ਸ਼ੇਅਰੋ ਸ਼ਾਇਰੀ ''ਚ ਵਹਿ ਕੇ ਪੰਜਾਬ ਦੇ ਮੁੱਦਿਆਂ ਤੋਂ ਭਟਕੇ ਪ੍ਰਦੇਸ਼ ਦੇ ਦੋਵੇਂ ਕੈਬਨਿਟ ਮੰਤਰੀ

07/16/2017 10:38:31 PM

ਲੁਧਿਆਣਾ (ਗੁਪਤਾ, ਬਹਿਲ)-ਵੈਸੇ ਤਾਂ ਪ੍ਰਦੇਸ਼ ਦੀ ਤੰਗ ਆਰਥਿਕ ਹਾਲਤ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਏ ਦਿਨ ਕੇਂਦਰ ਤੋਂ ਮਦਦ ਦੀ ਮੰਗ ਕਰਦੇ ਹਨ ਪਰ ਲੁਧਿਆਣਾ 'ਚ ਭਾਰਤੀ ਫਾਊਂਡੇਸ਼ਨ ਦੇ ਪ੍ਰੋਗਰਾਮ 'ਚ ਪੁੱਜੇ ਕੇਂਦਰੀ ਵਿੱਤੀ ਮੰਤਰੀ ਅਰੁਣ ਜੇਤਲੀ ਦੇ ਸਾਹਮਣੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੇਂਦਰ ਸਰਕਾਰ ਦੀ ਸਵੱਛਤਾ ਮੁਹਿੰਮ ਦੀ ਸ਼ਲਾਘਾ ਕਰਦੇ ਨਜ਼ਰ ਆਏ ਤੇ ਪੰਜਾਬ ਦੇ ਆਰਥਿਕਤਾ ਦੇ ਮੁੱਦੇ ਨੂੰ ਪੁਖਤਾ ਰੂਪ ਤੋਂ ਚੁੱਕਣ ਦੀ ਜਗ੍ਹਾ ਸ਼ੇਅਰੋ ਸ਼ਾਇਰੀ ਦੇ ਰੋਹ 'ਚ ਵਹਿੰਦੇ ਦਿਖਾਈ ਦਿੱਤੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਦੇਸ਼ ਦੇ ਵਿਕਾਸ ਲਈ ਕੇਂਦਰ ਤੋਂ ਸਹਿਯੋਗ ਦੀ ਹਲਕੇ ਸੁਰ 'ਚ ਗੱਲ ਤਾਂ ਕੀਤੀ ਪਰ ਪੁਖਤਾ ਰੂਪ ਨਾਲ ਪ੍ਰਦੇਸ਼ ਦੀ ਆਰਥਿਕ ਹਾਲਤ ਤੇ ਪ੍ਰਦੇਸ਼ ਦੇ ਰੁਕੇ ਵਿਕਾਸ ਕਾਰਜਾਂ ਦਾ ਕੇਂਦਰੀ ਵਿੱਤ ਮੰਤਰੀ ਅੱਗੇ ਖੁਲਾਸਾ ਨਹੀਂ ਕੀਤਾ। ਸ਼ੇਅਰੋ ਸ਼ਾਇਰੀ 'ਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਸੂਰਖ ਸਮਾਜ ਸੇ ਕਹਿ ਦੋ ਆਪਣੀ ਕਿਰਨੋਂ ਨੂੰ ਗਿਨ ਗਿਨ ਕਰ ਰੱਖ ਲੇ, ਆਪਣੇ ਸ਼ਹਿਰੋਂ ਕੋ ਖੁਦ ਚਮਕਨਾ ਸਿਖਾ ਰਹਾ ਹੂੰ ਮੈਂ, ਇਸੇ ਤਰ੍ਹਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹਰ ਜ਼ੁਵਾਂ ਪੇ ਯੇ ਪੈਗਾਮ ਆਨਾ ਚਾਹੀਏ ਆਦਮੀ ਕੋ ਆਦਮੀ ਦੇ ਕਾਮ ਆਨਾ ਚਾਹੀਏ। ਜਿਸ 'ਤੇ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਲੋਕਾਂ ਨੇ ਕਿਹਾ ਕਿ ਸ਼ੇਅਰ ਤਾਂ ਚੰਗੇ ਹਨ ਪਰ ਇਨ੍ਹਾਂ ਸ਼ੇਅਰਾਂ ਨੂੰ ਪੜ੍ਹ ਕੇ ਦੋਵੇਂ ਮੰਤਰੀ ਮੁੱਦੇ ਦੀ ਗੱਲ ਤੋਂ ਭਟਕ ਗਏ ਹਨ। ਕੇਂਦਰ ਤੋਂ ਸਹਿਯੋਗ ਮਿਲੇ ਬਿਨਾਂ ਪ੍ਰਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਮਨਪ੍ਰੀਤ ਬਾਦਲ ਨੇ ਆਪਣੇ ਸੰਬੋਧਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਖੁਸ਼ਾਮਦੀਦ ਤੇ ਜੀ ਆਇਆਂ ਨੂੰ ਨਾਲ ਕਰਦੇ ਹੋਏ ਸਰ ਮੁਹੰਮਦ ਇਕਬਾਲ ਦਾ ਸ਼ੇਅਰ ਅਰਜ਼ ਕਰਦੇ ਹੋਏ ਕਿਹਾ ਕਿ ਖੁਦਾ ਕੇ ਬੰਦੇ ਹੈ ਹਜ਼ਾਰੋਂ ਵਨੋ 'ਚ ਫਿਰਤੇ ਹੈਂ ਮਾਰੇ ਮਾਰੇ ਮੈਂ ਤੋ ਉਸ ਕਾ ਬੰਦਾ ਬਨੂੰਗਾ ਜਿਸ ਕੋ ਖੁਦਾ ਕੇ ਬੰਦੋ ਸੇ ਪਿਆਰ ਹੋਗਾ। 
ਮਨਪ੍ਰੀਤ ਬਾਦਲ ਨੇ ਕਿਹਾ ਕਿ ਮੇਰੇ ਲਈ ਸ਼ਰਮਿੰਦਗੀ ਦੀ ਗੱਲ ਹੈ ਕਿ ਭਾਰਤ ਨੂੰ ਆਜ਼ਾਦ ਹੋਏ 70 ਸਾਲ ਹੋ ਗਏ ਹਨ। ਪੰਜਾਬੀਆਂ ਨੇ ਦੇਸ਼ ਲਈ ਅਜੀਮ ਕੁਰਬਾਨੀਆਂ ਦਿੱਤੀਆਂ ਹਨ ਪਰ ਅਜੇ ਤੱਕ ਕਈ ਘਰਾਂ 'ਚ ਪਾਖਾਨੇ ਨਾ ਹੋਣ ਕਾਰਨ ਪੰਜਾਬ ਦੀਆਂ ਬੇਟੀਆਂ ਨੂੰ ਖੁੱਲ੍ਹੇ 'ਚ ਪਾਖਾਨਾ ਜਾਣਾ ਪੈਂਦਾ ਹੈ। ਮਨਪ੍ਰੀਤ ਬਾਦਲ ਨੇ ਇਸ਼ਾਰਿਆਂ ਵਿਚ ਵਿੱਤ ਮੰਤਰੀ ਤੋਂ ਸ਼ਾਇਰਾਨਾ ਅੰਦਾਜ਼ 'ਚ ਸਿਰ ਨਾਲ ਸਿਰ ਜੋੜ ਕੇ ਹੱਥ ਨਾਲ ਹੱਥ ਜੋੜੇ ਜੁਮਲਾ ਕਹਿੰਦੇ ਹੋਏ ਪੰਜਾਬ ਲਈ ਆਰਥਿਕ ਮਦਦ ਕਰਨ ਨੂੰ ਕਿਹਾ ਪਰ ਉਹ ਖੁੱਲ੍ਹ ਕੇ ਕੋਈ ਮੰਗ ਨਹੀਂ ਰੱਖ ਸਕੇ। ਮਨਪ੍ਰੀਤ ਬਾਦਲ ਆਪਣੇ ਭਾਸ਼ਣ ਦੌਰਾਨ ਭਾਵੁਕ ਹੋ ਉੱਠੇ ਤੇ ਪੰਜਾਬ ਦੀ ਇੰਡਸਟਰੀ ਦੀ ਚੜ੍ਹਦੀਕਲਾ ਲਈ ਪੰਜਾਬ ਸਰਕਾਰ ਦੇ ਇਰਾਦਿਆਂ ਨੂੰ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਬੰਦ ਹੋ ਚੁੱਕੇ ਕਾਰਖਾਨਿਆਂ ਦੀਆਂ ਉਦਾਸ ਚਿਮਨੀਆਂ ਤੋਂ ਫਿਰ ਧੂੰਆਂ ਨਿਕਲੇਗਾ ਇਹ ਮੇਰਾ ਵਾਅਦਾ ਹੈ।

 


Related News