ਪੰਜਾਬ: ਲਾੜੇ ਦਾ ਮੂੰਹ ਵੇਖਦਿਆਂ ਹੀ ਵਿਆਹ ਤੋਂ ਮੁੱਕਰ ਗਈ ਕੁੜੀ! ਵਾਪਸ ਮੋੜੀ ਬਾਰਾਤ

Tuesday, Aug 18, 2026 - 06:00 PM (IST)

ਪੰਜਾਬ: ਲਾੜੇ ਦਾ ਮੂੰਹ ਵੇਖਦਿਆਂ ਹੀ ਵਿਆਹ ਤੋਂ ਮੁੱਕਰ ਗਈ ਕੁੜੀ! ਵਾਪਸ ਮੋੜੀ ਬਾਰਾਤ

ਫਿਰੋਜ਼ਪੁਰ (ਸੋਨੂੰ ਚੋਪੜਾ): ਫਿਰੋਜ਼ਪੁਰ ਦੇ ਹਲਕਾ ਗੁਰੂਸਹਾਇ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤੋਂ ਐਨ ਪਹਿਲਾਂ ਮੰਡਪ ਵਿਚ ਪਹੁੰਚੀ ਲਾੜੀ ਨੇ ਵਿਆਹ ਕਰਵਾਉਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਤੇ ਬਾਰਾਤ ਨੂੰ ਬੇਰੰਗ ਵਾਪਸ ਮੋੜ ਦਿੱਤਾ। ਕੁੜੀ ਦਾ ਕਹਿਣਾ ਸੀ ਕਿ ਉਸ ਨੂੰ ਇਹ ਮੁੰਡਾ ਪਸੰਦ ਨਹੀਂ ਤੇ ਉਸ ਨੂੰ ਰਿਸ਼ਤਾ ਪੱਕਾ ਕਰਨ ਵੇਲੇ ਕਿਸੇ ਹੋਰ ਮੁੰਡੇ ਦੀ ਫੋਟੋ ਦਿਖਾਈ ਗਈ ਸੀ, ਜਦਕਿ ਬਾਰਾਤ ਲੈ ਕੇ ਕੋਈ ਹੋਰ ਮੁੰਡਾ ਪਹੁੰਚਿਆ ਹੈ।

ਜਾਣਕਾਰੀ ਮੁਤਾਬਕ, ਇਹ ਬਾਰਾਤ ਰਾਜਸਥਾਨ ਦੇ ਛਤਰਗੜ੍ਹ ਤੋਂ ਗੁਰੂਹਰਸਹਾਇ ਪਹੁੰਚੀ ਸੀ। ਵਿਆਹ ਦੀਆਂ ਰਸਮਾਂ ਅਤੇ ਫੇਰਿਆਂ ਤੋਂ ਪਹਿਲਾਂ ਜਦੋਂ ਲਾੜੀ ਨੇ ਲਾੜੇ ਨੂੰ ਦੇਖਿਆ ਤਾਂ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਾਰਾਤ ਨੂੰ ਬਿਨਾਂ ਵਿਆਹ ਤੋਂ ਹੀ ਵਾਪਸ ਮੁੜਨਾ ਪਿਆ। ਲਾੜੀ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਵਿਆਹ ਲਈ ਉਸ ਨੂੰ ਕਿਸੇ ਹੋਰ ਮੁੰਡੇ ਦੀ ਤਸਵੀਰ ਦਿਖਾਈ ਗਈ ਸੀ, ਜਦਕਿ ਵਿਆਹ ਵਾਲੇ ਦਿਨ ਮੰਡਪ ਵਿਚ ਕਿਸੇ ਹੋਰ ਵਿਅਕਤੀ ਨੂੰ ਲਾੜੇ ਵਜੋਂ ਪੇਸ਼ ਕੀਤਾ ਗਿਆ।

ਦੂਜੇ ਪਾਸੇ, ਰਾਜਸਥਾਨ ਤੋਂ ਬਾਰਾਤ ਲੈ ਕੇ ਆਏ ਲਾੜੇ ਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਰਿਸ਼ਤਾ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ ਅਤੇ ਵਿਆਹ ਤੋਂ ਦੋਹਾਂ ਵਿਚਾਲੇ ਮੋਬਾਈਲ ’ਤੇ ਵੀ ਗੱਲਬਾਤ ਹੁੰਦੀ ਰਹੀ ਸੀ। ਲਾੜੇ ਦੇ ਨਾਨੇ ਦਾ ਕਹਿਣਾ ਹੈ ਕਿ ਲਾੜੇ ਦੀਆਂ ਤਸਵੀਰਾਂ ਵਿਚੋਲਿਆਂ ਵੱਲੋਂ ਹੀ ਦਿੱਤੀਆਂ ਗਈਆਂ ਸਨ। ਫਿਲਹਾਲ ਇਹ ਪੂਰਾ ਮਾਮਲਾ ਪੁਲਸ ਤੱਕ ਪਹੁੰਚ ਗਿਆ ਹੈ ਅਤੇ ਜਾਂਚ ਜਾਰੀ ਹੈ। ਦੋਹਾਂ ਪੱਖਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ, ਇਸ ਲਈ ਮਾਮਲੇ ਦੀ ਅਸਲ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।


author

Anmol Tagra

Content Editor

Related News