ਲਾਪਤਾ ਹੋਏ ਬੱਚੇ ਦੀ ਭਾਲ 'ਚ ਜੁਟਿਆ ਸੀ ਪਰਿਵਾਰ, ਖੂਹ 'ਚੋਂ ਮਿਲੀ ਲਾਸ਼ (ਵੀਡੀਓ)

Monday, Oct 07, 2019 - 03:58 PM (IST)

ਮਾਨਸਾ (ਅਮਰਜੀਤ ਚਾਹਲ) : ਮਾਨਸਾ ਦੇ ਪਿੰਡ ਘੂਰਕਨੀ 'ਚ ਬੀਤੇ ਦਿਨ ਲਾਪਤਾ ਹੋਏ 10 ਸਾਲਾਂ ਬੱਚੇ ਦੀ ਲਾਸ਼ ਇਕ ਖੂਹ 'ਚੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਬੀਤੇ ਦਿਨ ਦੇਰ ਰਾਤ ਭੇਦਭਰੇ ਹਾਲਾਤਾਂ 'ਚ ਲਾਪਤਾ ਹੋਇਆ ਸੀ ਅਤੇ ਉਦੋਂ ਤੋਂ ਹੀ ਪਰਿਵਾਰ ਉਸ ਦੀ ਭਾਲ 'ਚ ਜੁਟਿਆ ਹੋਇਆ ਸੀ ਕਿ ਅੱਜ ਸਵੇਰੇ ਖੂਹ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਕਿਸੇ ਨੇ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਖੂਹ 'ਚ ਸੁੱਟ ਦਿੱਤਾ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

cherry

Content Editor

Related News