ਮਨੀਲਾ ’ਚ ਜਗਰਾਓਂ ਦੇ ਨੌਜਵਾਨ ਨੂੰ ਗੋਲੀਆਂ ਮਾਰ ਉਤਾਰਿਆਂ ਮੌਤ ਦੇ ਘਾਟ, 4 ਭੈਣਾਂ ਦੀ ਸੀ ਇਕਲੌਤਾ ਭਰਾ

Sunday, Nov 14, 2021 - 09:07 AM (IST)

ਮਨੀਲਾ ’ਚ ਜਗਰਾਓਂ ਦੇ ਨੌਜਵਾਨ ਨੂੰ ਗੋਲੀਆਂ ਮਾਰ ਉਤਾਰਿਆਂ ਮੌਤ ਦੇ ਘਾਟ, 4 ਭੈਣਾਂ ਦੀ ਸੀ ਇਕਲੌਤਾ ਭਰਾ

ਹਠੂਰ (ਭੱਟੀ) - ਨੇੜਲੇ ਪਿੰਡ ਭੰਮੀਪੁਰਾ ਕਲਾਂ ਦੇ ਇਕ ਨੌਜਵਾਨ, ਜੋ ਮਨੀਲਾ ’ਚ ਰਹਿ ਰਿਹਾ ਸੀ, ਨੂੰ ਮਨੀਲਾ ’ਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜੀਵਨ ਸਿੰਘ (34) ਵਜੋਂ ਹੋਈ ਹੈ। ਮ੍ਰਿਤਕ ਪਿਛਲੇ 12 ਸਾਲਾਂ ਤੋਂ ਮਨੀਲਾ ਵਿਖੇ ਰਹਿ ਰਿਹਾ ਸੀ ਅਤੇ ਉੱਥੇ ਫਾਈਨਾਂਸ ਦਾ ਕੰਮ ਕਰਦਾ ਸੀ। 

ਪੜ੍ਹੋ ਇਹ ਵੀ ਖ਼ਬਰ ਨਵਜੰਮੇ ਗੰਭੀਰ ਬੱਚਿਆਂ ਦੀ ਕੀਮਤੀ ਜਾਨ ਬਚਾਉਣ ਲਈ ਪੰਜਾਬ ਦੇ ਇਸ ਪ੍ਰਸਿੱਧ ਹਸਪਤਾਲ ’ਚ ਨਹੀਂ ਹੈ ਵੈਂਟੀਲੇਟਰ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜੀਵਨ ਸਿੰਘ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਫੋਨ ’ਤੇ ਦੱਸਿਆ ਕਿ ਮ੍ਰਿਤਕ ਜੀਵਨ ਸਿੰਘ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਨੀਲਾ ਰਹਿੰਦਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਬੀਤੇ ਦਿਨੀਂ ਵੀ ਘਰੇਲੂ ਸਾਮਾਨ ਲਈ ਸਟੋਰ ’ਤੇ ਜਾ ਰਿਹਾ ਸੀ। ਰਸਤੇ ’ਚ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ, ਜਿਸ ਤੋਂ ਬਾਅਦ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। 

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਪਰਿਵਾਰਕ ਮੈਂਬਰਾਂ ਨੇ ਦੱਸਿਆ ਜੀਵਨ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਵਿਆਹਿਆਂ ਹੋਇਆ ਸੀ ਅਤੇ ਉਹ ਇਕ 6 ਸਾਲ ਦੀ ਧੀ ਦਾ ਪਿਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜੀਵਨ ਸਿੰਘ ਦਾ ਸਸਕਾਰ ਐਤਵਾਰ ਨੂੰ ਮਨੀਲਾ ਵਿਖੇ ਹੀ ਕੀਤਾ ਜਾਵੇਗਾ।
 


author

rajwinder kaur

Content Editor

Related News