ਪਾਕਿ ’ਚ ਚਰਚਾ ਦਾ ਵਿਸ਼ਾ ਬਣਿਆ 23 ਸਾਲਾ ਨੌਜਵਾਨ ਅਤੇ 65 ਸਾਲਾ ਔਰਤ ਦਾ ਵਿਆਹ
Saturday, Feb 06, 2021 - 03:07 PM (IST)
ਅੰਮ੍ਰਿਤਸਰ (ਕੱਕਡ਼) : ਪਾਕਿਸਤਾਨ ’ਚ ਸਮੇਂ-ਸਮੇਂ ’ਤੇ ਕੁਝ ਨਾ ਕੁਝ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ । ਹੁਣ 23 ਸਾਲ ਦੇ ਨੌਜਵਾਨ ਅਤੇ 65 ਸਾਲ ਦੀ ਔਰਤ ਦੇ ਵਿਆਹ ਚਰਚਾ ’ਚ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਏਰੀਆਨਾ ਨਾਂ ਦੀ ਔਰਤ ਚੈੱਕ ਰਿਪਬਲਿਕ ਦੀ ਰਹਿਣ ਵਾਲੀ ਅਤੇ ਇਨ੍ਹਾਂ ਦੋਵਾਂ ਦੀ ਲਵ-ਸਟੋਰੀ ਫੇਸਬੁੱਕ ਤੋਂ ਸ਼ੁਰੂ ਹੋਈ । ਗੁਜਰਾਂਵਾਲਾ ਦਾ ਨਿਵਾਸੀ 23 ਸਾਲਾ ਅਬਦੁੱਲਾ ਪੇਸ਼ੇ ਤੋਂ ਪੇਂਟਰ ਹੈ, ਜਿਸ ਨੇ ਏਰੀਆਨਾ ਨੂੰ ਫਰੈਂਡ ਰਿਕਵੈਸਟ ਦੇ ਨਾਲ ਮੈਸੰਜਰ ’ਤੇ ਮੈਸੇਜ ਭੇਜਿਆ ਸੀ। ਇਸ ਤੋਂ ਬਾਅਦ ਦੋਵੇਂ ਫੋਨ ’ਤੇ ਗੱਲ ਕਰਨ ਲੱਗੇ। ਏਰੀਆਨਾ ਨੇ 1 ਸਾਲ ਵੀਜ਼ੇ ਲਈ ਕੋਸ਼ਿਸ਼ ਕੀਤੀ ਪਰ ਹਰ ਵਾਰ ਵੀਜ਼ਾ ਰਿਜੈਕਟ ਹੋ ਜਾਂਦਾ ਸੀ।
ਇਹ ਵੀ ਪੜ੍ਹੋ : ਹਮਲਾਵਰ ਖ਼ਿਲਾਫ਼ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਲਾਏਗਾ ਧਰਨਾ : ਮਜੀਠੀਆ
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਅਬਦੁਲਾ ਨੇ ਵੀ ਵੀਜ਼ਾ ਅਪਲਾਈ ਕੀਤਾ ਸੀ ਪਰ ਉਸਦਾ ਵੀਜ਼ਾ ਵੀ ਰਿਜੈਕਟ ਹੋ ਗਿਆ। ਉੱਧਰ ਏਰੀਆਨਾ ਅਤੇ ਅਬਦੁੱਲਾ ’ਚ ਹੋਈਆਂ ਫੋਨ ਕਾਲਾਂ ਕਾਰਣ ਚੈੱਕ ਰਿਪਬਲਿਕ ’ਚ ਪਾਕਿਸਤਾਨੀ ਦੂਤਘਰ ਹਰਕਤ ’ਚ ਆਇਆ ਅਤੇ ਅਬਦੁੱਲਾ ਅਤੇ ਏਰੀਆਨਾ ਦਾ ਮਿਲਣ ਸੰਭਵ ਹੋ ਸਕਿਆ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਦੇ ਵਿਆਹ ਤੋਂ ਬਾਅਦ ਏਰੀਆਨਾ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਵਿਆਹ ਤੋਂ ਬਾਅਦ ਦੋਵੇਂ ਚੈੱਕ ਰਿਪਬਲਿਕ ’ਚ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਟਾਂਡਾ ’ਚ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਦਿਆਂ ਕੀਤਾ ਖ਼ੇਤੀ ਕਾਨੂੰਨਾਂ ਦਾ ਕੀਤਾ ਵਿਰੋਧ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ