ਚੰਡੀਗੜ੍ਹ ''ਚ ''ਮੰਡੀਆਂ'' ਖੁੱਲ੍ਹਣ ਦੀ ਉਡੀਕ ਕਰ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ
Sunday, Oct 11, 2020 - 11:23 AM (IST)
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਨਲਾਕ ਦੇ ਤਹਿਤ ਹੁਣ ਹੌਲੀ-ਹੌਲੀ ਰਾਹਤ ਵਧਾਈ ਜਾ ਰਹੀਹੈ। 15 ਅਕਤੂਬਰ ਤੋਂ ਸਿਨੇਮਾ ਹਾਲ ਵੀ ਖੁੱਲ੍ਹਣ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਸ਼ਹਿਰ 'ਚ ਲੱਗਣ ਵਾਲੀਆਂ ਹਫ਼ਤੇਵਾਰ ਮੰਡੀਆਂ ਅਜੇ ਨਹੀਂ ਖੁੱਲ੍ਹਣਗੀਆਂ। ਕੋਰੋਨਾ ਤੋਂ ਪਹਿਲਾਂ ਸ਼ਹਿਰ 'ਚ ਹਰ ਦਿਨ ਕਈ ਸੈਕਟਰਾਂ 'ਚ ਹਫ਼ਤੇਵਾਰ ਮੰਡੀਆਂ ਲੱਗਦੀਆਂ ਸਨ, ਜਿੱਥੇ ਖਰੀਦਦਾਰੀ ਕਰਨ ਵਾਲਿਆਂ ਦੀ ਕਾਫੀ ਭੀੜ ਲੱਗਦੀ ਸੀ ਅਤੇ ਕਿਸਾਨ ਵੀ ਆਪਣੀਆਂ ਸਬਜ਼ੀਆਂ ਸਿੱਧਾ ਇੱਥੇ ਲਿਆ ਕੇ ਵੇਚਦੇ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : 15 ਅਕਤੂਬਰ ਤੋਂ 'ਕਾਲਕਾ-ਦਿੱਲੀ' ਟਰੈਕ 'ਤੇ ਦੌੜੇਗੀ ਟਰੇਨ, ਬੁਕਿੰਗ ਸ਼ੁਰੂ
ਹਫ਼ਤੇਵਾਰ ਮੰਡੀਆਂ ਨਾ ਲੱਗਣ ਨਾਲ ਨਗਰ ਨਿਗਮ ਨੂੰ ਮਿਲਣ ਵਾਲੀ ਫ਼ੀਸ ਦਾ ਵੀ ਨੁਕਸਾਨ ਹੋ ਰਿਹਾ ਹੈ। ਮੰਡੀਆਂ 'ਚ ਸਭ ਤੋਂ ਜ਼ਿਆਦਾ ਭੀੜ ਹੁੰਦੀ ਹੈ, ਇਸ ਲਈ ਕੋਰੋਨਾ ਲਾਗ ਫੈਲਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਇੱਥੇ ਹੀ ਹੈ। ਇਸ ਲਈ ਨਗਰ ਨਿਗਮ ਨੇ ਸੈਕਟਰ-26 ਮੰਡੀ 'ਚ ਸਿਰਫ ਹੋਲਸੇਲ ਦਾ ਕਾਰੋਬਾਰ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇੱਥੇ ਪਰਚੂਨ 'ਚ ਕਾਰੋਬਾਰ ਕਰਨ ਦੀ ਮਨਜ਼ੂਰੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਿਹਤ ਮੰਤਰੀ 'ਬਲਬੀਰ ਸਿੱਧੂ' ਹਸਪਤਾਲ ਦਾਖ਼ਲ, 'ਕੋਰੋਨਾ' ਰਿਪੋਰਟ ਆਈ ਸੀ ਪਾਜ਼ੇਟਿਵ
ਇਸ ਲਈ ਆਮ ਜਨਤਾ ਲਈ ਮੰਡੀ ਬੰਦ ਹੈ। ਪ੍ਰਸ਼ਾਸਨ ਮੁਤਾਬਕ ਜਦੋਂ ਤੱਕ ਕੋਰੋਨਾ ਦੇ ਮਾਮਲੇ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਉਦੋਂ ਤੱਕ ਮੰਡੀਆਂ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸ਼ਹਿਰ 'ਚ ਇਸ ਸਮੇਂ ਇਕ ਹਜ਼ਾਰ ਤੋਂ ਜ਼ਿਆਦਾ ਸਬਜ਼ੀ ਵੇਚਣ ਵਾਲੇ ਵੈਂਡਰ ਕੰਮ ਕਰ ਰਹੇ ਹਨ। ਇਸ ਲਈ ਅਜੇ ਲੋਕਾਂ ਨੂੰ ਦਰਵਾਜ਼ੇ 'ਤੇ ਹੀ ਸਬਜ਼ੀਆਂ ਮਿਲ ਰਹੀਆਂ ਹਨ ਅਤੇ ਇਹ ਵਿਵਸਥਾ ਹਫ਼ਤੇਵਾਰ ਮੰਡੀਆਂ ਨਾ ਖੁੱਲ੍ਹਣ ਤੱਕ ਇੰਝ ਹੀ ਜਾਰੀ ਰਹੇਗੀ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ ਦਾ ਹੈਰਾਨੀਜਨਕ ਪਹਿਲੂ, ਕੁੜੀ ਨੇ ਵਿਧਵਾ ਮਾਂ ਨਾਲ ਜੋ ਕੀਤਾ, ਸੁਣ ਨਹੀਂ ਕਰ ਸਕੋਗੇ ਯਕੀਨ