ਚੰਡੀਗੜ੍ਹ : ਬਾਹਰਲੇ ਲੋਕਾਂ ਨੂੰ ਸ਼ਹਿਰ ਛੱਡਣ ਦੇ ਨਿਰਦੇਸ਼

Saturday, May 18, 2019 - 09:37 AM (IST)

ਚੰਡੀਗੜ੍ਹ : ਬਾਹਰਲੇ ਲੋਕਾਂ ਨੂੰ ਸ਼ਹਿਰ ਛੱਡਣ ਦੇ ਨਿਰਦੇਸ਼

ਚੰਡੀਗੜ੍ਹ (ਸਾਜਨ) : 19 ਮਈ ਨੂੰ ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਇਸ ਦੇ ਲਈ ਸ਼ਹਿਰ 'ਚ 597 ਪੋਲਿੰਗ ਬੂਥ ਬਣਾਏ ਗਏ ਹਨ। ਨਿਰਪੱਖ ਤੇ ਸ਼ਾਂਤੀਪੂਰਨ ਵੋਟਾਂ ਲਈ ਰਿਟਰਨਿੰਗ ਅਫਸਰ ਮਨਦੀਪ ਸਿੰਘ ਬਰਾੜ ਨੇ ਦੋ-ਟੁੱਕ ਕਿਹਾ ਕਿ ਸ਼ਹਿਰ 'ਚ ਹੁਣ ਸਿਰਫ ਇੱਥੋਂ ਦੇ ਵੋਟਰ ਹੀ ਨਜ਼ਰ ਆਉਣਗੇ ਅਤੇ ਜਿਹੜੇ ਸ਼ਹਿਰ ਤੋਂ ਬਾਹਰ ਦੇ ਹਨ ਅਤੇ ਬਿਨਾਂ ਕਿਸੇ ਕਾਰਨ ਇੱਥੇ ਰਹਿ ਰਹੇ ਹਨ, ਉਹ ਸ਼ਹਿਰ ਛੱਡ ਦੇਣ। ਉਨ੍ਹਾਂ ਕਿਹਾ ਕਿ ਜੇਕਰ ਜਾਂਚ 'ਚ ਕਿਸੇ ਹੋਟਲ, ਲਾਜ, ਧਰਮਸ਼ਾਲਾ, ਹੋਸਟਲ ਜਾਂ ਕਿਸੇ ਦੇ ਘਰ 'ਚ ਰਹਿਣ ਦੀ ਸੂਚਨਾ 'ਤੇ ਫੜ੍ਹੇ ਗਏ ਤਾਂ ਉਨ੍ਹਾਂ 'ਤੇ ਕਾਰਵਾਈ ਹੋਵੇਗੀ। ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰਨ ਲਈ ਟੀਮ ਨੂੰ ਨਿਰਦੇਸ਼ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਵਾਹਨਾਂ ਦੀ ਵੀ ਗੰਭੀਰਤਾ ਨਾਲ ਜਾਂਚ ਹੋਵੇਗੀ। ਲੋਕ ਕੋਸ਼ਿਸ਼ ਕਰਨ ਕਿ ਦੋ ਦਿਨ ਬਿਨਾਂ ਕਿਸੇ ਕਾਰਨ ਸੜਕਾਂ 'ਤੇ ਨਾ ਘੁੰਮਣ ਕਿਉਂਕਿ ਹਰ ਚੌਂਕ 'ਤੇ ਆਉਣ-ਜਾਣ ਵਾਲਿਆਂ ਦੀ ਜਾਂਚ ਹੋਵੇਗੀ।


author

Babita

Content Editor

Related News