ਰਾਜਾ ਵੜਿੰਗ ਦਾ ਸੁਖਪਾਲ ਖਹਿਰਾ ਨੂੰ ਚੈਲੰਜ (ਵੀਡੀਓ)
Monday, Apr 22, 2019 - 12:59 PM (IST)
ਮਾਨਸਾ (ਅਮਰਜੀਤ) : ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਮਾਨਸਾ ਵਿਚ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਰਸਿਮਰਤ ਬਾਦਲ ਵੱਲੋਂ 'ਬਰਸਾਤੀ ਡੱਡੂ' ਕਹੇ ਜਾਣ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਗਿੱਦੜਬਾਹਾ ਤੋਂ 2 ਵਾਰ ਵਿਧਾਇਕ ਬਣੇ ਹਨ ਅਤੇ ਹੁਣ ਬਾਦਲ ਪਰਿਵਾਰ ਨੂੰ ਹਾਰ ਦਾ ਡਰ ਸਤਾ ਰਿਹਾ ਹੈ, ਕਿਉਂਕਿ ਲੋਕ ਅਕਾਲੀ-ਭਾਜਪਾ ਤੋਂ ਦੁਖੀ ਹਨ ਅਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਅਸਲੀ 'ਬਰਸਾਤੀ ਡੱਡੂ' ਹੈ।
ਇਸ ਦੌਰਾਨ ਜਦੋਂ ਪੱਤਰਕਾਰ ਵੱਲੋਂ ਨੇ ਮਜੀਠੀਆ ਵੱਲੋਂ ਦਿੱਤੇ ਬਿਆਨ, ਜਿਸ ਵਿਚ ਮਜੀਠੀਆ ਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਦੇ ਨਾਂ ਤੋਂ ਪੰਜਾਬ ਦੇ ਲੋਕ ਨਫਰਤ ਕਰਦੇ ਹਨ 'ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੇ ਵੱਡੀ ਗਿਣਤੀ ਵਿਚ ਜਿੱਤ ਹਾਸਲ ਕੀਤੀ ਹੈ ਅਤੇ ਅਕਾਲੀ ਦਲ 14 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਨਹੀਂ ਅਕਾਲੀ ਦਲ ਤੋਂ ਦੁਖੀ ਹਨ।
ਇਸ ਦੌਰਾਨ ਵੜਿੰਗ ਨੇ ਸੁਖਪਾਲ ਖਹਿਰਾ ਨੂੰ ਚੈਲੰਜ ਦਿੰਦੇ ਹੋਏ ਕਿਹਾ ਕਿ ਉਹ ਅਸਤੀਫਾ ਦੇ ਕੇ ਮੁੜ ਵਿਧਾਇਕ ਬਣ ਕੇ ਦਿਖਾਏ ਮੈਂ ਰਾਜਨੀਤੀ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਰੋਜ਼ ਪਾਰਟੀਆਂ ਬਦਲਣ ਵਾਲੇ ਖਹਿਰਾ ਦਾ ਕੋਈ ਦੀਨ-ਈਮਾਨ ਹੀਂ ਨਹੀਂ ਹੈ। ਉਥੇ ਹੀ ਸਿਮਰਜੀਤ ਬੈਂਸ ਵੱਲੋਂ ਅਕਾਲੀ-ਭਾਜਪਾ ਕਾਂਗਰਸ ਨੂੰ ਮਿਲ ਕੇ ਚੋਣ ਲੜਨ ਦੇ ਦਿੱਤੇ ਬਿਆਨ 'ਤੇ ਵੜਿੰਗ ਨੇ ਕਿਹਾ ਕਿ ਸਿਮਰਜੀਤ ਬੈਂਸ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ ਸੀ ਪਰ ਬਾਅਦ ਵਿਚ ਉਸ ਨੂੰ ਛੱਡ ਦਿੱਤਾ। ਉਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਹੈ ਜੋ ਦੂਜਿਆਂ ਦੇ ਟਿੱਪਣੀ ਕਰ ਰਹੇ ਹਨ। ਸਿਮਰਜੀਤ ਬੈਂ ਨੂੰ ਵੰਗਾਰਦਿਆਂ ਵੜਿੰਗ ਨੇ ਕਿਹਾ ਕਿ ਜੇਕਰ ਉਹ ਖੁਦ ਨੂੰ ਵੱਡਾ ਸਿਆਸੀ ਲੀਡਰ ਮੰਨਦੇ ਹਨ ਤਾਂ ਉਹ ਬਾਦਲ ਖਿਲਾਫ ਚੋਣ ਲੜਨ।