ਮਾਨਸਾ ’ਚ ਵੱਡੀ ਵਾਰਦਾਤ: ਪੁੱਤਰ ਨੇ ਤਲਵਾਰ ਨਾਲ ਵੱਢਿਆ ਸੁੱਤਾ ਹੋਇਆ ਪਿਓ
Saturday, Oct 16, 2021 - 10:59 AM (IST)
ਮਾਨਸਾ (ਜੱਸਲ): ਦੁਸਹਿਰੇ ਮੌਕੇ ਜਾਇਦਾਦ ’ਚੋਂ ਵੱਧ ਹਿੱਸਾ ਮੰਗ ਰਹੇ ਪੁੱਤ ਨੇ ਤਲਵਾਰ ਨਾਲ ਆਪਣੇ ਸੁੱਤੇ ਪਏ ਪਿਓ ਦਾ ਕਤਲ ਕਰ ਦਿੱਤਾ। ਉਸ ਨੇ ਪਿਤਾ ’ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਮਾਨਸਾ ਥਾਣਾ ਸਿਟੀ-2 ਦੀ ਪੁਲਸ ਨੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਾਂ ਵੱਲੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ
ਸ਼ਹਿਰ ਦੇ ਲਿੰਕ ਰੋਡ ਸਥਿਤ ਦੁਕਾਨਦਾਰ ਅਮਰਜੀਤ ਸਿੰਘ ਵੱਲੋਂ ਜਾਇਦਾਦ ਵਿਚ ਹੋਰ ਹਿੱਸਾ ਮੰਗਣ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ। ਇਸ ਕਲੇਸ਼ ਦੌਰਾਨ ਉਸ ਨੇ ਗੁੱਸੇ ’ਚ ਆ ਕੇ ਤਲਵਾਰ ਨਾਲ ਆਪਣੇ ਸੁੱਤੇ ਪਿਤਾ ਹਰਨੇਕ ਸਿੰਘ (58) ’ਤੇ ਵਾਰ ਕਰ ਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਿਟੀ-2 ਮਾਨਸਾ ਨੇ ਮ੍ਰਿਤਕ ਦੇ ਪੋਤੇ ਹਰਦੀਪ ਸਿੰਘ ਦੇ ਬਿਆਨ ’ਤੇ ਅਮਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ। ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਜਾਇਦਾਦ ’ਚੋਂ ਆਪਣੇ ਪਿਓ ਤੋਂ ਹੋਰ ਹਿੱਸਾ ਮੰਗਦਾ ਸੀ, ਜਿਸ ਕਰ ਕੇ ਉਸ ਨੇ ਗੁੱਸੇ ਵਿਚ ਆ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਅਬੋਹਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਪਤੀ ਨੇ ਬੱਚਿਆਂ ਸਾਹਮਣੇ ਕੁਹਾੜੀ ਨਾਲ ਵੱਢੀ ਪਤਨੀ