕ ਨੌਜਵਾਨ ਲੜਕੇ ਜੋਰਾਵਰ ਸਿੰਘ ਦੀ ਕੈਨੇਡਾ ਵਿਚ ਝੀਲ ’ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ’ਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਜੋਰਾਵਰ ਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਆਪਣੇ ਦੋਵੇਂ ਬੱਚਿਆਂ ਨੂੰ ਕੈਨੇਡਾ ਭੇਜਿਆ ਸੀ ਅਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜੋਰਾਵਰ ਸਿੰਘ ਉਰਫ ਬੱਬੂ (23) ਦੇ ਪਿਤਾ ਮਨੋਹਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਲੈ ਕੇ ਜੋਰਾਵਰ ਸਿੰਘ ਕੈਨੇਡਾ ਗਿਆ ਸੀ, ਉਸਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਕੈਨੇਡਾ ਭੇਜਿਆ ਸੀ ਅਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ। 

ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ 3 ਛੁੱਟੀਆਂ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

ਜੋਰਾਵਰ ਨੂੰ ਉੱਥੇ ਕੰਮ ਮਿਲ ਗਿਆ ਤਾਂ ਬਾਅਦ ਵਿੱਚ ਉਸ ਦਾ ਵੱਡਾ ਭਰਾ ਵੀ ਕੈਨੇਡਾ ਚਲਾ ਗਿਆ। ਦੋਵੇਂ ਭਰਾ ਵੱਖ-ਵੱਖ ਸ਼ਿਫਟਾਂ ਵਿੱਚ ਇੱਕੋ ਕੰਪਨੀ ਵਿੱਚ ਕੰਮ ਕਰਦੇ ਸਨ। ਬੀਤੀ ਸਵੇਰ ਨੂੰ ਉਹ ਆਪਣੀ ਕਾਰ 'ਤੇ ਘਰੋਂ ਗਿਆ ਸੀ ਪਰ ਫੈਕਟਰੀ ਨਹੀਂ ਪੁੱਜਿਆ ਤਾਂ ਉਸ ਦਾ ਵੱਡਾ ਭਰਾ ਜੋ ਘਰ ਵਿੱਚ ਸੀ ਨੂੰ ਕੰਪਨੀ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਉਸ ਦਾ ਭਰਾ ਕੰਮ 'ਤੇ ਨਹੀਂ ਆਇਆ। ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾ ਦੀ ਤਲਾਸ਼ ਕੀਤੀ ਅਤੇ ਕੈਨੇਡਾ ਪੁਲਸ ਨੂੰ ਵੀ ਸੂਚਿਤ ਕੀਤਾ। 

ਇਹ ਵੀ ਪੜ੍ਹੋ- ਪੰਜਾਬ ਦੇ ਕਈ ਸ਼ਹਿਰਾਂ ਦੀ ਹੋਈ ਜ਼ਹਿਰੀਲੀ ਹਵਾ, ਜਾਣੋ ਜ਼ਿਲ੍ਹਿਆਂ ਦਾ AQI

ਫੈਕਟਰੀ ਨੂੰ ਜਾਂਦੇ ਰਸਤੇ 'ਤੇ ਇੱਕ ਜਗ੍ਹਾ ਜੋਰਾਵਰ ਸਿੰਘ ਦੀ ਕਾਰ ਮਿਲ ਗਈ ਅਤੇ ਜਦੋਂ ਤਲਾਸ਼ ਕੀਤੀ ਗਈ ਤਾਂ ਨੇੜੇ ਦੇ ਇੱਕ ਨਾਲੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗਿਆ ਹੈ ਕਿ ਕਿਸ ਹਾਲਾਤ 'ਚ ਉਹ ਨਾਲੇ ਤੱਕ ਪੁੱਜਿਆ ਅਤੇ ਕਿੰਝ ਉਸ ਦੀ ਮੌਤ ਹੋਈ। ਇਲਾਕੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ, ਮੋਹਤਬਰ ਅਤੇ ਆਮ ਲੋਕਾਂ ਵਲੋਂ ਮ੍ਰਿਤਕ ਜੋਰਾਵਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਐੱਨਆਰਆਈ ਵੀਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਅਪੀਲ ਕੀਤੀ ਹੈ ਕਿ ਜੋਰਾਵਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News