ਮਾਣੂਕੇ ਦੇ ਤੀਸਰੇ ਨੌਜਵਾਨ ਨੇ ਲਿਆ ਫਾਹ

Tuesday, Feb 25, 2020 - 10:15 AM (IST)

ਮਾਣੂਕੇ ਦੇ ਤੀਸਰੇ ਨੌਜਵਾਨ ਨੇ ਲਿਆ ਫਾਹ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਦੇ ਇਕ ਹੋਰ ਨੌਜਵਾਨ ਨੇ ਲੰਘੀ ਰਾਤ ਫਾਹ ਲੈ ਲਿਆ। 22 ਸਾਲਾ ਮ੍ਰਿਤਕ ਬਲਰਾਮ ਪੁਰੀ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਅਤੇ ਕੁਆਰਾ ਸੀ, ਨੇ ਘਰ 'ਚ ਹੀ ਚੁੰਨੀ ਗਲ 'ਚ ਪਾ ਕੇ ਫਾਹ ਲੈ ਲਿਆ, ਜਿਸ ਦੀ ਗਰਿੱਲ ਨਾਲ ਲਟਕਦੀ ਲਾਸ਼ ਮਿਲੀ। ਇਸ ਤੋਂ ਪੰਜ ਦਿਨ ਪਹਿਲਾਂ ਪਿੰਡ ਦੇ ਇਕ ਨੌਜਵਾਨ ਦੀ ਖੇਤਾਂ 'ਚ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਸੀ ਅਤੇ ਬੀਤੇ ਕਈ ਦਿਨਾਂ ਤੋਂ ਗੁੰਮ ਨੌਜਵਾਨ ਦੀ ਲਾਸ਼ ਪਿੰਡ ਸੰਧਵਾਂ ਥਾਣਾ ਕੋਟਕਪੂਰਾ (ਫਰੀਦਕੋਟ) ਦੇ ਸੂਏ ਤੋਂ ਮਿਲੀ ਸੀ। ਇਕ ਹਫਤੇ 'ਚ ਤਿੰਨ ਨੌਜਵਾਨਾਂ ਦੀ ਭੇਤਭਰੀ ਹਾਲਤ 'ਚ ਹੋਈ ਮੌਤ ਨਾਲ ਹਲਕੇ 'ਚ ਸੋਗ ਅਤੇ ਸਹਿਮ ਦਾ ਮਾਹੌਲ ਹੈ।


author

Shyna

Content Editor

Related News