'ਵਿਆਹਾਂ' ਵਾਲੀ ਜੇਲ ਦੇ ਚਰਚੇ, ਕੈਦੀ ਨੂੰ ਲੱਗੀਆਂ ਸ਼ਗਨਾਂ ਦੀਆਂ 'ਹੱਥਕੜੀਆਂ' (ਵੀਡੀਓ)

Friday, Nov 15, 2019 - 06:52 PM (IST)

ਨਾਭਾ (ਰਾਹੁਲ ਖੁਰਾਣਾ) : ਨਾਭਾ ਦੀ ਮੈਕਸੀਮਮ ਸਕਿਓਰਿਟੀ ਵਾਲੀ ਜੇਲ ਮੈਕਸੀਮਮ ਵਿਆਹਾਂ ਵਾਲੀ ਜੇਲ ਬਣਦੀ ਜਾ ਰਹੀ ਹੈ। ਜਾਂ ਫਿਰ ਇਹ ਕਹਿ ਲਈਏ ਕੀ ਸ਼ਗਨਾ ਵਾਲੀ ਜੇਲ੍ਹ ਬਣਦੀ ਜਾ ਰਹੀ ਹੈ। ਖਤਰਨਾਕ ਅਪਰਾਧੀਆਂ ਤੋਂ ਬਾਅਦ ਹੁਣ ਜੇਲ ਦੀ ਗਾਰਦ ਨੂੰ ਹੱਥਕੜੀਆਂ ਤੋਂ ਇਲਾਵਾ ਲਾਲ ਕਪੜਿਆਂ 'ਚ ਚੂੜਾ ਪਾਈ ਆਉਂਦੀਆਂ ਵਹੁਟੀਆਂ ਵੇਖਣ ਨੂੰ ਮਿਲ ਰਹੀਆਂ ਹਨ। ਜੇਲ ਦਾ ਸਾਰਾ ਸਟਾਫ ਖੁਸ਼ ਹੈ। ਕਾਰਣ ਇਹ ਹੈ ਕਿ ਕਤਲ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ ਕੈਦੀ ਮੁਹੰਮਦ ਵਸੀਮ ਦਾ ਨਿਕਾਹ ਪੜ੍ਹ ਦਿੱਤਾ ਗਿਆ ਹੈ। ਜੇਲ ਦੇ ਅੰਦਰ ਮੌਲਵੀ ਸਾਹਿਬ ਵਲੋਂ ਮੁਸਲਿਮ ਰਿਤੀ ਰਿਵਾਜ਼ਾਂ ਨਾਲ ਨਿਕਾਹ ਦੀਆਂ ਰਸਮਾਂ ਅਦਾਅ ਕੀਤੀਆਂ ਗਈਆਂ। ਪਰਿਵਾਰ ਦੇ ਕੁੱਝ ਲੋਕ ਇਸ ਨਿਕਾਹ 'ਚ ਸ਼ਾਮਲ ਹੋਏ। 

ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਮੁਹੰਮਦ ਵਸੀਮ ਤੋਂ ਪਹਿਲਾਂ ਨਾਭਾ ਜੇਲ 'ਚ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਹੋਇਆ ਸੀ। ਜੇਲ ਗਾਰਦ ਦਾ ਕਹਿਣਾ ਹੈ ਕਿ ਇਕ ਕੈਦੀ ਦਾ ਘਰ ਵੱਸਦਾ ਵੇਖ ਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ। ਵਸੀਮ ਵਲੋਂ ਮਿਠਾਈ ਵੰਡ ਸਾਥੀ ਕੈਦੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।


author

Gurminder Singh

Content Editor

Related News