ਜਾਅਲਸਾਜ਼ੀ : ਕੁਝ ਪ੍ਰਾਈਵੇਟ ਬੈਂਕਾਂ ’ਚ ਫਰਜ਼ੀ ਬੈਂਕ ਖਾਤੇ ਖੁੱਲ੍ਹਵਾ ਕੇ ਹਵਾਲਾ ਕਾਰੋਬਾਰੀ ਕਰ ਰਹੇ ਕਰੋੜਾਂ ਦੀ ਹੇਰਾਫੇਰੀ

05/28/2023 3:45:36 AM

ਲੁਧਿਆਣਾ (ਗੌਤਮ) : ਬੋਗਸ ਬਿਲਿੰਗ ਦੇ ਨਾਲ ਜੁੜੇ ਹਵਾਲਾ ਕਾਰੋਬਾਰੀ ਕੁਝ ਪ੍ਰਾਈਵੇਟ ਬੈਂਕਾਂ ਵਿਚ ਫਰਜ਼ੀ ਖਾਤੇ ਖੁੱਲ੍ਹਵਾ ਕੇ ਕਰੋੜਾਂ ਰੁਪਏ ਦੀ ਹੇਰਾਫੇਰੀ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਅਤੇ ਸੀ. ਜੀ. ਐੱਸ. ਟੀ. ਵਿਭਾਗ ਵੱਲੋਂ ਬੋਗਸ ਫਰਮਾਂ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ, ਜਿਸ ’ਤੇ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਖਾਤਿਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੰਨਿਆ ਜਾ ਰਹਾ ਹੈ ਕਿ ਹੁਣ ਬੈਂਕਾਂ ਨੂੰ ਅਜਿਹੇ ਖਾਤਿਆਂ ਦੀ ਰਿਪੋਰਟ ਵਿਭਾਗ ਨੂੂੰ ਦੇਣੀ ਪਵੇਗੀ।

ਇਹ ਵੀ ਪੜ੍ਹੋ : ਪਾਕਿਸਤਾਨ : ਗਿਲਗਿਤ-ਬਾਲਟਿਸਤਾਨ ਦੇ ਪਹਾੜੀ ਖੇਤਰ 'ਚ ਬਰਫ਼ੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਇਸ ਫਰਜ਼ੀ ਕਾਰੋਬਾਰ ਵਿਚ ਜਿਥੇ ਇਸ ਧੰਦੇ ਨਾਲ ਜੁੜੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ, ਉਥੇ ਕੁਝ ਪ੍ਰਾਈਵੇਟ ਬੈਂਕਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਦਾ ਪੂਰਾ ਆਰਥਿਕ ਲਾਭ ਉਠਾ ਰਹੇ ਹਨ, ਜਦੋਂਕਿ ਇਸ ਗੱਲ ਦਾ ਖੁਲਾਸਾ ਜੀ. ਐੱਸ. ਟੀ. ਅਤੇ ਸੀ. ਜੀ. ਐੱਸ. ਟੀ. ਵਿਭਾਗ ਵੱਲੋਂ ਕੀਤੀ ਕਾਰਵਾਈ ਕਾਰਨ ਹੋ ਚੁੱਕਾ ਹੈ। ਕਈ ਖਾਤਾਧਾਰਕਾਂ ਖਿਲਾਫ਼ ਵਿਭਾਗ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਵੱਲੋਂ ਪਿਛਲੇ ਦਿਨੀਂ ਇਸ ਤਰ੍ਹਾਂ ਦੇ ਕੁਝ ਖਾਤਿਆਂ ਨੂੰ ਸੀਜ਼ ਵੀ ਕੀਤਾ ਗਿਆ ਹੈ, ਜਿਸ ਸੰਬਧੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਇਕ ਹੀ ਗਰੁੱਪ ਨਾਲ ਜੁੜੇ ਲੋਕ ਹਨ, ਜਿਨ੍ਹਾਂ ’ਚ ਲੱਖਾਂ ਰੁਪਏ ਦੀ ਰਾਸ਼ੀ ਪਈ ਹੈ। ਇਹ ਲੋਕ ਬੋਗਸ ਬਿਲਿੰਗ ਅਤੇ ਹਵਾਲਾ ਕਾਰੋਬਾਰੀਆਂ ਨਾਲ ਜੁੜੇ ਰਹਿੰਦੇ ਹਨ, ਜਿਨ੍ਹਾਂ ਨੂੰ ਕੈਸ਼ ਦੀ ਲੋੜ ਪੈਂਦੀ ਹੈ। ਇਨ੍ਹਾਂ ਲੋਕਾਂ ਨੇ ਆਪਣੇ ਆਫਿਸ ਬਣਾਏ ਹੋਏ ਹਨ। ਪਿਛਲੇ ਦਿਨੀਂ ਪੁਲਸ ਨੂੰ ਵੀ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ ਅਤੇ ਕਈ ਲੋਕਾਂ ਨੇ ਜੀ. ਐੱਸ. ਟੀ. ਵਿਭਾਗ ਨਾਲ ਵੀ ਸੰਪਰਕ ਕੀਤਾ ਸੀ।

ਇਹ ਵੀ ਪੜ੍ਹੋ : ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਗੇਟ 'ਤੇ ਕਾਰ ਨਾਲ ਟੱਕਰ ਮਾਰਨ ਵਾਲਾ ਵਿਅਕਤੀ ਮੁੜ ਗ੍ਰਿਫ਼ਤਾਰ

ਡਰੱਗ ਰੈਕਟ ਤੋਂ ਬਾਅਦ ਐੱਨ. ਸੀ. ਬੀ. ਦੀ ਜਾਂਚ ’ਚ ਹੋਇਆ ਸੀ ਖੁਲਾਸਾ

ਨਾਰਕੋਟਿਕਸ ਕ੍ਰਾਈਮ ਬਿਊਰੋ ਵੱਲੋਂ ਪਿਛਲੇ ਦਿਨੀਂ ਫੜੀ 40 ਕਿਲੋ ਹੈਰੋਇਨ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਫੜੇ ਗਏ ਡਰੱਗ ਸਮੱਗਲਰ ਕਿਸ ਤਰ੍ਹਾਂ ਆਪਣੀ 2 ਨੰਬਰ ਦੀ ਕਮਾਈ ਇਕ ਨੰਬਰ ਦੀ ਕਮਾਈ ਬਣਾਉਣ ਲਈ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਲੈ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਵੀ ਐੱਨ. ਸੀ. ਬੀ. ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕੁਝ ਹਵਾਲਾ ਕਾਰੋਬਾਰੀਆਂ ਤੋਂ ਵਿਭਾਗ ਨੇ ਪੁੱਛਗਿੱਛ ਵੀ ਕੀਤੀ ਹੈ।

ਗੌਰ ਹੋਵੇ ਕਿ ਐੱਨ. ਸੀ. ਬੀ. ਨੇ ਇਸ ਮਾਮਲੇ ਵਿਚ ਅਕਸ਼ੇ ਛਾਬੜਾ ਅਤੇ 2 ਅਫਗਾਨੀ ਲੋਕਾਂ ਸਮੇਤ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਦੀ ਈ. ਡੀ. ਵਿਭਾਗ ਵੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਬੋਲੇ PM Modi, ਗੁਲਾਮੀ ਤੋਂ ਆਜ਼ਾਦੀ ਦਾ ਪ੍ਰਤੀਕ ਹੈ 'ਸੇਂਗੋਲ'

ਇਸ ਗੌਰਖਧੰਦੇ ਨਾਲ ਜੁੜੇ ਲੋਕ ਕਿਵੇਂ ਖੁੱਲ੍ਹਵਾਉਂਦੇ ਹਨ ਖਾਤਾ

ਇਸ ਹਵਾਲਾ ਕਾਰੋਬਾਰ ਦੇ ਧੰਦੇ ਨਾਲ ਜੁੜੇ ਲੋਕ ਆਪਣੇ ਨਜ਼ਦੀਕੀ, ਨੌਕਰਾਂ ਜਾਂ ਲੋੜਵੰਦ ਲੋਕਾਂ ਨੂੰ ਮਹੀਨੇ ਦਾ ਖਰਚ ਦੇਣ ਦੀ ਗੱਲ ਕਹਿ ਕੇ ਉਨ੍ਹਾਂ ਦੇ ਪੈਨ ਕਾਰਡ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਵੀ ਲੈ ਲੈਂਦੇ ਹਨ। ਉਸ ਤੋਂ ਬਾਅਦ ਕੁਝ ਪ੍ਰਾਈਵੇਟ ਬੈਂਕਾਂ ’ਚ ਖਾਤਾ ਖੁੱਲ੍ਹਵਾਉਣ ਲਈ ਕਿਸੇ ਨਾ ਕਿਸੇ ਸੀ. ਏ. ਤੋਂ ਐੱਸ. ਐੱਮ. ਈ. ਸਰਟੀਫਿਕੇਟ ਬਣਵਾ ਲੈਂਦੇ ਹਨ ਤਾਂਕਿ ਬੈਂਕ ਵਿਚ ਜੀ. ਐੱਸ. ਟੀ. ਨੰਬਰ ਨਾ ਦੇਣਾ ਪਵੇ। ਜਿਥੋਂ ਤੱਕ ਕਿ ਵਿਭਾਗ ਜਾਂ ਬੈਂਕ ਤੋਂ ਆਉਣ ਵਾਲੇ ਓ. ਟੀ. ਪੀ. ਲਈ ਮੋਬਾਇਲ ਨੰਬਰ ਵੀ ਖੁਦ ਦਾ ਦਿੰਦੇ ਹਨ। ਇਥੋਂ ਕੰਮ ਸ਼ੁਰੂ ਹੁੰਦਾ ਹੈ ਗੌਰਖਧੰਦੇ ਦਾ। ਸਾਲ ਵਿਚ ਹੀ ਖਾਤਿਆਂ ’ਚ ਕਰੋੜਾਂ ਰੁਪਏ ਦਾ ਟ੍ਰਾਂਜੈਕਸ਼ਨ ਕਰ ਲੈਂਦੇ ਹਨ ਅਤੇ ਜਦੋਂ ਖਾਤਾਧਾਰੀ ਨੂੰ ਇਨਕਮ ਟੈਕਸ ਵਿਭਾਗ ਜਾਂ ਜੀ. ਐੱਸ. ਟੀ. ਦੀ ਛਾਪੇਮਾਰੀ ਦਾ ਬਾਅਦ ’ਚ ਪਤਾ ਲੱਗਦਾ ਹੈ ਤਾਂ ਖੁਦ ਸਾਈਡ ’ਤੇ ਹੋ ਕੇ ਆਪਣਾ ਬਚਾਅ ਕਰ ਲੈਂਦੇ ਹਨ।

ਇਹ ਵੀ ਪੜ੍ਹੋ : ਚਿੱਟਾ ਹੋਇਆ ਖੂਨ; ਮਾਮੂਲੀ ਝਗੜੇ ਤੋਂ ਬਾਅਦ ਭਰਾ ਵੱਲੋਂ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਕਮਿਸ਼ਨ ਦੇ ਹਿਸਾਬ ਨਾਲ ਕਰਦੇ ਹਨ ਟ੍ਰਾਂਜ਼ੈਕਸ਼ਨ

ਇਸ ਤਰ੍ਹਾਂ ਦਾ ਖਾਤਾ ਖੁੱਲ੍ਹਵਾਉਣ ਲਈ ਇਹ ਲੋਕ ਬੋਗਸ ਬਿਲਿੰਗ ਜਾਂ ਹਵਾਲਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕੱਚੇ ਦੇ ਪੈਸੇ 1 ਤੋਂ 2 ਫੀਸਦੀ ’ਤੇ ਦਿੰਦੇ ਹਨ। ਇਸ ਤਰ੍ਹਾਂ ਖੁਦ ਮੋਟੀ ਕਮਾਈ ਕਰ ਕੇ ਆਪਣੇ ਜਾਲ ਵਿਚ ਫਸੇ ਹੋਏ ਲੋਕਾਂ ਨੂੰ ਠੱਗ ਲੈਂਦੇ ਹਨ। ਬੈਂਕ ਸਮਾਂ ਖਤਮ ਹੁੰਦੇ ਹੀ ਇਹ ਲੋਕ ਆਪਣਾ ਕੈਸ਼ ਵਾਪਸ ਲੈ ਲੈਂਦੇ ਹਨ ਅਤੇ ਅਗਲੇ ਦਿਨ ਫਿਰ ਟ੍ਰਾਂਜੈਕਸ਼ਨ ਸ਼ੁਰੂ ਕਰ ਦਿੰਦੇ ਹਨ। ਇਸ ਧੰਦੇ ’ਚ ਆਪਣੇ ਕੱਚੇ ਦੀ ਲੱਖਾਂ ਦੀ ਰਾਸ਼ੀ ਲਾਉਂਦੇ ਹਨ। ਪੁਲਸ ਕੋਲ ਵੀ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਆਮ ਕਰ ਕੇ ਜਦੋਂ ਲੋਕ ਇਨਕਮ ਟੈਕਸ ਰਿਟਰਨ ਭਰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਉਦੋਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ H-1B ਵੀਜ਼ਾ ’ਤੇ ਵਿਦੇਸ਼ੀ ਸਿਹਤ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਲਈ ਬਿੱਲ ਪੇਸ਼

ਕੁਝ ਪ੍ਰਾਈਵੇਟ ਬੈਂਕ ਮੁਲਾਜ਼ਮਾਂ ਦੀ ਵੀ ਚਾਂਦੀ

ਇਸ ਧੰਦੇ ਨੂੰ ਲੈ ਕੇ ਕੁਝ ਪ੍ਰਾਈਵੇਟ ਬੈਂਕ ਮੁਲਾਜ਼ਮਾਂ ਦੀ ਵੀ ਚਾਂਦੀ ਰਹਿੰਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਖਾਤੇ ਚਲਾਉਣ ਵਾਲੇ ਲੋਕਾਂ ਨਾਲ ਜੁੜੇ ਪ੍ਰਾਈਵੇਟ ਮੁਲਾਜ਼ਮ ਉਨ੍ਹਾਂ ਦੇ ਕੰਮ ਕਰਨ ਤੋਂ ਬਾਅਦ ਇੰਸ਼ੋਰੈਂਸ ਪਾਲਿਸੀ ਵੇਚਦੇ ਹਨ, ਜੋ ਉਨ੍ਹਾਂ ਨੂੰ ਬੈਂਕ ਵੱਲੋਂ ਟਾਰਗੈੱਟ ਮਿਲਦਾ ਹੈ। ਇਸ ਤੋਂ ਇਲਾਵਾ ਕੁਝ ਮੁਲਾਜ਼ਮ ਉਨ੍ਹਾਂ ਨਾਲ ਮਿਲ ਕੇ ਬੋਗਸ ਬਿਲਿੰਗ ਜਾਂ ਹਵਾਲੇ ਵਿਚ ਵੀ ਹਿੱਸੇਦਾਰੀ ਰੱਖਦੇ ਹਨ ਅਤੇ ਟ੍ਰਾਂਜੈਕਸ਼ਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਆਪਣੇ ਆਲ੍ਹਾ ਅਧਿਕਾਰੀਆਂ ਨੂੰ ਕੰਨੋ ਕੰਨੀ ਖਬਰ ਨਹੀਂ ਹੋਣ ਦਿੰਦੇ।

ਇਹ ਵੀ ਪੜ੍ਹੋ : PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਰਾਹੁਲ ਗਾਂਧੀ ਕਰਨਗੇ ਨਿਊਯਾਰਕ 'ਚ ਰੈਲੀ ਨੂੰ ਸੰਬੋਧਨ

ਹੁਣ ਜੀ. ਐੱਸ. ਟੀ. ਵਿਭਾਗ ਦੀ ਇਨ੍ਹਾਂ ਖਾਤਿਆਂ ’ਤੇ ਰਹੇਗੀ ਨਜ਼ਰ, ਬੈਂਕ ਭੇਜਣਗੇ ਰਿਪੋਰਟ

ਜੀ. ਐੱਸ. ਟੀ. ਅਤੇ ਸੀ. ਜੀ. ਐੱਸ. ਟੀ. ਵਿਭਾਗ ਇਸ ਤਰ੍ਹਾਂ ਦੇ ਬੈਂਕਿੰਗ ਲੈਣ-ਦੇਣ ਨੂੰ ਲੈ ਕੇ ਵੀ ਪੈਨੀ ਨਜ਼ਰ ਰੱਖਣ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੈਕਾਂÇ ’ਚ ਇਸ ਤਰ੍ਹਾਂ ਦੇ ਖਾਤੇ ਹਨ, ਉਨ੍ਹਾਂ ਨੂੰ ਇਸ ਲੈਣ-ਦੇਣ ਦੀ ਰਿਪੋਰਟ ਵਿਭਾਗ ਨੂੰ ਦੇਣੀ ਹੋਵੇਗੀ। ਇਸ ਸਬੰਧੀ ਜਲਦ ਹੀ ਨਵੇਂ ਨਿਰਦੇਸ਼ ਦਿੱਤੇ ਜਾ ਸਕਦੇ ਹਨ ਕਿਉਂਕਿ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਫਰਜ਼ੀ ਬਿੱਲ ਜ਼ਰੀਏ ਇਹ ਹਵਾਲਾ ਲੈਣ-ਦੇਣ ਲਈ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਬੈਂਗਲੁਰੂ ਜਾ ਰਿਹਾ ਨੇਪਾਲ ਏਅਰਲਾਈਨਜ਼ ਦਾ ਜਹਾਜ਼ ਕਾਠਮੰਡੂ ਪਰਤਿਆ, ਪੰਛੀ ਦੇ ਟਕਰਾਉਣ ਦਾ ਸ਼ੱਕ

ਸੂਤਰਾਂ ਮੁਤਾਬਕ ਜਾਂਚ ’ਚ ਪਤਾ ਲੱਗਾ ਹੈ ਕਿ ਬੋਗਸ ਬਿਲਿੰਗ ਕਰਨ ਵਾਲਿਆਂ ਕੋਲ ਆਖਰੀ ਟ੍ਰਾਂਜੈਕਸ਼ਨ ਹੁੰਦੀ ਹੈ। ਇਸ ਗੌਰਖਧੰਦੇ ਲਈ ਇਹ ਲੋਕ ਕਈ ਖਾਤੇ ਖੁੱਲ੍ਹਵਾ ਕੇ ਰੱਖਦੇ ਹਨ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਬੋਗਸ ਬਿਲਿੰਗ ਅਤੇ ਟੈਕਸ ਚੋਰੀ ਰੋਕਣ ਲਈ ਵਿਭਾਗ ਵੱਲੋਂ ਡਾਟਾ ਬੇਸ ਅਤੇ ਹੋਰ ਸਾਧਨਾਂ ਨੂੰ ਸ਼ਾਮਲ ਕਰਨ ਦੀ ਪਲਾਨਿੰਗ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News