ਮਨਪ੍ਰੀਤ ਇਆਲੀ ਨੇ ਲਾਈਵ ਹੋ ਕੇ ਘੇਰੀ ਇਨੋਵਾ ਗੱਡੀ, ਲਾਏ ਪੁਲਸ ''ਤੇ ਦੋਸ਼ (ਵੀਡੀਓ)
Saturday, Oct 19, 2019 - 06:11 PM (IST)
ਲੁਧਿਆਣਾ : ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੇ ਪੁਲਸ 'ਤੇ ਅਕਾਲੀ ਵਰਕਰਾਂ ਨੂੰ ਤੰਗ ਕਰਨ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਵਰਕਰਾਂ ਨੇ ਦਾਖਾ ਥਾਣੇ 'ਚ ਧਾਵਾ ਬੋਲਿਆ ਸੀ ਅਤੇ ਇਸ ਸਬੰਧੀ ਐੱਸ. ਐੱਸ. ਪੀ. ਨੂੰ ਚਿਤਾਵਨੀ ਦਿੱਤੀ ਸੀ ਪਰ ਉਸ ਤੋਂ ਬਾਅਦ ਮਨਪ੍ਰੀਤ ਇਆਲੀ ਫੇਸਬੁੱਕ 'ਤੇ ਲਾਈਵ ਹੋ ਗਏ।
ਉਨ੍ਹਾਂ ਕਿਹਾ ਕਿ ਦੁਜੇ ਜ਼ਿਲਿਆਂ ਦੀ ਪੁਲਸ ਤੇ ਕਾਂਗਰਸੀ ਗੁੰਡੇ ਪਿੰਡਾਂ 'ਚ ਅਕਾਲੀ ਵਰਕਰਾਂ ਨੂੰ ਚੁੱਕਣ ਲਈ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਲਾਂਪੁਰ ਚੌਂਕ 'ਚ 18 ਗੱਡੀਆਂ ਨੂੰ ਲੀਡ ਕਰਦੀ ਇਨੋਵਾ ਗੱਡੀ ਨੂੰ ਰੋਕ ਕੇ ਪੁਲਸ ਨੂੰ ਸੂਚਨਾ ਦਿੱਤੀ ਪਰ ਪਿੱਛੇ ਦੀਆਂ ਗੱਡੀਆਂ ਪੁਲਸ ਅਤੇ ਗੁੰਡੇ ਭਜਾ ਕੇ ਲੈ ਗਏ, ਜਦੋਂ ਕਿ ਪੁਲਸ ਅੱਧਾ ਘੰਟਾ ਦੇਰੀ ਨਾਲ ਪੁੱਜੀ। ਮਨਪ੍ਰੀਤ ਇਆਲੀ ਨੇ ਕਿਹਾ ਕਿ ਪੁਲਸ ਨਾਜਾਇਜ਼ ਹੀ ਅਕਾਲੀ ਵਰਕਰਾਂ ਨੂੰ ਚੁੱਕ ਰਹੀ ਹੈ ਅਤੇ ਵਰਕਰਾਂ ਨੂੰ ਡਰਾ-ਧਮਕਾ ਰਹੀ ਹੈ ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।