ਵੱਡੀ ਖ਼ਬਰ : ਮਾਨ ਸਰਕਾਰ ਦੇ ਮੰਤਰੀ ਨੂੰ 2 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ (ਵੀਡੀਓ)
Thursday, Dec 21, 2023 - 07:13 PM (IST)
ਚੰਡੀਗੜ੍ਹ/ਸੰਗਰੂਰ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਸੁਨਾਮ ਅਦਾਲਤ ਵਲੋਂ ਸਾਲ 2008 ਦੇ ਪੁਰਾਣੇ ਮਾਮਲੇ ਨੂੰ ਲੈ ਕੇ ਸੁਣਾਈ ਗਈ ਹੈ।
ਇਹ ਵੀ ਪੜ੍ਹੋ : AAP ਨਾਲ ਗਠਜੋੜ 'ਤੇ ਅੜੀ ਪੰਜਾਬ ਕਾਂਗਰਸ, ਨਵਜੋਤ ਸਿੱਧੂ ਰੈਲੀ 'ਚੋਂ ਗੈਰ-ਹਾਜ਼ਰ (ਵੀਡੀਓ)
ਪਰਿਵਾਰਕ ਲੜਾਈ-ਝਗੜੇ ਦੇ ਕੇਸ 'ਚ ਜ਼ਿਲ੍ਹਾ ਅਦਾਲਤ ਵੱਲੋਂ ਕੈਬਨਿਟ ਮੰਤਰੀ ਨੂੰ ਇਹ ਸਜ਼ਾ ਸੁਣਾਈ ਗਈ ਹੈ। ਅਮਨ ਅਰੋੜਾ ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਲ 2008 'ਚ ਅਮਨ ਅਰੋੜਾ ਦੀ ਆਪਣੇ ਜੀਜੇ ਰਾਜਿੰਦਰ ਦੀਪਾ ਨਾਲ ਲੜਾਈ ਚੱਲ ਰਹੀ ਸੀ, ਜਿਸ ਤਹਿਤ ਇਹ ਕੇਸ ਅਦਾਲਤ 'ਚ ਸੁਣਵਾਈ ਤਹਿਤ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ : ਕਲਯੁਗੀ ਪੁੱਤ ਨੇ ਟਕੂਏ ਨਾਲ ਵੱਢ ਦਿੱਤਾ ਸੁੱਤਾ ਪਿਆ ਪਿਓ
ਅਮਨ ਅਰੋੜਾ ਦੇ ਜੀਜਾ ਨੇ ਸਾਲ 2008 'ਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਸੀ। ਇਸ ਨਾਲ ਮਾਨ ਸਰਕਾਰ ਨੂੰ ਵੱਡਾ ਘਾਟਾ ਪਿਆ ਹੈ। ਕਾਨੂੰਨੀ ਤੌਰ 'ਤੇ ਜੇਕਰ ਕਿਸੇ ਮੰਤਰੀ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਉਲਾਂਭੇ ਹੋਣਾ ਪੈਂਦਾ ਹੈ ਪਰ ਹੁਣ ਅਮਨ ਅਰੋੜਾ ਦੇ ਮਾਮਲੇ 'ਚ ਕੀ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8