ਵਿਆਹ ਸਮਾਗਮ ''ਚ ਸਟੇਜ ''ਤੇ ਨੱਚ ਰਹੀ ਡਾਂਸਰ ਨਾਲ ਹੋਈ ਦਿਲ ਕੰਬਾਉਣ ਵਾਲੀ ਘਟਨਾ, ਦੇਖੋ ਹੈਰਾਨ ਕਰਦੀ ਵੀਡੀਓ

12/04/2016 7:44:19 PM

ਬਠਿੰਡਾ : ਬਠਿੰਡਾ ਦੀ ਮੌੜ ਮੰਡੀ ਦੇ ਆਸ਼ਿਰਵਾਦ ਪੈਲੇਸ ''ਚ ਬੀਤੀ ਰਾਤ ਇਕ ਵਿਆਹ ਸਮਾਗਮ ਵਿਚ ਗੋਲੀ ਲੱਗਣ ਕਾਰਨ ਡਾਂਸਰ ਦੀ ਮੌਤ ਹੋ ਗਈ। ਵਾਰਦਾਤ ਉਸ ਸਮੇਂ ਹੋਈ ਜਦੋਂ ਮਾਨਸਾ ਦੇ ''ਸ਼ਾਨ ਪੰਜਾਬ ਆਰਕੈਸਟਰਾ'' ਗਰੁੱਪ ਦੀ ਡਾਂਸਰ ਸਟੇਜ ''ਤੇ ਨੱਚ ਰਹੀ ਅਤੇ ਡਾਂਸ ਫਲੋਰ ''ਤੇ ਨੱਚਦੇ ਹੋਏ ਇਕ ਵਿਅਕਤੀ ਨੇ 12 ਬੋਰ ਦੀ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ ਜੋ ਸਟੇਜ ''ਤੇ ਡਾਂਸ ਕਰ ਰਹੀ ਲੜਕੀ ਦੇ ਸਿਰ ''ਤੇ ਲੱਗਾ। ਗੋਲੀ ਲੱਗਦੇ ਹੀ ਡਾਂਸਰ ਦੀ ਮੌਕੇ ''ਤੇ ਹੀ ਮੌਤ ਹੋ ਗਈ।
ਪੁਲਸ ਨੇ ਇਸ ਮਾਮਲੇ ''ਚ ਫਾਇਰ ਕਰਨ ਵਾਲੇ ਬਿੱਲਾ ਨਿਵਾਸੀ ਮੌੜ ਮੰਡੀ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਪ੍ਰਸ਼ਾਸਨ ਨੇ ਪੈਲੇਸਾਂ ਵਿਚ ਹਥਿਆਰ ਲਿਜਾਣ ''ਤੇ ਸਖਤ ਪਾਬੰਦੀ ਲਗਾਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਬੰਦੀ ਦੇ ਬਾਵਜੂਦ ਵਿਆਹ ਸਮਾਗਮਾਂ ਵਿਚ ਹਥਿਆਰ ਲਿਜਾਏ ਜਾਂਦੇ ਹਨ ਅਤੇ ਫਾਇਰ ਦਾਗੇ ਜਾਂਦੇ ਹਨ।


Gurminder Singh

Content Editor

Related News