...ਜਦੋਂ ਚੁੱਪ-ਚੁਪੀਤੇ ਚੱਲ ਰਹੇ ਵਿਆਹ ’ਚ ਪਹੁੰਚੀ ਕੁੜੀ ਨੇ ਪਾਇਆ ਭੜਥੂ, ਸ਼ਗਨ ਛੱਡ ਸਿੱਧੀ ਥਾਣੇ ਪੁੱਜੀ ਬਾਰਾਤ

Saturday, Mar 27, 2021 - 06:01 PM (IST)

...ਜਦੋਂ ਚੁੱਪ-ਚੁਪੀਤੇ ਚੱਲ ਰਹੇ ਵਿਆਹ ’ਚ ਪਹੁੰਚੀ ਕੁੜੀ ਨੇ ਪਾਇਆ ਭੜਥੂ, ਸ਼ਗਨ ਛੱਡ ਸਿੱਧੀ ਥਾਣੇ ਪੁੱਜੀ ਬਾਰਾਤ

ਜਲਾਲਾਬਾਦ (ਸੇਤੀਆ) : ਜਲਾਲਾਬਾਦ ਨਾਲ ਸਬੰਧਤ ਇਕ ਪਰਿਵਾਰ ਦੀ ਕੁੜੀ ਨਾਲ ਮੰਗਣੀ ਕਰਵਾਉਣ ਵਾਲੇ ਮੁੰਡੇ ਨੇ ਅੱਜ ਚੁੱਪ-ਚੁਪੀਤੇ ਆਪਣੀ ਪ੍ਰੇਮਿਕਾ ਨਾਲ ਵਿਆਹ ਦੀ ਕੋਸ਼ਿਸ਼ ਕੀਤੀ। ਉਧਰ ਦੂਜੇ ਪਾਸੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਲਾੜੇ ਨੂੰ ਲਾੜੀ ਸਮੇਤ ਥਾਣੇ ਲੈ ਆਂਦਾ। ਉਧਰ ਪੀੜਤ ਕੁੜੀ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਮੰਗਣੀ ’ਤੇ ਵਿਆਹ ਵਰਗਾ ਖਰਚ ਕੀਤਾ ਸੀ ਪਰ ਜਦੋਂ ਉਨ੍ਹਾਂ ਨੇ 4 ਅਪ੍ਰੈਲ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਇਸ ਵਿਚਕਾਰ ਮੁੰਡੇ ਨੇ ਅੱਜ ਹੋਰ ਕਿਤੇ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਤਬਾਹ ਕੀਤਾ ਪਰਿਵਾਰ, ਪਤਨੀ ਦਾ ਕਤਲ ਕਰ ਰਾਤੋ-ਰਾਤ ਕਰ ਦਿੱਤਾ ਸਸਕਾਰ

ਜਾਣਕਾਰੀ ਅਨੁਸਾਰ ਸਵਰਨ ਪੁੱਤਰ ਕਰਨੈਲ ਸਿੰਘ ਵਾਸੀ ਕੂਟੀ (ਗੁਰੂਹਰਸਹਾਏ) ਦਾ ਜਲਾਲਾਬਾਦ ਦੀ ਹਾਈ ਸਕੂਲ ਬਸਤੀ ਨਾਲ ਸਬੰਧਤ ਕੁੜੀ ਨਾਲ ਵਿਆਹ ਤੈਅ ਹੋਇਆ ਸੀ ਪਰ ਮੁੰਡੇ ਦੇ ਫੱਤੂਵਾਲਾ ਨਾਲ ਸਬੰਧਤ ਕਿਸੇ ਹੋਰ ਕੁੜੀ ਨਾਲ ਪ੍ਰੇਮ ਸਬੰਧ ਸਨ। ਜਿਸ ਬਾਰੇ ਪੀੜਤ ਪਰਿਵਾਰ ਨੂੰ ਜਾਣਕਾਰੀ ਨਹੀਂ ਸੀ ਪਰ ਕੁੜੀ ਵਾਲੇ ਆਪਣੇ ਵਲੋਂ ਵਿਆਹ ਦੀਆਂ ਪੂਰੀਆਂ ਤਿਆਰੀਆਂ ਕਰ ਰਹੇ ਸਨ। ਇਸੇ ਵਿਚਕਾਰ ਮੁੰਡੇ ਦੀ ਪ੍ਰੇਮਿਕਾ ਨੇ ਮੁੰਡੇ ’ਤੇ ਦਬਾਅ ਬਣਾਇਆ ਕਿ ਉਹ ਉਸ ਨਾਲ ਵਿਆਹ ਕਰਵਾਏ ਜਿਸ ਤੋਂ ਬਾਅਦ ਮੁੰਡੇ ਨੇ ਮਾਪਿਆਂ ਨਾਲ ਰਲ ਕੇ ਚੁੱਪ-ਚੁਪੀਤੇ ਫੱਤੂਵਾਲਾ ਦੀ ਕੁੜੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਅਤੇ ਅੱਜ ਜਦੋਂ ਸ਼ਹਿਰ ਦੇ ਗੁਰਦੁਆਰਾ ਰਾਮਗੜ੍ਹੀਆ ’ਚ ਮੁੰਡੇ ਤੇ ਉਸਦੀ ਪ੍ਰੇਮਿਕਾ ਵਿਆਹ ਦੇ ਬੰਧਨ ’ਚ ਬੰਨ੍ਹਣ ਲਈ ਜਾ ਰਹੇ ਸਨ ਤਾਂ ਇਸੇ ਵਿਚਕਾਰ ਥਾਣਾ ਸਿਟੀ ਦੀ ਪੁਲਸ ਨੇ ਪੀੜਤ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਦੋਹਾਂ ਨੂੰ ਥਾਣੇ ਲੈ ਆਂਦਾ।

ਇਹ ਵੀ ਪੜ੍ਹੋ : ਅਚਾਨਕ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਖੇਤਾਂ ’ਚ ਗਏ ਨੌਜਵਾਨ ਨੂੰ ਮੌਤ ਨੇ ਇੰਝ ਪਾਇਆ ਘੇਰਾ

ਉਧਰ ਦੂਜੇ ਪਾਸੇ ਸਮਾਚਾਰ ਲਿਖੇ ਜਾਣ ਤੱਕ ਸ਼ਹਿਰ ਦੇ ਮੁਹੱਲੇ ਨਾਲ ਸਬੰਧਤ ਮੋਹਤਵਰ ਅਤੇ ਪਿੰਡ ਫੱਤੂਵਾਲਾ ਦੀ ਪੰਚਾਇਤ ਥਾਣੇ ’ਚ ਮਾਮਲੇ ਦੇ ਹੱਲ ਲਈ ਜੁਟੇ ਹੋਏ ਸਨ। ਉਧਰ ਥਾਣਾ ਸਿਟੀ ਮੁਖੀ ਮਲਕੀਤ ਸਿੰਘ ਨਾਲ ਜਦੋਂ ਇਸ ਸਬੰਧੀ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਸ਼ਿਕਾਇਤ ’ਤੇ ਮੁੰਡੇ-ਕੁੜੀ ਦਾ ਵਿਆਹ ਰੁਕਵਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਥਾਣੇ ਬਿਠਾਇਆ ਗਿਆ ਹੈ। ਇਸ ਤੋਂ ਬਾਅਦ ਦੋਹਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਨੇ ਇਨ੍ਹਾਂ ਚਾਰ ਵਿਅਕਤੀਆਂ ’ਤੇ ਰੱਖਿਆ 50-50 ਹਜ਼ਾਰ ਦਾ ਇਨਾਮ, ਜਾਣੋ ਕੀ ਹੈ ਪੂਰਾ ਮਾਮਲਾ


author

Gurminder Singh

Content Editor

Related News