ਮਨੀਮਾਜਰਾ ਦੀ ''ਤੀਹਰੇ ਕਤਲਕਾਂਡ'' ਮਾਮਲੇ ''ਚ 6 ਲੋਕਾਂ ਤੋਂ ਹੋਈ ਪੁੱਛਗਿੱਛ

Monday, Feb 03, 2020 - 11:56 AM (IST)

ਮਨੀਮਾਜਰਾ ਦੀ ''ਤੀਹਰੇ ਕਤਲਕਾਂਡ'' ਮਾਮਲੇ ''ਚ 6 ਲੋਕਾਂ ਤੋਂ ਹੋਈ ਪੁੱਛਗਿੱਛ

ਚੰਡੀਗੜ੍ਹ (ਸੰਦੀਪ) : ਹਾਊਸਿੰਗ ਬੋਰਡ ਕੰਪਲੈਕਸ 'ਚ ਰਹਿਣ ਵਾਲੇ ਵਪਾਰੀ ਸੰਜੇ ਅਰੋੜਾ ਦੇ ਪਰਿਵਾਰ ਦੇ 3 ਮੈਂਬਰਾਂ ਦਾ ਗਲਾ ਵੱਢ ਕੇ ਕਤਲ ਕਰਨ ਅਤੇ ਉਸ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਹਾਲੇ ਤੱਕ ਅਜਿਹੇ 6 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ, ਜਿਨ੍ਹਾਂ ਦਾ ਸੰਜੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਪਰ ਹਾਲੇ ਤੱਕ ਦੀ ਜਾਂਚ 'ਚ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ 'ਚੋਂ ਕਿਸੇ ਦੀ ਵੀ ਸੰਜੇ ਦੇ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰੰਜਿਸ਼ ਨਹੀਂ ਸੀ।

ਇਹੀ ਨਹੀਂ ਇਨ੍ਹਾਂ 'ਚੋਂ ਕੁਝ ਨੇ ਤਾਂ ਸੰਜੇ ਦੇ ਨਾਲ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਕੇਸ ਦੀ ਜਾਂਚ ਤਹਿਤ ਪੁਲਸ ਦੀ ਜਾਂਚ ਲਗਾਤਾਰ ਜਾਰੀ ਹੈ।ਪੁਲਸ ਦਾ ਕਹਿਣਾ ਹੈ ਕਿ ਪੁਲਸ ਆਪਣੀ ਜਾਂਚ ਰਿਪੋਰਟ ਦੇ ਆਧਾਰ 'ਤੇ ਹੀ ਇਸ ਤੀਹਰੇ ਕਤਲ ਕੇਸ 'ਚ ਮੁਲਜ਼ਮ ਨੂੰ ਨਾਮਜ਼ਦ ਕਰੇਗੀ ਪਰ ਹਾਲੇ ਤੱਕ ਦੀ ਜਾਂਚ ਦਾ ਮੁੱਖ ਆਧਾਰ ਤਾਂ ਪੁਲਸ ਪੈਸਿਆਂ ਦੇ ਲੈਣ-ਦੇਣ ਸਬੰਧੀ ਆਪਸੀ ਰੰਜਿਸ਼ ਨੂੰ ਹੀ ਮੰਨ ਕੇ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੀ 22 ਜਨਵਰੀ ਨੂੰ ਸੰਜੇ ਅਰੋੜਾ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਟਰੇਨ ਦੀ ਲਪੇਟ 'ਚ ਆਉਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਕਾਰਨ ਉਸਨੂੰ ਪੀ. ਜੀ. ਆਈ. 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਅਗਲੇ ਦਿਨ ਉਸਦੀ ਮੌਤ ਹੋ ਗਈ ਸੀ। 22 ਜਨਵਰੀ ਨੂੰ ਰਾਤ ਦੇ ਸਮੇਂ ਪੁਲਸ ਨੂੰ ਸੰਜੇ ਕੋਲੋਂ ਉਸਦੇ ਜਾਣਕਾਰ ਕਰਮਬੀਰ ਦਾ ਨੰਬਰ ਮਿਲਿਆ ਸੀ, ਜਿਸ ਤੋਂ ਬਾਅਦ ਕਰਮਬੀਰ ਨੂੰ ਸੰਜੇ ਬਾਰੇ ਸੂਚਿਤ ਕੀਤਾ ਸੀ।
ਸੰਜੇ ਦੀ ਹਾਲਤ ਬਾਰੇ ਉਸਦੇ ਪਰਿਵਾਰ ਨੂੰ ਜਾਣਕਾਰੀ ਦੇਣ ਲਈ ਕਰਮਬੀਰ ਲਗਾਤਾਰ ਉਸਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਜਦੋਂ ਕਿਸੇ ਨੇ ਉਸਦਾ ਫੋਨ ਨਾ ਚੁੱਕਿਆ ਤਾਂ ਉਹ ਸੰਜੇ ਦੇ ਘਰ ਹੀ ਉਸਦੀ ਹਾਲਤ ਬਾਰੇ ਸੂਚਨਾ ਦੇਣ ਪਹੁੰਚਿਆ ਸੀ, ਜਿੱਥੇ ਪਹੁੰਚਣ ਤੋਂ ਬਾਅਦ ਜਦੋਂ ਕਿਸੇ ਨੇ ਅੰਦਰੋਂ ਜਵਾਬ ਨਾ ਦਿੱਤਾ ਤਾਂ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਕਮਰਿਆਂ 'ਚ ਸੰਜੇ ਦੀ ਪਤਨੀ ਸਰਿਤਾ, ਬੇਟੀ ਸਾਂਚੀ ਅਤੇ ਬੇਟੇ ਅਰਜੁਨ ਦਾ ਕਤਲ ਕੀਤਾ ਜਾ ਚੁੱਕਾ ਸੀ।


author

Babita

Content Editor

Related News