ਵਿਆਹ ਤੋਂ ਇਕ ਸਾਲ ਬਾਅਦ ਹੀ ਪੇਕੇ ਚਲੀ ਗਈ ਪਤਨੀ, ਸਦਮੇ ''ਚ ਡੁੱਬੇ ਪਤੀ ਨੇ ਕਰ ਲਈ ਖ਼ੁਦਕੁਸ਼ੀ

Sunday, Jul 12, 2020 - 02:58 PM (IST)

ਵਿਆਹ ਤੋਂ ਇਕ ਸਾਲ ਬਾਅਦ ਹੀ ਪੇਕੇ ਚਲੀ ਗਈ ਪਤਨੀ, ਸਦਮੇ ''ਚ ਡੁੱਬੇ ਪਤੀ ਨੇ ਕਰ ਲਈ ਖ਼ੁਦਕੁਸ਼ੀ

ਲੁਧਿਆਣਾ (ਰਿਸ਼ੀ) : ਵਿਆਹ ਤੋਂ 1 ਸਾਲ ਬਾਅਦ ਹੀ ਪਤਨੀ ਝਗੜਾ ਹੋਣ 'ਤੇ ਪੇਕੇ ਚਲੀ ਗਈ। ਇਸ ਤੋਂ ਤੰਗ ਆ ਕੇ 26 ਸਾਲਾ ਪਤੀ ਨੇ ਘਰ ਵਿਚ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦਿਆਂ ਹੀ ਘਟਨਾ ਸਥਾਨ 'ਤੇ ਪੁੱਜੀ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸੁਰਿੰਦਰ ਚੋਪੜਾ ਮੁਤਾਬਕ ਮ੍ਰਿਤਕ ਦੀ ਪਛਾਣ ਛੋਟੂ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਯੂ. ਪੀ. ਦਾ ਰਹਿਣ ਵਾਲਾ ਸੀ, ਜਿਸ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਕੁਝ ਸਮੇਂ ਬਾਅਦ ਹੀ ਪਤਨੀ ਨਾਲ ਝਗੜਾ ਹੋ ਗਿਆ ਅਤੇ ਉਹ ਪੇਕੇ ਘਰ ਯੂ. ਪੀ. ਚਲੀ ਗਈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ

ਛੋਟੂ ਦੁੱਗਰੀ ਦੇ ਫੇਸ-2 ਵਿਚ ਰੋਹਿਤ ਨਾਮੀ ਵਿਅਕਤੀ ਦੀ ਕੋਠੀ ਵਿਚ ਕੁਝ ਸਮੇਂ ਤੋਂ ਰਹਿ ਰਿਹਾ ਸੀ। ਸ਼ਨੀਵਾਰ ਸਵੇਰੇ 11.30 ਵਜੇ ਜਦੋਂ ਕੋਠੀ ਮਾਲਕ ਨੇ ਆ ਕੇ ਮੇਨ ਗੇਟ ਖੋਲ੍ਹਿਆ ਤਾਂ ਅੰਦਰ ਕਮਰੇ ਵਿਚ ਛੋਟੂ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਆਲੇ-ਦੁਆਲੇ ਦੇ ਲੋਕਾਂ ਨੇ ਸ਼ੁੱਕਰਵਾਰ ਰਾਤ 8.30 ਵਜੇ ਛੋਟੂ ਨੂੰ ਕੋਠੀ ਦੇ ਅੰਦਰ ਜਾਂਦੇ ਦੇਖਿਆ ਸੀ। ਪੁਲਸ ਮੁਤਾਬਕ ਮ੍ਰਿਤਕ ਕੋਲੋਂ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ। ਉਸ ਦੇ ਮੋਬਾਇਲ ਨੂੰ ਲਾਕ ਲੱਗਾ ਹੋਇਆ ਹੈ, ਜਿਸ ਨੂੰ ਖੁੱਲ੍ਹਵਾਇਆ ਜਾਵੇਗਾ ਤਾਂ ਕਿ ਕੁਝ ਪਤਾ ਲੱਗ ਸਕੇ।

ਇਹ ਵੀ ਪੜ੍ਹੋ : ਨਾਕੇ 'ਤੇ ਏ. ਐੱਸ. ਆਈ. ਨੇ ਉਤਾਰੀ ਸਿੱਖ ਨੌਜਵਾਨ ਦੀ ਪੱਗੜੀ, ਮਚਿਆ ਬਵਾਲ


author

Gurminder Singh

Content Editor

Related News