ਮਾਤਮ ''ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Tuesday, Dec 15, 2020 - 06:01 PM (IST)

ਮਾਤਮ ''ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਕਪੂਰਥਲਾ (ਓਬਰਾਏ,ਸੋਢੀ): ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਬੀਤੀ ਰਾਤ ਇਕ ਢਾਬੇ 'ਤੇ ਖਾਣਾ ਖਾਣ ਦੌਰਾਨ ਹੋਏ ਮਾਮੂਲੀ ਵਿਵਾਦ ਦੇ ਬਾਅਦ ਇਕ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਅੱਜ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ ਅਤੇ ਘਰ 'ਚ ਪਹਿਲੀ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਕੁੱਝ ਘੰਟੇ ਪਹਿਲਾਂ ਸਾਰੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ।

ਇਹ ਵੀ ਪੜ੍ਹੋ:  ਕੇਂਦਰ ਖ਼ਿਲਾਫ਼ ਡਟੇ ਪਿਓ ਨੇ ਟਿੱਕਰੀ ਬਾਰਡਰ 'ਤੇ ਹੀ ਮਨਾਇਆ ਧੀ ਦਾ ਪਹਿਲਾ ਜਨਮ ਦਿਨ

PunjabKesari

ਮਾਮਲਾ ਸੁਲਤਾਨਪੁਰ ਲੋਧੀ ਦਾ ਹੈ, ਇੱਥੇ ਰਾਤ ਸਮੇਂ ਇਕ ਢਾਬੇ 'ਤੇ ਰਵਿੰਦਰ ਕੁਮਾਰ ਰਿਕੀ ਆਪਣੇ ਭਰਾ ਅਤੇ ਦੋਸਤ ਦੇ ਨਾਲ ਖਾਣਾ ਖਾਣ ਗਿਆ ਸੀ ਅਤੇ ਉਸੇ ਢਾਬੇ 'ਤੇ ਹਰਪ੍ਰੀਤ ਨਾਮੀ ਇਕ ਹੋਰ ਨੌਜਵਾਨ ਆਪਣੇ ਭਰਾ ਅਤੇ ਸਾਲੇ ਦੇ ਨਾਲ ਖਾਣਾ ਖਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ 'ਚ ਮਾਮੂਲੀ ਵਿਵਾਦ ਹੋਇਆ ਅਤੇ ਰਵਿੰਦਰ ਦੇ ਭਰਾ ਅਮਨਦੀਪ ਨੇ ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਉਹ ਤਿੰਨੋ ਜਾਣੇ ਉਸ ਦੇ ਬਾਅਦ ਜਿਵੇਂ ਹੀ ਢਾਬੇ ਤੋਂ ਨਿਕਲੇ ਤਾਂ ਹਰਪ੍ਰੀਤ ਆਪਣੀ ਸਾਥੀਆਂ ਸਣੇ ਸ਼ਰਾਬ ਪੀ ਰੱਖੀ ਸੀ ਪਹਿਲਾਂ ਕਿਰਪਾਨ ਲੈ ਕੇ ਆਇਆ ਅਤੇ ਉਨ੍ਹਾਂ ਨੂੰ ਥੱਪੜ ਮਾਰੇ ਅਤੇ ਬਾਅਦ 'ਚ ਉਸ ਦੇ ਭਰਾ ਅਤੇ ਸਾਥੀ 'ਤੇ ਕਾਰ ਚੜ੍ਹਾ ਦਿੱਤੀ ਅਤੇ ਹਸਪਤਾਲ ਜਾਂਦੇ ਸਮੇਂ ਗੰਭੀਰ ਰੂਪ ਨਾਲ ਜ਼ਖ਼ਮੀ ਰਵਿੰਦਰ ਨੇ ਦਮ ਤੋੜ ਦਿੱਤਾ ਪੁਲਸ ਨੇ ਥਾਣਾ ਸੁਲਤਾਨਪੁਰ ਲੋਧੀ 'ਚ 2 ਭਰਾਵਾਂ ਅਤੇ ਇਕ ਉਨ੍ਹਾਂ ਦੇ ਸਾਲੇ ਸਮੇਤ 3 ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਕਾਰ ਬਰਾਮਦ ਕਰ ਲਈ ਹੈ, ਜਦਕਿ ਤਿੰਨੋਂ ਦੋਸ਼ੀ ਫਰਾਰ ਹੋ ਗਏ ਹਨ।

ਇਹ ਵੀ ਪੜ੍ਹੋ:  ਗੈਂਗਵਾਰ ਦਾ ਨਤੀਜਾ ਸੀ ਰਾਣਾ ਸਿੱਧੂ ਦਾ ਕਤਲ, ਲਾਰੇਂਸ ਗਰੁੱਪ ਤੁਰਿਆ ਦਵਿੰਦਰ ਬੰਬੀਹਾ ਗੈਂਗ ਨੂੰ ਖ਼ਤਮ ਕਰਨ ਦੇ ਰਾਹ

PunjabKesari


author

Shyna

Content Editor

Related News