ਮੰਨਾ ਕਤਲ ਦੇ ਦੋਸ਼ੀ ਰਾਜੂ ਬਿਸੋਡੀ ਨੂੰ 16 ਅਕਤੂਬਰ ਨੂੰ ਲਿਆਦਾਂ ਜਾਵੇਗਾ ਪ੍ਰੋਡਕਸ਼ਨ ਰਿਮਾਂਡ ''ਤੇ
Saturday, Sep 19, 2020 - 11:25 AM (IST)
ਮਲੋਟ (ਜੁਨੇਜਾ,ਕਾਠਪਾਲ): ਪਿਛਲੇ ਸਾਲ ਦੋ ਦਸੰਬਰ ਨੂੰ ਲਾਰੇਂਸ ਬਿਸ਼ਨੋਈ ਗਿਰੋਹ ਦੇ ਸ਼ੂਟਰਾਂ ਹੱਥੋਂ ਮਾਰੇ ਗਏ ਮਲੋਟ ਵਾਸੀ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਦੇ ਇਕ ਹੋਰ ਦੋਸ਼ੀ ਰਾਜੂ ਬਿਸੋਡੀ ਨੂੰ 16 ਅਕਤੂਬਰ ਨੂੰ ਮਲੋਟ ਪੁਲਸ ਪ੍ਰੋਡਕਸ਼ਨ ਰਿਮਾਂਡ ਤੇ ਲਿਆਏਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੋ ਦਸਬੰਰ ਨੂੰ ਮਲੋਟ ਦੇ ਸਕਾਈ ਮਾਲ ਵਿਚ ਪੰਜ ਸ਼ੂਟਰਾਂ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਕਿ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ 'ਤੇ ਦਿੱਤਾ ਵੱਡਾ ਬਿਆਨ
ਇਸ ਕਤਲ ਤੋਂ ਇਕ ਘੰਟਾ ਬਾਅਦ ਰਾਜੂ ਬਿਸੋਡੀ ਨੇ ਲਾਰੇਂਸ ਬਿਸ਼ਨੋਈ ਦੇ ਫੇਸਬੁੱਕ ਪੇਜ ਤੇ ਮੰਨਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਕੇ ਕਿਹਾ ਸੀ ਕਿ ਉਨ੍ਹਾਂ ਅੰਕਿਤ ਭਾਦੂ ਦੀ ਮੌਤ ਦਾ ਬਦਲਾ ਲੈ ਲਿਆ ਹੈ। ਇਸ ਮਾਮਲੇ ਵਿਚ ਜ਼ਿਲ੍ਹਾ ਪੁਲਸ ਵਲੋਂ ਗਠਿਤ ਕੀਤੀ ਸਿਟ ਦੀ ਟੀਮ ਵਲੋਂ ਲਾਰੇਂਸ ਬਿਸ਼ਨੋਈ ਨੂੰ ਰਾਜਸਥਾਨ ਦੀ ਜੇਲ'ਚੋਂ ਪ੍ਰੋਡਕਸ਼ਨ ਰਿਮਾਂਡ ਤੇ ਮਲੋਟ ਲਿਆ ਕਿ ਉਸਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ ਜਿਸ ਨੇ ਮੰਨਿਆ ਸੀ ਕਿ ਉਸਨੇ ਆਪਣੇ ਚਾਰ ਸਾਥੀਆਂ ਤੋਂ ਮੰਨਾ ਦਾ ਕਤਲ ਕਰਾਇਆ ਸੀ। ਬਾਅਦ ਵਿਚ ਇਸ ਮਾਮਲੇ 'ਚ ਪੁਲਿਸ ਨੇ ਰੋਹਿਤ ਗੋਦਾਰਾ ਅਤੇ ਕਪਿਲ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆ ਕਿ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ ਅਤੇ ਪੁੱਛਗਿੱਛ ਕੀਤੀ ਸੀ ਜਿਸ ਤੋਂ ਬਾਅਦ ਇਸ ਕਤਲ ਵਿਚ ਦੋਸ਼ੀਆਂ ਦੀ ਗਿਣਤੀ 8 ਹੋ ਗਈ ਸੀ। ਜਿਹਨਾਂ ਵਿਚ ਲਾਰੇਂਸ ਬਿਸ਼ਨੋਈ, ਰਾਜੂ ਬਿਸੋਡੀ, ਰੋਹਿਤ ਗੋਦਾਰਾ, ਰਜੇਸ਼, ਕਪਿਲ, ਰਾਜਨ , ਰਾਹੁਲ ਅਤੇ ਰਵੀ ਉਰਫ ਭੋਲਾ ਦੇ ਨਾਮ ਸਨ। ਮਾਰਚ ਮਹੀਨੇ ਵਿਚ ਦਿੱਲੀ ਪੁਲਿਸ ਨੇ ਰਾਜੂ ਬਿਸੋਡੀ ਉਰਫ ਰਾਜ ਕੁਮਾਰ ਪੁੱਤਰ ਜਿਲੈ ਸਿੰਘ ਵਾਸੀ ਓਲਡ ਬਿਸੋਡੀ ਸੋਨੀਪਤ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ ਜਿਹੜਾ ਅੱਜਕੱਲ ਪਾਨੀਪਤ ਜੇਲ ਵਿਚ ਬੰਦ ਹੈ। ਮਲੋਟ ਪੁਲਿਸ ਨੇ ਹੁਣ ਮਾਨਯੋਗ ਅਦਾਲਤ ਕੋਲ ਉਸਦੇ ਪ੍ਰਟਕਸ਼ਨ ਰਿਮਾਂਡ ਲਈ ਅਰਜੀ ਲਾਈ ਸੀ ਅਤੇ ਉਸਨੂੰ 16 ਅਕਤੂਬਰ ਨੂੰ ਮਲੋਟ ਵਿਖੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਗੁਰੂਹਰਸਹਾਏ ਅੰਦਰ ਕੋਰੋਨਾ ਨੇ ਲਈ 63ਸਾਲਾ ਸੀਨੀਅਰ ਪੱਤਰਕਾਰ ਦੀ ਜਾਨ