9 ਸਾਲਾਂ ’ਚ ਬਣਿਆ ਵਿਸ਼ਵ ਪੱਧਰੀ ਇਨਫ੍ਰਾਸਟਰੱਕਚਰ ਦੱਸਦੈ ਭਾਰਤ ਦੀ ਸਫਲਤਾ ਦੀ ਕਹਾਣੀ : ਮਾਂਡਵੀਆ
Sunday, Jun 18, 2023 - 10:47 PM (IST)
ਲੁਧਿਆਣਾ (ਗੁਪਤਾ) : ਕੇਂਦਰੀ ਸਿਹਤ ਮੰਤਰੀ ਮਨਸੁਖ ਭਾਈ ਮਾਂਡਵੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਰਿੰਦਰ ਮੋਦੀ ਸਰਕਰ ਨੇ 9 ਸਾਲਾਂ ਵਿਚ ਵਿਕਸਿਤ ਭਾਰਤ ਦਾ ਆਧਾਰ ਤਿਆਰ ਕੀਤਾ ਹੈ। ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਰਫਤਾਰ ਦੇਣ ਲਈ ਸਸ਼ਕਤ ਬੁਨਿਆਦੀ ਢਾਂਚੇ ਦੀ ਸ਼ਕਤੀ ਦਿੱਤੀ ਹੈ। ਚਾਹੇ ਸੰਚਾਰ ਦੇ ਸਾਧਨ ਬਣਾਉਣ ਦੀ ਗੱਲ ਹੋਵੇ, ਹਾਈਵੇ ਜਾਂ ਏਅਰਪੋਰਟ, ਵਿਸ਼ਵ ਪੱਧਰੀ ਇਨਫ੍ਰਾਸਟਰੱਕਚਰ ਦਾ ਨਿਰਮਾਣ 9 ਸਾਲਾਂ ਵਿਚ ਭਾਰਤ ਦੀ ਸਫਲਤਾ ਦੀ ਕਹਾਣੀ ਦੱਸਦਾ ਹੈ।
ਇਹ ਵੀ ਪੜ੍ਹੋ : ਸੇਵਾ ਕੇਂਦਰ ’ਚ ਚੋਰੀ ਕਰਨ ਵਾਲਾ ਨਿਕਲਿਆ ਕੇਂਦਰ ਦਾ ਹੀ ਮੁਲਾਜ਼ਮ, ਕੈਸ਼ ਸਣੇ ਕੀਤਾ ਕਾਬੂ
ਆਪਣੇ ਲੁਧਿਆਣਾ ਦੌਰੇ ਦੌਰਾਨ ਲੁਧਿਆਣਾ ਭਾਜਪਾ ਦੇ ਸਕੱਤਰ ਸੁਨੀਲ ਮੈਫਿਕ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕਰਨ ਮੌਕੇ ਮਨਸੁਖ ਭਾਈ ਮਾਂਡਵੀਆ ਨੇ ਕਿਹਾ ਕਿ ਰਾਜਨੀਤਕ ਸਥਿਰਤਾ ਦੇਸ਼ ਲਈ ਬੇਹੱਦ ਜ਼ਰੂਰ ਹੁੰਦੀ ਹੈ। ਇਹ ਦੁਨੀਆਂ ਵਿਚ ਬਹੁਤ ਮਾਇਨੇ ਰੱਖਦੀ ਹੈ। ਭਾਰਤ ਵਿਚ ਰਾਜਨੀਤਕ ਸਥਿਤਰਾ ਕਾਰਨ ਅੱਜ ਪੂਰੀ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਵਿਚ ਨਾਲ ਚੱਲਣ ਲਈ ਤਤਪਰ ਹੈ। ਭਾਰਤ ਨੂੰ ਲੈ ਕੇ ਅਜਿਹਾ ਵਿਸ਼ਵਾਸ ਅਤੇ ਸਾਡੀ ਅਰਥਵਿਵਸਥਾ ’ਤੇ ਇੰਨਾ ਭਰੋਸਾ ਇਸ ਤੋਂ ਪਹਿਲਾਂ ਕਦੇ ਨਹੀਂ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਮੂਵਮੈਂਟ, ਪੁਲਸ ਨੇ ਸੀਲ ਕੀਤਾ ਇਲਾਕਾ
ਹੁਣ ਭਾਰਤ ਦੀ ਪਛਾਣ ਇਕ ਦਹਾਕੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਥਿਤ, ਜ਼ਿਆਦਾ ਸੁਰੱਖਿਅਤ ਅਤੇ ਜ਼ਿਆਦਾ ਮਜ਼ਬੂਤ ਦੇਸ਼ ਦੀ ਹੈ ਜਦੋਂਕਿ ਪਿਛਲੀਆਂ ਸਰਕਾਰਾਂ ਦੀ ਪਛਾਣ ਭ੍ਰਿਸ਼ਟਾਚਾਰ, ਯੋਜਨਾਵਾਂ ਵਿਚ ਗੜਬੜ ਅਤੇ ਜਨਤਾ, ਦੇ ਪੈਸਿਆਂ ਦੀ ਦੁਰਵਰਤੋਂ ਕਰਨ ਦੀ ਸੀ। ਪਿਛਲੀਆਂ ਸਰਕਾਰਾਂ ਨੇ ਨੌਕਰੀਆਂ ਵਿਚ ਭਾਈ-ਭਤੀਜਾਵਾਦ ਕਰ ਕੇ ਕਰੋੜਾਂ ਨੌਜਵਾਨਾਂ ਦੇ ਨਾਲ ਵਿਸ਼ਵਾਸਘਾਤ ਕੀਤਾ, ਜਦਕਿ ਮੋਦੀ ਸਰਕਾਰ ਨੇ ਭਰਤੀਆਂ ਵਿਚ ਭਾਈ-ਭਤੀਜਾਵਾਦ ਲਗਾਮ ਲਗਾਈ।
ਇਹ ਵੀ ਪੜ੍ਹੋ : ਚੰਗੇ ਭਵਿੱਖ ਦੀ ਤਲਾਸ਼ 'ਚ ਨਿਕਲੇ 750 ਲੋਕਾਂ ਦਾ ਭੂਮੱਧ ਸਾਗਰ ਦੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ
ਇਕ ਸਵਾਲ ਦੇ ਜਵਾਬ ਵਿਚ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਜਪਾ ਹੀ ਇਕੋ-ਇਕ ਅਜਿਹੀ ਪਾਰਟੀ ਹੈ, ਜੋ ਵਿਚਾਰਧਾਰਾ ’ਤੇ ਚਲਦੀ ਹੈ। ਇਹ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ ਨਿਸ਼ਾਨੇ ਨਾਲ ਕੰਮ ਕਰਨ ਵਾਲੀ ਪਾਰਟੀ ਹੈ, ਜਦੋਂਕਿ ਪਾਰਟੀਆਂ ’ਤੇ ਪਰਿਵਾਰਾਂ ਦਾ ਕਬਜ਼ਾ ਹੈ। ਇਸ ਮੌਕੇ ਭਾਜਪਾ ਲੁਧਿਆਣਾ ਪ੍ਰਧਾਨ ਰਜਨੀਸ਼ ਧੀਮਾਨ ਵੀ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।