ਮੰਡੀ ਬੋਰਡ ਵੱਲੋਂ ਸੂਬੇ ਦੀਆਂ 296 ਮੰਡੀਆਂ ਬੰਦ ਕਰਨ ਦੇ ਆਦੇਸ਼
Sunday, Nov 07, 2021 - 11:40 AM (IST)
ਗੁਰਦਾਸਪੁਰ (ਸਰਬਜੀਤ) - ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਪੰਜਾਬ ਦੀ ਸਮੂਹ ਮਾਰਕਿਟ ਕਮੇਟੀਆਂ ਦੇ ਸਕੱਤਰਾਂ ਅਤੇ ਜ਼ਿਲ੍ਹਾ ਮੰਡੀ ਅਫ਼ਸਰਾਂ ਨੂੰ ਇੱਕ ਪੱਤਰ ਰਾਹੀਂ ਨਿਰਦੇਸ਼ ਜਾਰੀ ਕੀਤੇ ਹਨ ਕਿ 296 ਖ੍ਰੀਦ ਕੇਂਦਰਾ ਵਿੱਚ ਝੋਨੇ ਦੀ ਆਮਦ ਬਹੁਤ ਘੱਟ ਗਈ ਹੈ। ਇਸਦੇ ਫਲਸਰੂਪ ਇਹ ਖਰੀਦ ਕੇਂਦਰ 5 ਨਵੰਬਰ ਤੋਂ ਝੋਨੇ ਦੀ ਖ੍ਰੀਦ ਕਰਨੀ ਸ਼ੁਰੂ ਕਰਕੇ 10 ਨਵੰਬਰ ਤੱਕ ਬੰਦ ਕੀਤੇ ਜਾਣਗੇ। ਮੰਡੀ ਬੋਰਡ ਦੇ ਪੱਤਰ ਅਨੁਸਾਰ ਇਸ ਫ਼ੈਸਲੇ ਦਾ 32 ਕਿਸਾਨ ਜੱਥੇਬੰਦੀਆਂ ਵੱਲੋਂ ਤਿੱਖਾ ਪ੍ਰਤਿਕ੍ਰਮ ਸਾਹ੍ਹਮਣੇ ਆਇਆ ਹੈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਇਨ੍ਹਾਂ ਅਨੁਸਾਰ ਇਸ ਵਾਰ ਬੇਮੌਸਮੀ ਬਾਰਿਸ਼ ਕਰਕੇ ਝੋਨੇ ਦੀ ਕਟਾਈ ਬਹੁਤ ਪੱਛੜ ਗਈ ਹੈ। ਅਜੇ ਵੀ ਪੰਜਾਬ ਦੇ 3435 ਏਕੜ ਜ਼ਮੀਨਾਂ ਵਿੱਚ ਕੰਬਾਇਨਾਂ ਨਹੀਂ ਚੱਲ ਰਹੀਆਂ, ਜਿਸ ਕਰਕੇ ਝੋਨੇ ਦੀ ਕਟਾਈ ਉਕਤ ਦਿੱਤੀ ਗਈ ਤਾਰੀਖ਼ ਅਨੁਸਾਰ ਮੰਡੀ ਵਿੱਚ ਖਰੀਦ ਵਾਸਤੇ ਨਹੀਂ ਆ ਸਕਦੀ। ਸਿੱਲ ਜ਼ਿਆਦਾ ਹੋਣ ਕਰਕੇ ਝੋਨੇ ਦੀ ਨਮੀ ਜ਼ਿਆਦਾ ਹੈ। ਝੋਨੇ ਦੀ ਫ਼ਸਲ ਡਿੱਗ ਜਾਣ ਕਰਕੇ ਖ਼ਰਾਬ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖ਼ਬਰ - ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਣੀ ਨੇ ਕਿਹਾ ਕਿ ਅਜੇ ਹੋਰ 20 ਦਿਨ੍ਹ ਤੱਕ ਮੰਡੀਆਂ ਖੁੱਲੀਆਂ ਰੱਖੀਆ ਜਾਣ ਤਾਂ ਹੀ ਕਿਸਾਨਾਂ ਨੂੰ ਆਪਣੀ ਫਸਲ ਦਾ ਮੰਡੀਕਰਨ ਕਰ ਸਕਦੇ ਹਨ। ਜ਼ਿਕਰਯੋਗ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਝੋਨੇ ਦੀ ਖਰੀਦ ਲਈ 2722 ਖਰੀਦ ਕੇਂਦਰ ਖੋਲ੍ਹੇ ਸਨ। ਬੰਦ ਕੀਤੇ ਜਾਣ ਵਾਲੇ ਖਰੀਦ ਕੇਦਰਾਂ ਵਿੱਚ 71 ਪਟਿਆਲਾ ਦੇ ਹਨ, ਜੋ 6 ਨਵੰਬਰ ਤੋਂ ਬੰਦ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ 45, ਜਲੰਧਰ ਦੇ 75, ਸ਼ਹੀਦ ਭਗਤ ਸਿੰਘ ਨਗਰ ਦੇ 16, ਫਤਿਹਗੜ੍ਹ ਸਾਹਿਬ ਦੇ 11, ਫਰੀਦਕੋਟ ਦੇ 33, ਫਾਜ਼ਿਲਕਾ ਦੇ 9, ਅੰਮ੍ਰਿਤਸਰ ਦੇ 10, ਤਰਨਤਾਰਨ ਦੇ 16, ਮੋਹਾਲੀ ਦੇ 4 ਖਰੀਦ ਕੇਂਦਰ ਬੰਦ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)
ਇਸ ਸਬੰਧੀ ਕਿਸਾਨ ਯੂਨੀਅਨ ਜਸਵੰਤ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਖਰੀਦ ਕੇਂਦਰ ਬੰਦ ਕਰ ਦਿੱਤੇ ਝੋਨੇ ਦੀ ਖਰੀਦ ਨਾ ਹੋਈ ਤਾਂ ਇਸ ਸਬੰਧੀ ਕਿਸਾਨ ਬਾਕੀ ਕਿਸਾਨਾਂ ਨਾਲ ਮਿਲ ਕੇ ਇਸਦਾ ਜ਼ਿਲ੍ਹਾ ਪੱਧਰ ’ਤੇ ਵਿਰੋਧ ਕਰਨਗੇ। ਉਨ੍ਹਾਂ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਮਜ਼ਬੂਰੀ ਨੂੰ ਸਮਝਦੇ ਹੋਏ ਮੰਡੀਆਂ ਦੀ ਖਰੀਦ 20 ਨਵੰਬਰ ਤੱਕ ਨਿਰੰਤਰ ਜਾਰੀ ਰੱਖੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਗੁਰਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ