ਸੋਸ਼ਲ ਮੀਡੀਆ ''ਤੇ ਲਾਈਵ ਹੋ ਕੇ ਨੌਜਵਾਨ ਨੇ ਲਿਆ ਫਾਹਾ, ਕਾਂਗਰਸੀ ਨੇਤਾ ''ਤੇ ਲਾਏ ਵੱਡੇ ਦੋਸ਼

Monday, Aug 17, 2020 - 05:21 PM (IST)

ਸੋਸ਼ਲ ਮੀਡੀਆ ''ਤੇ ਲਾਈਵ ਹੋ ਕੇ ਨੌਜਵਾਨ ਨੇ ਲਿਆ ਫਾਹਾ, ਕਾਂਗਰਸੀ ਨੇਤਾ ''ਤੇ ਲਾਏ ਵੱਡੇ ਦੋਸ਼

ਮਾਨਸਾ (ਅਮਰਜੀਤ ਚਾਹਲ) : ਮਾਨਸਾ ਦੇ ਕਸਬਾ ਸਰਦੂਲਗੜ੍ਹ 'ਚ ਨੇਪਾਲੀ ਮੂਲ ਦੇ ਨੌਜਵਾਨ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਵਿਅਕਤੀ ਦੀ ਕਰਤੂਤ, ਬਰਫ਼ ਦੇਣ ਬਹਾਨੇ ਘਰ 'ਚ ਦਾਖਲ ਹੋ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
PunjabKesariਵੀਡੀਓ 'ਚ ਨੌਜਵਾਨ ਰਾਹੁਲ ਸ਼ਰਮਾ ਨੇ ਦੋਸ਼ ਲਗਾਏ ਹਨ ਕਿ ਫਾਸਟ ਫੂਡ ਦੀ ਦੁਕਾਨ ਕਾਰਨ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਦਾ ਕਰੀਬੀ ਸੁੱਖਾ ਉਸ ਕੋਲੋਂ ਲੱਖਾਂ ਰੁਪਏ ਲੈ ਚੁੱਕਾ ਹੈ ਤੇ ਹੁਣ ਫ਼ਿਰ ਰੋਜ਼ਾਨਾਂ 2000 ਰੁਪਏ ਦੀ ਮੰਗ ਕਰਦਾ ਸੀ। ਉਹ ਫੋਨ 'ਤੇ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਦੀਆਂ ਲੱਤਾਂ ਤੋੜ ਦੇਵੇਗਾ, ਜਿਸ ਦੀ ਆਡੀਓ ਵੀ ਉਸ ਕੋਲ ਮੌਜੂਦ ਹੈ। ਉਸ ਨੇ ਕਿਹਾ ਕਿ ਇਨ੍ਹਾਂ ਤੋਂ ਦੁਖੀ ਹੋ ਕੇ ਉਹ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਲਈ। 

ਇਹ ਵੀ ਪੜ੍ਹੋਂ : ਮਹਿੰਦਰ ਸਿੰਘ ਧੋਨੀ ਦੇ 3 ਕਿੱਸੇ, ਜਿਹੜੇ ਦੱਸਣਗੇ ਦਿਲ ਦੇ ਕਿੰਨੇ ਅਮੀਰ ਨੇ ਉਹ...

PunjabKesariਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਕਾਂਗਰਸੀ ਨੇਤਾ ਕਾਫ਼ੀ ਤੰਗ ਕਰਦਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਮੰਗ ਕੀਤੀ ਕਿ ਉਸ ਦਾ ਭਰਾ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਸਰਦੂਲਗੜ੍ਹ ਦੇ ਡੀ.ਐੱਸ.ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕਾਂਗਰਸੀ ਨੇਤਾ ਅਤੇ ਉਸ ਦੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Baljeet Kaur

Content Editor

Related News