ਬੀ. ਜੇ. ਪੀ. ਵਿਦਿਆਰਥੀਆਂ ਦੀ ਆਵਾਜ਼ ਨੂੰ ਸਰਕਾਰੀ ਤਸ਼ੱਦਦ ਨਾਲ ਦਬਾਉਣਾ ਚਾਹੁੰਦੀ : ਭੋਮਾ

01/07/2020 1:53:46 PM

ਜਲੰਧਰ (ਜ.ਬ.) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਜਨਤਾ ਨਾਲ 'ਸਭ ਕਾ ਸਾਥ, ਸਭ ਕਾ ਵਿਕਾਸ' ਦਾ ਵਾਅਦਾ ਕਰ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕੀਤੀ ਸੀ ਪਰ ਕੁਰਸੀ ਹਾਸਲ ਹੁੰਦਿਆਂ ਹੀ ਮੋਦੀ ਸਾਹਿਬ ਨੇ ਹਿਟਲਰ ਅਤੇ ਔਰੰਗਜ਼ੇਬ ਦਾ ਰੂਪ ਧਾਰਦੇ ਹੋਏ ਪੂਰੇ ਦੇਸ਼ ਅੰਦਰ ਡੰਡੇ ਦੇ ਜ਼ੋਰ 'ਤੇ ਹਿੰਦੂਤਵ ਲਾਗੂ ਕਰਾਉਣ ਦਾ ਬੀੜਾ ਚੁੱਕ ਲਿਆ ਹੈ। ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਅਤੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਜਾਰੀ ਸਾਂਝੇ ਬਿਆਨ 'ਚ ਆਖੀ।

ਫੈੱਡਰੇਸ਼ਨ ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਮੋਦੀ ਦੇ ਅਣਡਿੱਠ ਮਨਸੂਬੇ ਸਮਝ ਆ ਗਏ ਅਤੇ ਦੇਸ਼ ਭਰ 'ਚ ਬਹੁ-ਗਿਣਤੀ ਵਿਦਿਆਰਥੀਆਂ ਨੇ ਮੋਦੀ ਦੇ ਅਣਡਿੱਠ ਮਨਸੂਬਿਆਂ ਨੂੰ ਨਾ ਮੰਨਦੇ ਹੋਏ ਵਿਰੋਧ ਸ਼ੁਰੂ ਕੀਤਾ ਤਾਂ ਜੇ. ਐੱਨ. ਯੂ. ਦਿੱਲੀ 'ਚ ਸਰਕਾਰੀ ਮਦਦ ਨਾਲ ਗੁੰਡੇ ਭੇਜ ਕੇ ਦਬਾਉਣ ਦੀ ਕੋਝੀ ਹਰਕਤ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦਿੱਲੀ ਪੁਲਸ ਰਾਹੀਂ ਦਿੱਲੀ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਗਿਆ ਹੈ ਤੇ ਹੁਣ ਭਾਜਪਾ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਗੁੰਡਿਆਂ ਨੂੰ ਖੁੱਲ੍ਹਾ ਛੱਡ ਕੇ ਜੇ. ਐੱਨ. ਯੂ. ਦੇ ਵਿਦਿਆਰਥੀਆਂ 'ਤੇ ਤਸ਼ੱਦਦ ਨਾਲ ਵਿਰੋਧ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਵਿਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਸਰਕਾਰੀ ਤਸ਼ੱਦਦ ਨਾਲ ਦਬਾਉਣਾ ਚਾਹੁੰਦੀ ਹੈ।


Anuradha

Content Editor

Related News