ਵਿਆਹ ਤੋਂ ਦੋ ਮਹੀਨੇ ਬਾਅਦ ਤਲਾਕ ਤਕ ਪਹੁੰਚੀ ਗੱਲ, ਇਹ ਸੀ ਵਜ੍ਹਾ
Tuesday, Aug 21, 2018 - 12:03 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਵਿਆਹ ਦੇ ਦੋ ਮਹੀਨੇ ਬਾਅਦ ਹੀ ਪਤੀ-ਪਤਨੀ 'ਚ ਤਲਾਕ ਨੂੰ ਲੈ ਕੇ ਵਿਵਾਦ ਹੋ ਗਿਆ। ਗੱਲ ਇਥੋਂ ਤੱਕ ਵੱਧ ਗਈ ਗਈ ਕਿ ਦੋਵੇਂ ਧਿਰਾਂ ਹੱਥੋਪਾਈ ਹੋ ਗਈਆਂ। ਕੁੜੀ ਵਾਲਿਆਂ ਦਾ ਦੋਸ਼ ਹੈ ਕਿ ਮੁੰਡਾ ਨਿਪੁੰਸਕ ਹੈ ਅਤੇ ਉਹ ਇਹੀ ਗੱਲ ਤਲਾਕਨਾਮੇ 'ਚ ਲਿਖਵਾਉਣਾ ਚਾਹੁੰਦੇ ਸਨ ਜਦਕਿ ਮੁੰਡਾ ਇਹ ਲਿਖਣ ਨੂੰ ਤਿਆਰ ਨਹੀਂ ਸੀ। ਇਸ ਗੱਲ ਤੋਂ ਦੋਵਾਂ ਧਿਰਾਂ 'ਚ ਤੂੰ-ਤੂੰ, ਮੈਂ-ਮੈਂ ਇਸ ਕਦਰ ਵੱਧ ਗਈ ਕਿ ਕੁੜੀ ਦੀ ਮਾਂ ਨੂੰ ਹਾਰਟ ਅਟੈਕ ਹੋ ਗਿਆ। ਝਗੜੇ ਤੋਂ ਬਾਅਦ ਲੜਕੀ ਵੀ ਗਾਇਬ ਹੈ।
ਉਧਰ ਜ਼ਖ਼ਮੀ ਹਾਲਤ 'ਚ ਲੜਕਾ ਵੀ ਸਿਵਲ ਹਸਪਤਾਲ 'ਚ ਦਾਖਲ ਹੋ ਗਿਆ। ਆਪਣੇ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਲੜਕੇ ਨੇ ਕੁੜੀ ਵਾਲਿਆਂ 'ਤੇ ਕੁੱਟਮਾਰ ਕਰਨ ਅਤੇ ਰੁਪਏ ਖੋਹਣ ਦਾ ਵੀ ਦੋਸ਼ ਲਾਇਆ ਹੈ।
ਉਧਰ ਇਸ ਸਾਰੇ ਮਾਮਲੇ 'ਚ ਪੁਲਸ ਕੁੜੀ ਵਾਲਿਆਂ ਦਾ ਪੱਖ ਪੂਰਦੀ ਨਜ਼ਰ ਆਈ। ਪੁਲਸ ਵਲੋਂ ਲੜਕੇ ਦੀ ਮੈਡੀਕਲ ਜਾਂਚ ਕਰਵਾਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿਸ ਤੋਂ ਬਾਅਦ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇਗੀ।
