ਵਿਆਹੁਤਾ ਵਲੋਂ ਖੁਦਕੁਸ਼ੀ

04/30/2016 10:13:00 AM

ਜਲੰਧਰ, (ਸੋਨੂੰ) : ਜਲੰਧਰ ਦੇ ਨਿਊ ਸਰਾਜਗੰਜ ਇਲਾਕੇ ਵਿਚ ਇਕ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ 30 ਸਾਲਾ ਸਲੋਨੀ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਬੀਤੇ ਦਿਨ ਉਸਦਾ ਪਤੀ ਵਰੁਣ ਨਾਗਪਾਲ (ਜਿੰਮੀ) ਵਾਸੀ ਹਾਊਸ ਨੰਬਰ 35 ਜੋ ਸਪੋਰਟਸ ਦਾ ਕੰਮ ਕਰਦਾ ਹੈ, ਸ਼ਿਮਲਾ ਗਿਆ ਹੋਇਆ ਸੀ। ਪਿੱਛੋਂ ਸਲੋਨੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਖੁਦਕੁਸ਼ੀ ਦਾ ਕਾਰਣ ਪ੍ਰੇਸ਼ਾਨੀ ਦੱਸਿਆ ਜਾ ਰਿਹਾ ਹੈ। ਮੌਕੇ ''ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ।


Related News