ਪੰਜਾਬ ਦੇ ਵਕੀਲ, ਸਾਬਕਾ ਫ਼ੌਜੀ ਅਧਿਕਾਰੀ ਸਮੇਤ ਕਈ ਵੱਡੇ ਸਮਾਜਿਕ ਕਾਰਕੁਨ ਹੋਏ ‘ਆਪ’ ’ਚ ਸ਼ਾਮਲ

Friday, Dec 17, 2021 - 08:39 PM (IST)

ਪੰਜਾਬ ਦੇ ਵਕੀਲ, ਸਾਬਕਾ ਫ਼ੌਜੀ ਅਧਿਕਾਰੀ ਸਮੇਤ ਕਈ ਵੱਡੇ ਸਮਾਜਿਕ ਕਾਰਕੁਨ ਹੋਏ ‘ਆਪ’ ’ਚ ਸ਼ਾਮਲ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦਾ ਕਾਫ਼ਲਾ ਪੰਜਾਬ 'ਚ ਰੋਜ਼ਾਨਾ ਵਧਦਾ ਜਾ ਰਿਹਾ ਹੈ। ਪਾਰਟੀ 'ਚ ਲਗਾਤਾਰ ਰਾਜ ਦੇ ਹਰਮਨ ਪਿਆਰੇ ਚਿਹਰੇ ਅਤੇ ਆਗੂ ਸ਼ਾਮਲ ਹੋ ਰਹੇ ਹਨ। ਸ਼ੁੱਕਰਵਾਰ ਨੂੰ ‘ਆਪ’ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਕਈ ਸਮਾਜਿਕ ਕਾਰਕੁਨ, ਵਕੀਲ ਸਮੇਤ ਫ਼ੌਜ ਦਾ ਇਕ ਸਾਬਕਾ ਅਧਿਕਾਰੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਨ੍ਹਾਂ ਸਾਰੇ ਆਗੂਆਂ ਨੂੰ ਚੰਡੀਗੜ੍ਹ ਪਾਰਟੀ ਮੁੱਖ ਦਫ਼ਤਰ 'ਚ ‘ਆਪ’ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ 'ਚ ਸ਼ਾਮਲ ਕਰਾਇਆ ਅਤੇ ਵਧਾਈਆਂ ਦਿੱਤੀਆਂ।

ਇਹ ਵੀ ਪੜ੍ਹੋ : RBI ਦੇ ਮੈਂਬਰ ਨਿੱਜੀ ਕ੍ਰਿਪਟੋਕਰੰਸੀ ਵਿਰੁੱਧ, ਵਿੱਤੀ ਸਥਿਰਤਾ 'ਤੇ ਅਸਰ ਨੂੰ ਲੈ ਕੇ ਜਤਾਈ ਚਿੰਤਾ

‘ਆਪ’ 'ਚ ਸ਼ਾਮਲ ਹੋਣ ਵਾਲਿਆਂ 'ਚ ਪਟਿਆਲਾ ਦੇ ਪ੍ਰਸਿੱਧ ਸਮਾਜਿਕ ਕਾਰਕੁਨ ਸੌਰਵ ਜੈਨ, ਫ਼ੌਜ ਦੇ ਸਾਬਕਾ ਅਧਿਕਾਰੀ ਬੀ.ਸੇਠੀ, ਮੋਹਾਲੀ ਦੇ ਪ੍ਰਸਿੱਧ ਆਗੂ ਅਮਿਤ ਜੈਨ ਅਤੇ ਲੁਧਿਆਣਾ ਦੇ ਸਮਾਜ ਸੇਵੀ ਅਤੇ ਵਕੀਲ ਗੌਰਵ ਅਰੋੜਾ ਸ਼ਾਮਲ ਹਨ। ਸੌਰਵ ਜੈਨ, ਜਿਹੜੇ ਪਿਛਲੇ ਕਈ ਸਾਲਾਂ ਤੋਂ ਪਟਿਆਲਾ ਦੇ ਪੇਂਡੂ ਖੇਤਰ 'ਚ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਉਹ ਆਪਣੇ ਟਰੱਸਟ ‘ਵਰਧਮਾਨ ਮਹਾਂਵੀਰ ਵੈੱਲਫੇਅਰ ਸੋਸਾਇਟੀ’ ਦੀ ਤਰਫ਼ ਤੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾ ਰਹੇ ਹਨ। ਕੇਵਲ 500 ਰੁਪਏ 'ਚ ਗ਼ਰੀਬ ਲੋਕਾਂ ਦੀਆਂ ਬੇਟੀਆਂ ਦੇ ਵਿਆਹ ਕਰਾਉਂਦੇ ਹਨ ਅਤੇ ਵਰਧਮਾਨ ਮਹਾਂਵੀਰ ਜਨਹਿਤ ਰਸੋਈ ਦੇ ਰਾਹੀਂ ਲੋਕਾਂ ਨੂੰ ਕੇਵਲ 10 'ਚ ਖਾਣਾ ਦਿੰਦੇ ਹਨ। ਸੌਰਵ ਜੈਨ ਨਾਲ ਉਨ੍ਹਾਂ ਦੇ ਸਾਥੀ ਬੱਬਲੂ ਗੁਪਤਾ, ਪਵਨ ਕੁਮਾਰ ਪੰਮੀ, ਨੀਰਜ ਕੁਮਾਰ, ਦਿਨੇਸ਼ ਰਾਮ, ਹਰਵਿੰਦਰ ਕਾਲ਼ਾ ਅਤੇ ਅਮਰਿੰਦਰ ਸਿੰਘ ਰਾਜਨ ਵੀ ਪਾਰਟੀ ’ਚ ਸ਼ਾਮਲ ਹੋਏ।

ਇਹ ਵੀ ਪੜ੍ਹੋ : ਫਿਲਪੀਨ 'ਚ ਤੂਫ਼ਾਨ ਕਾਰਨ 12 ਲੋਕਾਂ ਦੀ ਹੋਈ ਮੌਤ, ਕਈ ਲੋਕ ਘਰਾਂ ਦੀਆਂ ਛੱਤਾਂ 'ਤੇ ਫਸੇ

ਉੱਥੇ ਹੀ ਫ਼ੌਜ ਦੇ ਸਾਬਕਾ ਅਧਿਕਾਰੀ ਬੀ. ਸੇਠੀ ਮੇਜਰ ਦੇ ਅਹੁਦੇ ਸਮੇਤ ਕਈ ਵੱਡੇ ਅਹੁਦਿਆਂ ’ਤੇ ਦੇਸ਼ ਦੀ ਸੇਵਾ ਕਰ ਚੁੱਕੇ ਹਨ। ਅਮਿਤ ਜੈਨ ਮੋਹਾਲੀ ’ਚ ਪ੍ਰਸਿੱਧ ਸਮਾਜਸੇਵੀ ਹਨ। ਉਨ੍ਹਾਂ ਦੇ ਨਾਲ ਨਾਨਕ ਸਿੰਘ, ਨਵੀਨ ਜੈਨ, ਵਿਕਾਸ ਜੈਨ, ਜਸਵਿੰਦਰ ਹਰਕਾ, ਕੰਵਲਜੀਤ ਸਿੰਘ, ਕਰਾਂਤੀ ਗਰੋਵਰ, ਅਸ਼ਵਨੀ ਨਾਗਪਾਲ, ਮੋਹਿਤ ਸਿੰਘ, ਸਚਿਨ ਸਿੰਗਲਾ, ਧਰਮਿੰਦਰ ਅਤੇ ਭਵਿਆ ਜੈਨ ਵੀ ‘ਆਪ’ ਵਿੱਚ ਸ਼ਾਮਲ ਹੋਏੇ। ਭਗਵੰਤ ਮਾਨ ਨੇ ਸਾਰੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਪੰਜਾਬ ਦੇ ਲੋਕ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਪੰਜਾਬੀ ਹੁਣ ਬਦਲਾਅ ਚਾਹੁੰਦੇ ਹਨ। 2022 'ਚ ਪੰਜਾਬ ਦੇ ਲੋਕ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਦਾ ਸਫ਼ਾਇਆ ਕਰ ਕੇ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਅਤੇ ਇੱਕ ਇਮਾਨਦਾਰ ਸਰਕਾਰ ਦੀ ਸਥਾਪਨਾ ਕਰਨਗੇ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਅਰਥਵਿਵਸਥਾ ਤੀਸਰੀ ਤਿਮਾਹੀ 'ਚ 1.5 ਫੀਸਦੀ ਘਟੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News