ਫਿਰੋਜ਼ਪੁਰ : ਵਿਆਹ ਤੋਂ ਇਨਕਾਰ ਹੋਣ ’ਤੇ ਹਥਿਆਰਾਂ ਦੇ ਜ਼ੋਰ ’ਤੇ ਘਰੋਂ ਚੁੱਕ ਕੇ ਲੈ ਗਏ ਕੁੜੀ

Wednesday, Sep 15, 2021 - 05:51 PM (IST)

ਫਿਰੋਜ਼ਪੁਰ : ਵਿਆਹ ਤੋਂ ਇਨਕਾਰ ਹੋਣ ’ਤੇ ਹਥਿਆਰਾਂ ਦੇ ਜ਼ੋਰ ’ਤੇ ਘਰੋਂ ਚੁੱਕ ਕੇ ਲੈ ਗਏ ਕੁੜੀ

ਫਿਰੋਜ਼ਪੁਰ (ਮਲਹੋਤਰਾ) : ਕੁੜੀ ਨਾਲ ਵਿਆਹ ਕਰਵਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਨੇ ਕੁੜੀ ਦੀ ਮਾਂ ਵੱਲੋਂ ਇਨਕਾਰ ਕੀਤੇ ਜਾਣ ਦੀ ਰੰਜਿਸ਼ ਵਿਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਥਿਆਰਾਂ ਦੇ ਜ਼ੋਰ ’ਤੇ ਕੁੜੀ ਨੂੰ ਉਸਦੇ ਘਰੋਂ ਅਗਵਾ ਕਰ ਲਿਆ। ਮਾਮਲਾ ਸ਼ਾਂਤੀ ਨਗਰ ਦਾ ਹੈ। ਥਾਣਾ ਸਿਟੀ ਪੁਲਸ ਨੇ ਅਗਵਾ ਕੀਤੀ ਗਈ 21 ਸਾਲ ਦੀ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ 5 ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਸਾਹਮਣੇ ਖਾਧਾ ਜ਼ਹਿਰ, ਲੱਖ ਯਤਨਾਂ ਬਾਅਦ ਵੀ ਨਹੀਂ ਬਚੀ ਜਾਨ, ਅੱਜ ਕਰਨ ਵਾਲੇ ਸਨ ਵਿਆਹ

ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਕੁੜੀ ਦੀ ਮਾਂ ਨੇ ਬਿਆਨ ਦਿੱਤੇ ਹਨ ਕਿ ਉਸਦੀ ਧੀ ਨੇ ਪਲੱਸ ਟੂ ਪਾਸ ਕੀਤੀ ਹੈ ਜਿਸ ਉਪਰੰਤ ਉਹ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਹੈ। ਉਸ ਨੇ ਦੱਸਿਆ ਕਿ ਪਿੰਡ ਸ਼ੇਰਖਾਂ ਦਾ ਰਹਿਣ ਵਾਲਾ ਸਨਮ ਉਸਦੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਸਨਮ ਦੀਆਂ ਬੁਰੀਆਂ ਆਦਤਾਂ ਨੂੰ ਦੇਖਦੇ ਹੋਏ ਉਸ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਇਸੇ ਗੱਲ ਦੀ ਰੰਜਿਸ਼ ਰੱਖਦੇ ਹੋਏ 13 ਸਤੰਬਰ ਦੀ ਰਾਤ ਸਨਮ ਆਪਣੇ ਦੋਸਤਾਂ ਗੁਰਜੀਤ, ਲਾਡੀ, ਰਵੀ ਅਤੇ ਹੰਸ ਨੂੰ ਨਾਲ ਲੈ ਕੇ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਅੰਦਰ ਵੜ ਆਇਆ ਅਤੇ ਉਸਦੀ ਧੀ ਨੂੰ ਜ਼ਬਰਦਸਤੀ ਅਗਵਾ ਕਰ ਕੇ ਲੈ ਗਿਆ। ਏ. ਐੱਸ. ਆਈ. ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰਨ ਉਪਰੰਤ ਕੁੜੀ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕਤਲ ਕੀਤੀ ਬੀਬੀ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ


author

Gurminder Singh

Content Editor

Related News