ਮਾਨਸਾ 'ਚ ਦਲਿਤ ਨੌਜਵਾਨ ਦਾ ਕਤਲ ਕਰਨ ਵਾਲੇ 6 ਦੋਸ਼ੀਆਂ ਨੂੰ ਉਮਰ ਕੈਦ

11/30/2019 6:18:05 PM

ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲੇ ਦੇ ਪਿੰਡ ਘਰਾਂਗਨਾ 'ਚ ਨੌਜਵਾਨ ਸੁਖਚੈਨ ਸਿੰਘ ਉਰਫ ਪਾਲੀ ਦੇ ਕਤਲ ਦੇ ਮਾਮਲੇ 'ਚ ਅਦਾਲਤ ਨੇ ਅੱਜ 6 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਪਾਲੀ ਦਾ ਸ਼ਰਾਬ ਤਸਕਰੀ ਦੀ ਸੂਚਨਾ ਪੁਲਸ ਨੂੰ ਦੇਣ ਦੇ ਸ਼ੱਕ 'ਚ 10 ਅਕਤੂਬਰ 2016 ਨੂੰ ਦੋਹਾਂ ਬਾਹਾਂ ਤੋੜ ਕੇ ਅਤੇ ਪੈਰ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਸ਼ੀਆਂ 'ਚ ਪਾਲੀ ਦੇ ਆਪਣੇ ਹੀ ਪਿੰਡ ਦੇ ਚਾਰ ਲੋਕ ਸ਼ਾਮਲ ਸਨ।

PunjabKesari

ਇਸ ਸਬੰਧੀ ਥਾਣਾ ਕੋਟਧਰਮੂ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਦੇ ਬਿਆਨਾਂ 'ਤੇ 11 ਅਕਤੂਬਰ 2016 ਨੂੰ ਬਲਵੀਰ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਸਾਧੂ ਸਿੰਘ ਵਾਸੀਆਨ ਪਿੰਡ ਘਰਾਂਗਣਾ, ਸੀਤਾ ਸਿੰਘ ਵਾਸੀ ਪਿੰਡ ਮਾਖਾ ਅਤੇ ਬਬਰੀਕ ਸਿੰਘ ਵਾਸੀ ਪਿੰਡ ਨੰਗਲ ਖੁਰਦ ਦੇ ਖਿਲਾਫ਼ ਧਾਰਾ 302 ਦੇ ਅਧੀਨ ਮਾਮਲਾ ਨੰ: 186 ਦਰਜ ਕਰਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ  ਦਿਨੇਸ਼ ਕੁਮਾਰ ਦੀ ਅਦਾਲਤ ਵੱਲੋਂ ਉਕਤ ਵਿਅਕਤੀਆਂ ਨੂੰ ਇਸ ਕਤਲ ਦਾ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਹੈ।

PunjabKesari

ਦੋਸਤ ਨੇ ਹੀ ਸਾਥੀਆਂ ਨਾਲ ਮਿਲ ਕੇ ਰਚੀ ਸੀ ਸਾਜਿਸ਼
ਮਾਮਲੇ 'ਚ ਮੁੱਖ ਦੋਸ਼ੀ ਦੋ ਸਕੇ ਭਰਾ ਹਰਦੀਪ ਸਿੰਘ ਅਤੇ ਅਮਨਦੀਪ ਸਿੰਘ ਹਨ। ਹਰਦੀਪ ਸਿੰਘ ਕਦੇ ਸੁਖਚੈਨ ਸਿੰਘ ਉਰਫ ਪਾਲੀ ਦਾ ਕਰੀਬੀ ਦੋਸਤ ਹੁੰਦਾ ਸੀ। ਬਾਅਦ 'ਚ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਦੋਸਤੀ ਦੁਸ਼ਮਣੀ 'ਚ ਬਦਲ ਗਈ ਅਤੇ ਹਰਦੀਪ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਾਲੀ ਨੂੰ ਮਾਰਨ ਦੀ ਸਾਜਿਸ਼ ਰੱਚੀ ਸੀ। ਪਿੰਡ ਘਰਾਂਗਨਾ 'ਚ ਪਾਲੀ ਦੀ ਹੱਤਿਆ ਕਰਨ ਦੇ ਬਾਅਦ ਦੋਸ਼ੀ ਉਸ ਦੀ ਇਕ ਲੱਤ ਨੂੰ ਆਪਣੇ ਨਾਲ ਲੈ ਗਏ ਸਨ। 60 ਘੰਟੇ ਬਾਅਦ ਪੁਲਸ ਨੇ ਉਸ ਲੱਤ ਨੂੰ ਬਰਾਮਦ ਕੀਤਾ ਸੀ।

PunjabKesari

ਇਹ ਸੀ ਮਾਮਲਾ
ਮ੍ਰਿਤਕ ਸੁਖਚੈਨ ਸਿੰਘ ਉਰਫ ਪਾਲੀ ਦੇ ਪਿਤਾ ਰੇਸ਼ਮ ਸਿੰਘ ਨੇ ਕੋਟਧਰਮੂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ 10 ਅਕਤੂਬਰ 2016 ਦੀ ਸਵੇਰ ਨੂੰ ਘਰੋਂ ਬਾਹਰ ਗਿਆ ਸੀ। ਦੇਰ ਤੱਕ ਵਾਪਸ ਨਾ ਪਰਤਣ 'ਤੇ ਉਹ ਉਸ ਦਾ ਇੰਤਜ਼ਾਰ ਕਰ ਰਹੇ ਸਨ। ਇੰਨੇ 'ਚ ਉਨ੍ਹਾਂ ਕੋਲ ਇਕ ਗੱਡੀ ਆ ਕੇ ਰੁੱਕੀ ਸੀ।

PunjabKesari

ਇਸ ਗੱਡੀ 'ਚ ਉਸ ਸਮੇਂ 6 ਲੋਕ ਸਵਾਰ ਸਨ, ਜੋ ਕਿ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨਾਲ ਉਨ੍ਹਾਂ ਦਾ ਬੇਟਾ ਸੁਖਚੈਨ ਸਿੰਘ ਉਰਫ ਪਾਲੀ ਵੀ ਬੈਠਾ ਸੀ। ਇਸ ਦੌਰਾਨ ਬਲਵੀਰ ਸਿੰਘ ਉਰਫ ਕਾਲਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਪਾਲੀ ਹੁਣ ਨਹੀਂ ਬਚੇਗਾ ਅਤੇ ਸਾਰੇ 6 ਦੋਸ਼ੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

PunjabKesari

ਜਦੋਂ ਉਨ੍ਹਾਂ ਨੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਫਿਰ ਪਾਲੀ ਨੂੰ ਘੜੀਸਦੇ ਹੋਏ ਦੋਸ਼ੀ ਉਸ ਨੂੰ ਗਲੀ ਵਿਚ ਖਾਲੀ ਪਏ ਪਲਾਟ 'ਚ ਲੈ ਗਏ ਅਤੇ ਉਸ ਦਾ ਕਤਲ ਕਰ ਦਿੱਤਾ।

PunjabKesari


Anuradha

Content Editor

Related News