ਮੰਡੀਕਰਨ ਦਾ ਸਮਾਂ ਵਧਾਉਣ ਨਾਲ ਕਿਸਾਨ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨੂੰ ਹੋ ਸਕਦੈ ਲਾਭ
Tuesday, Apr 07, 2020 - 01:49 PM (IST)
ਲੁਧਿਆਣਾ (ਸਰਬਜੀਤ ਸਿੱਧੂ) - ਕੋਵਿਡ-19 ਕਰ ਕੇ ਹੋਈ ਤਾਲਾਬੰਦੀ ਦੌਰਾਨ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਮੰਡੀਕਰਨ ਦੀ ਵੱਡੀ ਸਮੱਸਿਆ ਨਾ ਆਵੇ ਇਸ ਲਈ ਪੰਜਾਬ ਸਰਕਾਰ ਲੋੜੀਂਦੇ ਕਦਮ ਚੁੱਕ ਰਹੀ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਣਕ ਦੀ ਖਰੀਦ ਕੋਵਿਡ-19 ਦੌਰਾਨ ਸੁਰੱਖਿਅਤ ਢੰਗ ਨਾਲ ਕਰਨ ਲਈ ਪ੍ਰਸਤਾਵ ਭੇਜਿਆ ਹੈ। ਉਨ੍ਹਾਂ ਦਾ ਕੇਂਦਰ ਸਰਕਾਰ ਨੂੰ ਕਹਿਣਾ ਹੈ ਕਿ ਜੋ ਮੰਡੀਆਂ ਇਕ ਅਪ੍ਰੈਲ ਨੂੰ ਕਣਕ ਦੀ ਖਰੀਦਦਾਰੀ ਲਈ ਖੁੱਲ੍ਹ ਜਾਂਦੀਆਂ ਸਨ। ਉਹ ਕੋਵਿਡ-19 ਕਾਰਨ ਹੋਈ ਤਾਲਾਬੰਦੀ ਕਰ ਕੇ 15 ਅਪ੍ਰੈਲ ਦੇ ਲਗਭਗ ਖੁੱਲ੍ਹਣਗੀਆਂ। ਭੀੜ ਤੋਂ ਬਚਣ ਲਈ ਮੰਡੀਆਂ ਵਿਚ ਖਰੀਦਦਾਰੀ ਦਾ ਸਮਾਂ ਲਗਭਗ ਪੰਦਰਾਂ ਅਪ੍ਰੈਲ ਤੋਂ ਪੰਦਰਾਂ ਜੂਨ ਤੱਕ ਦਾ ਮਿੱਥਿਆ ਗਿਆ ਹੈ। ਜੋ ਕਿਸਾਨ ਅਪ੍ਰੈਲ ਮਹੀਨੇ ਵਿਚ ਆਪਣੀ ਕਣਕ ਮੰਡੀਆਂ ਵਿਚ ਲੈ ਕੇ ਆਏਗਾ ਉਸ ਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲੇ। ਜੋ ਕਿਸਾਨ ਮਈ ਮਹੀਨੇ ਵਿਚ ਲੈ ਕੇ ਆਵੇਗਾ ਉਸ ਨੂੰ 100 ਰੁਪਏ ਬੋਨਸ ਅਤੇ ਜੋ ਜੂਨ ਮਹੀਨੇ ਵਿਚ ਲੈ ਕੇ ਆਵੇਗਾ ਉਸ ਨੂੰ ਦੋ ਸੌ ਰੁਪਏ ਤੱਕ ਦਾ ਬੋਨਸ ਮਿਲਣਾ ਚਾਹੀਦਾ ਹੈ।
ਇਸ ਖਰੀਦਦਾਰੀ ਦਾ ਸਮਾਂ ਵਧਾਉਣ ਨਾਲ ਕਿਸਾਨ ਆੜ੍ਹਤੀਏ ਅਤੇ ਖ਼ਰੀਦ ਏਜੰਸੀਆਂ ਨੂੰ ਲਾਭ ਹੋਵੇਗਾ ਜਾਂ ਨੁਕਸਾਨ, ਦੇ ਬਾਰੇ ਕੁਝ ਪਤਾ ਨਹੀਂ। ਇਸ ਬਾਰੇ ਗੱਲ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ. ਕਮਲ ਵੱਤਾ ਨੇ ਦੱਸਿਆ ਕਿ ਕੋਵਿਡ 19 ਤੋਂ ਸੁਰੱਖਿਆ ਸਮਾਂ ਵਧਾਉਣ ਨਾਲ ਸਭ ਤੋਂ ਵੱਡੀ ਲੜਾਈ, ਜੋ ਸੂਬਾ ਕੋਵਿਡ -19 ਵਿਰੁੱਧ ਲੜ ਰਿਹਾ ਹੈ, ਦਾ ਸਾਹਮਣਾ ਕਰ ਸਕੇਗਾ। ਕਿਉਂਕਿ ਇਸ ਨਾਲ ਮੰਡੀਆਂ ਵਿਚ ਭੀੜ ਨਹੀਂ ਹੋਵੇਗੀ ਅਤੇ ਸਮਾਜਿਕ ਦੂਰੀ ਬਣੀ ਰਹੇਗੀ।
ਪੜ੍ਹੋ ਇਹ ਵੀ ਖਬਰ - ਕਰਫਿਊ ਦੌਰਾਨ ਲਾੜਾ ਬਿਨਾਂ ਬਰਾਤੀਆਂ ਤੋਂ ਵਿਆਹ ਕੇ ਲਿਆਇਆ ਲਾੜੀ
ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਕਹਿਰ ਜਾਰੀ : ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਕਿਸਾਨਾਂ ਨੂੰ ਲਾਭ
ਕਿਸਾਨ ਭਰਾਵਾਂ ਨੂੰ ਇਸ ਵਿਚ ਇਹ ਫਾਇਦਾ ਹੈ ਕਿ ਉਹ ਆਪਣੇ ਉਤਪਾਦ ਨੂੰ ਘਰ ਵਿਚ ਸਟਾਕ ਕਰ ਕੇ ਵੱਧ ਕੀਮਤ ਉੱਤੇ ਵੇਚ ਕੇ ਮੁਨਾਫਾ ਕਮਾ ਸਕਦੇ ਹਨ।
ਆੜ੍ਹਤੀਆਂ ਨੂੰ ਲਾਭ
ਇਸ ਔਖੀ ਘੜੀ ਵਿਚ ਆੜ੍ਹਤੀਆਂ ਦਾ ਕਿਸਾਨਾਂ ਅਤੇ ਖਰੀਦ ਏਜੰਸੀਆਂ ਵਿਚਕਾਰ ਬਹੁਤ ਵੱਡਾ ਰੋਲ ਹੋਵੇਗਾ। ਜਿਨ੍ਹਾਂ ਕਿਸਾਨਾਂ ਕੋਲ ਸਟਾਕ ਕਰਨ ਦੀ ਸਮਰੱਥਾ ਨਹੀਂ ਹੈ ਕੁਝ ਆੜ੍ਹਤੀਏ ਵੀ ਉਨ੍ਹਾਂ ਕਿਸਾਨਾਂ ਦੀ ਕਣਕ ਦੀ ਉਪਜ ਨੂੰ ਸਟਾਕ ਕਰਦੇ ਹਨ ਤਾਂ ਉਹ ਦੇਰੀ ਨਾਲ ਵੇਚ ਕੇ ਵੱਧ ਮੁਨਾਫ਼ਾ ਕਮਾ ਸਕਣ।
ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਮੁਲਾਜ਼ਮਾਂ ਤੇ ਪ੍ਰੇਮੀਆਂ ਤੋਂ ਸਿਵਾ ਸੰਗਤ ਦੀ ਗਿਣਤੀ ਜ਼ੀਰੋ ਦੇ ਬਰਾਬਰ
ਪੜ੍ਹੋ ਇਹ ਵੀ ਖਬਰ - ਸੰਸਦ ਮੈਂਬਰਾਂ ਦੇ ਵਿੱਤੀ ਅਧਿਕਾਰਾਂ ’ਤੇ ਚੱਲੀ ਕੈਂਚੀ, MP ਲੈਡ ਫੰਡ ਬੰਦ ਹੋਣ ’ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਨਾਰਾਜ਼
ਖ਼ਰੀਦ ਏਜੰਸੀਆਂ ਨੂੰ ਲਾਭ
ਅਗਰ ਖਰੀਦ ਦਾ ਸਮਾਂ ਵਧਦਾ ਹੈ ਤਾਂ ਖ਼ਰੀਦ ਏਜੰਸੀਆਂ ਨੂੰ ਅਨਾਜ ਦਾ ਪ੍ਰਬੰਧਨ ਕਰਨ ਲਈ ਸਮਾਂ ਮਿਲ ਜਾਵੇਗਾ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਬੋਨਸ ਦੇ ਰੂਪ ਵਿਚ ਦਿੱਤੀ ਜਾਂਦੀ ਫੂਡ ਸਬਸਿਡੀ ਉੱਤੇ ਵੀ ਇਸਦਾ ਅਸਰ ਪਵੇਗਾ ਜਾਂ ਨਹੀਂ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਕੋਈ ਵੀ ਖ਼ਰੀਦ ਏਜੰਸੀ ਅਪ੍ਰੈਲ ਮਹੀਨੇ ਵਿਚ ਖ਼ਰੀਦਦੀ ਹੈ ਤਾਂ ਉਨ੍ਹਾਂ ਦਾ ਸਟੋਰ ਕਰਨ ਵਿਚ ਖ਼ਰਚਾ ਵੀ ਆਉਂਦਾ ਹੈ। ਜੇਕਰ ਕੋਈ ਕਿਸਾਨ ਇੱਕ ਜਾਂ ਦੋ ਮਹੀਨੇ ਦੇਰੀ ਨਾਲ ਵੇਚੇਗਾ ਤਾਂ ਇਸ ਨਾਲ ਖਰੀਦ ਏਜੰਸੀਆਂ ਨੂੰ ਸਟੋਰ ਕਰਨ ਦਾ ਖਰਚਾ ਵੀ ਘਟੇਗਾ। ਇਸ ਲਈ ਜੇਕਰ ਕਿਸਾਨ ਦੇਰੀ ਨਾਲ ਆਪਣੀ ਕਣਕ ਦੀ ਉਪਜ ਵੇਚਦਾ ਹੈ ਤਾਂ ਖਰੀਦ ਏਜੰਸੀਆਂ ਦੇ ਸਟੋਰ ਕਰਨ ਦੇ ਖਰਚੇ ਦੇ ਹਿਸਾਬ ਨਾਲ ਕਿਸਾਨ ਨੂੰ ਬੋਨਸ ਵੀ ਮਿਲੇ ਤਾਂ ਇਸ ਵਿਚ ਫੂਡ ਸਬਸਿਡੀ ਉੱਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ।
ਪੜ੍ਹੋ ਇਹ ਵੀ ਖਬਰ - ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ
ਉਨ੍ਹਾਂ ਨੂੰ ਇਹ ਵੀ ਸਵਾਲ ਪੁੱਛਿਆ ਕਿ ਕੀ ਇਹ ਸੰਭਵ ਹੈ ਕਿ ਖਰੀਦਦਾਰੀ ਜਾਂ ਮੰਡੀਕਰਨ ਦਾ ਸਮਾਂ ਹਮੇਸ਼ਾ ਲਈ ਹੀ ਲਗਭਗ ਦੋ ਮਹੀਨੇ ਕਰ ਦਿੱਤਾ ਜਾਵੇ ਤਾਂ ਜੋ ਇਸ ਨਾਲ ਜੁੜਿਆ ਹਰ ਵਰਗ ਲਾਭ ਕਮਾ ਸਕੇ ਤਾਂ ਉਨ੍ਹਾਂ ਨੇ ਉੱਤਰ ਦਿੰਦਿਆਂ ਕਿਹਾ ਕਿ ਇਸ ਉੱਪਰ ਉਹ ਪਹਿਲਾਂ ਤੋਂ ਹੀ ਖੋਜਾਂ ਕਰ ਰਹੇ ਹਨ। ਮੰਡੀਕਰਨ ਦਾ ਸਮਾਂ ਵਧਾਉਣ ਨਾਲ ਲਾਭ ਜਾਂ ਨੁਕਸਾਨ ਵੀ ਹੋ ਸਕਦੇ ਹਨ। ਫਿਲਹਾਲ ਇਸ ਬਾਰੇ ਸਪੱਸ਼ਟ ਰੂਪ ਵਿਚ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੰਡੀਕਰਨ ਦਾ ਸਮਾਂ ਪਹਿਲੀ ਵਾਰ ਵਧਾਇਆ ਜਾ ਰਿਹਾ ਹੈ ਇਸ ਨੂੰ ਮੁਕੰਮਲ ਹੋਣ ਤੋਂ ਬਾਅਦ ਹੀ ਕਿਸੇ ਫੈਸਲੇ ’ਤੇ ਪਹੁੰਚਿਆ ਜਾ ਸਕਦਾ ਹੈ।