ਨਾਬਾਲਗਾ ਨੂੰ ਝਾਂਸੇ ’ਚ ਫਸਾ ਕੇ ਵਿਆਹ ਕਰਵਾਉਣ ਤੇ ਗਰਭਪਾਤ ਕਰਵਾਉਣ ਦੇ ਦੋਸ਼ ’ਚ 2 ਔਰਤਾਂ ਸਮੇਤ 7 ਨਾਮਜ਼ਦ

Sunday, Feb 28, 2021 - 05:37 PM (IST)

ਨਾਬਾਲਗਾ ਨੂੰ ਝਾਂਸੇ ’ਚ ਫਸਾ ਕੇ ਵਿਆਹ ਕਰਵਾਉਣ ਤੇ ਗਰਭਪਾਤ ਕਰਵਾਉਣ ਦੇ ਦੋਸ਼ ’ਚ 2 ਔਰਤਾਂ ਸਮੇਤ 7 ਨਾਮਜ਼ਦ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਨਾਬਾਲਗ ਕੁੜੀ ਨੂੰ ਵਿਆਹ ਦੇ ਝਾਂਸੇ 'ਚ ਵਰਗਲਾ ਕੇ ਉਸ ਦਾ ਗਰਭਪਾਤ ਕਰਵਾਉਣ ਦੇ ਮਾਮਲੇ ਵਿਚ ਦੋ ਜਨਾਨੀਆਂ ਸਮੇਤ 7 ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੇ ਗੁਰਮੁੱਖ ਸਿੰਘ ਪੁੱਤਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਮੀਤ ਕੌਰ ਪਤਨੀ ਬਲਵਿੰਦਰ ਸਿੰਘ, ਜਸਪ੍ਰੀਤ ਕੌਰ ਪਤਨੀ ਪ੍ਰਗਟ ਸਿੰਘ, ਪ੍ਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਬਿਲਾਸਪੁਰ, ਵੀਰਪਾਲ ਕੌਰ ਪਤਨੀ ਗੁਰਬਖਸ਼ ਸਿੰਘ ਅਤੇ ਗੁਰਬਖਸ਼ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵਿਰੁੱਧ ਜੇਰੇ ਧਾਰਾ 363, 366 ਏ, 376, 313, 506, 12 ਬੀ, 3-4 ਪੋਸਕੋ ਐਕਰ 2012 ਅਧੀਨ ਕੇਸ ਦਰਜ ਕੀਤਾ ਹੈ।

ਪੀੜਤਾ ਦੀ ਦਾਦੀ ਨੇ ਥਾਣਾ ਮਹਿਲਾ 'ਚ ਸ਼ਿਕਾਇਤ ਕੀਤੀ ਸੀ। ਪੜਤਾਲ ਵਿਚ ਪਾਇਆ ਗਿਆ ਕਿ ਉਕਤਾਨ ਮੁਲਜ਼ਮਾਂ ਨੇ ਨਾਬਾਲਗਾ ਨੂੰ ਵਿਆਹ ਕਰਵਾਉਣ ਦੇ ਝਾਂਸੇ ਵਿਚ ਫਸਾਕੇ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਉਸ ਦੀ ਪੋਤੀ ਨੂੰ ਗਰਭਵਤੀ ਕਰਵਾ ਦਿੱਤਾ ਸੀ ਅਤੇ ਗਲ਼ਤ ਦਵਾਈਆਂ ਦੇ ਕੇ ਉਸਦਾ ਗਰਭਪਾਤ ਕਰਵਾਉਣ ਅਤੇ ਧਮਕੀਆਂ ਵੀ ਦਿੱਤੀਆਂ ਸਨ। ਕੇਸ ਦੀ ਪੈਰਵਾਈ ਥਾਣਾ ਮੁੱਖੀ ਇੰਸਪੈਕਟਰ ਪ੍ਰੇਮ ਸਿੰਘ ਕਰ ਰਹੇ ਹਨ।


author

Gurminder Singh

Content Editor

Related News