ਕਤਲ ਕੇਸ ਦੇ ਮਾਮਲੇ ''ਚ ਤਿੰਨ ਸਕੇ ਭਰਾਵਾਂ ਸਮੇਤ ਪੰਜ ਨੂੰ ਉਮਰ ਕੈਦ

Monday, Feb 03, 2020 - 10:31 AM (IST)

ਕਤਲ ਕੇਸ ਦੇ ਮਾਮਲੇ ''ਚ ਤਿੰਨ ਸਕੇ ਭਰਾਵਾਂ ਸਮੇਤ ਪੰਜ ਨੂੰ ਉਮਰ ਕੈਦ

ਮਾਨਸਾ (ਮਿੱਤਲ) : ਸਥਾਨਕ ਮਾਣਯੋਗ ਇਕ ਅਦਾਲਤ ਵੱਲੋਂ ਕਤਲ ਕੇਸ ਦੀ ਸੁਣਵਾਈ ਕਰਦਿਆਂ ਤਿੰਨ ਸਕੇ ਭਰਾਵਾਂ ਸਮੇਤ ਪੰਜ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ।

ਜਾਣਕਾਰੀ ਅਨੁਸਾਰ 25 ਸਤੰਬਰ 2014 ਨੂੰ ਪਿੰਡ ਦਰੀਆਪੁਰ ਕਲਾਂ ਵਿਖੇ ਲੜਕੀ ਨਾਲ ਛੇੜ–ਛਾੜ ਕਰਨ ਤੋਂ ਰੋਕਣ 'ਤੇ ਇਕ ਹੀ ਪਰਿਵਾਰ ਦੇ ਕੁੱਝ ਵਿਅਕਤੀਆਂ ਵੱਲੋਂ ਕੀਤੀ ਕੁੱਟ-ਮਾਰ ਦੌਰਾਨ ਹੋਈ ਜਗਜੀਤ ਸਿੰਘ ਦੀ ਮੌਤ ਦੇ ਸਬੰਧ 'ਚ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਨੇ ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਮੱਖਣ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਦਰੀਆਪੁਰ ਕਲਾਂ ਦੀ ਸ਼ਿਕਾਇਤ 'ਤੇ ਲਾਭ ਸਿੰਘ, ਮੱਖਣ ਸਿੰਘ, ਕਰਮ ਸਿੰਘ ਪੁੱਤਰ ਗੱਜਣ ਸਿੰਘ, ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਪੁਤਰ ਕਰਮ ਸਿੰਘ ਅਤੇ ਸੇਮਲ ਸਿੰਘ ਪੁੱਤਰ ਲਾਭ ਸਿੰਘ ਖਿਲਾਫ਼ ਵੱਖ–ਵੱਖ ਧਾਰਾਵਾਂ ਹੇਠ ਮਾਮਲਾ ਨੰ. 98 ਦਰਜ ਕਰ ਕੇ ਸੁਣਵਾਈ ਲਈ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਰਾਜੀਵ ਕੇ. ਬੇਰੀ ਦੀ ਅਦਾਲਤ ਵੱਲੋਂ ਉਕਤ ਲਾਭ ਸਿੰਘ, ਮੱਖਣ ਸਿੰਘ, ਕਰਮ ਸਿੰਘ, ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਵਾਸੀਆਨ ਪਿੰਡ ਦਰੀਆਪੁਰ ਕਲਾਂ ਨੂੰ ਉਮਰ ਕੈਦ ਦੀ ਸਜ਼ਾ ਅਤੇ 41–41 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ, ਜਦਕਿ ਨਾਬਾਲਗ ਸੇਮਲ ਸਿੰਘ ਦਾ ਕੇਸ ਨਾਬਾਲਿਗ ਕੋਰਟ 'ਚ ਅਗਲੀ ਸੁਣਵਾਈ ਲਈ ਭੇਜ ਦਿੱਤਾ ਸੀ।


author

cherry

Content Editor

Related News