ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ ''ਪੰਜਾਬ ਇਨੋਵੇਸ਼ਨ ਐਂਡ ਟੈਕਨਾਲੋਜੀ ਸਮਿੱਟ''

11/05/2019 4:23:59 PM

ਚੰਡੀਗੜ੍ਹ (ਜੱਸੋਵਾਲ) : ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 'ਪੰਜਾਬ ਇਨੋਵੇਸ਼ਨ ਐਂਡ ਟੈਕਨਾਲੋਜੀ ਸਮਿੱਟ' ਕਰਵਾਇਆ ਗਿਆ। ਇਸ ਬਾਰੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਆਪਣੇ ਲੰਘੇ ਸਮੇਂ ਨੂੰ ਦੇਖੀਏ ਤਾਂ ਸਾਡਾ ਦੇਸ਼ ਟੈਕਨਾਲੋਜੀ ਤੋਂ ਕਾਫੀ ਪੱਛੜਿਆ ਹੈ ਅਤੇ ਦੁਨੀਆ ਦੇ ਬਰਾਬਰ ਜੇਕਰ ਅਸੀਂ ਚੱਲਣਾ ਹੈ ਤਾਂ ਟੈਕਨਾਲੋਜੀ ਨੂੰ ਅੱਗੇ ਵਧਾਉਣਾ ਪਵੇਗਾ, ਜਿਸ ਦੀ ਸ਼ੁਰੂਆਤ ਪੰਜਾਬ ਨੇ ਕੀਤੀ ਹੈ। ਵਿੱਤ ਮੰਤਰੀ ਨੇ ਪਹਿਲਾਂ ਪ੍ਰਕਾਸ਼ ਪੁਰਬ ਦਾ ਸਮਾਂ ਯਾਦ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਬਾਬਾ ਨਾਨਕ ਦੇ ਨਾਂ 'ਤੇ ਇਕ ਯੂਨੀਵਰਸਿਟੀ ਅਤੇ ਥਰਮਲ ਪਲਾਂਟ ਲਾਇਆ ਗਿਆ ਸੀ, ਉਸੇ ਤਰ੍ਹਾਂ ਇਹ ਇਕ ਸ਼ੁਰੂਆਤ ਰਹੇਗੀ।


Babita

Content Editor

Related News