ਅਮਰੀਕਾ ’ਚ ਹੋਟਲ ਦੇ ਕਮਰੇ ''ਚ ਗੂੜ੍ਹੀ ਨੀਂਦ ’ਚ ਸੁੱਤਾ ਸੀ ਆਦਮੀ, ਬਿੱਛੂ ਨੇ ਮਾਰਿਆ ਡੰਗ, ਇੰਝ ਬਚੀ ਜਾਨ

03/08/2024 1:50:09 PM

ਜਲੰਧਰ (ਏਜੰਸੀ)- ਅਮਰੀਕਾ ਦੇ ਲਾਸ ਵੇਗਾਸ ਵਿਚ ਇਕ ਆਦਮੀ ਨੇ ਇਕ ਹੋਟਲ ਨੂੰ ਬਿਪਤਾ ਵਿਚ ਪਾ ਦਿੱਤਾ ਹੈ। ਦਰਅਸਲ ਇਸ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਹੋਟਲ ਦੇ ਕਮਰੇ ਵਿਚ ਗੂੜ੍ਹੀ ਨੀਂਦ ਸੁੱਤਾ ਪਿਆ ਸੀ ਤਾਂ ਇਕ ਬਿੱਛੂ ਨੇ ਉਸ ਦੇ ਅੰਡਕੋਸ਼ ਨੂੰ ਡੰਗ ਮਾਰ ਦਿੱਤਾ, ਜਿਸ ਕਾਰਨ ਉਸ ਨੂੰ ਅਸਹਿ ਦਰਦ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕਲੀਨਿਕ ’ਚ ਇਲਾਜ ਤੋਂ ਬਾਅਦ ਉਸ ਦੀ ਜਾਨ ਬਚ ਗਈ। ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਅੰਡਰਵੀਅਰ ਵਿਚ ਠੂੰਹੇਂ ਨੂੰ ਲਟਕਦਾ ਵੇਖਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਪੀੜਤ ਦੀ ਸ਼ਿਕਾਇਤ ’ਤੇ ਹੋਟਲ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇੰਝ ਲੱਗਾ ਜਿਵੇਂ ਗੁਪਤ ਅੰਗ ’ਚ ਮਾਰ ਦਿੱਤਾ ਚਾਕੂ
ਪੀੜਤ ਆਦਮੀ ਦਾ ਨਾਂ ਮਾਈਕਲ ਫਾਰਚੀ ਹੈ ਅਤੇ ਉਹ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ। ਉਹ ਆਪਣੇ ਪਰਿਵਾਰ ਨਾਲ ਦਿ ਵੇਨੇਸ਼ੀਅਨ ਰਿਜ਼ੋਰਟ ’ਚ ਠਹਿਰਿਆ ਹੋਇਆ ਸੀ। ਮਾਈਕਲ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਇਹ ਘਟਨਾ 26 ਦਸੰਬਰ ਦੀ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਸੌਂ ਰਿਹਾ ਸੀ ਤਾਂ ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੇ ਪ੍ਰਾਈਵੇਟ ਪਾਰਟ ’ਚ ਚਾਕੂ ਜਾਂ ਸ਼ੀਸ਼ਾ ਮਾਰ ਦਿੱਤਾ ਹੋਵੇ। ਉਸ ਨੇ ਦੱਸਿਆ ਕਿ ਜਦੋਂ ਮੈਂ ਟਾਇਲਟ ਗਿਆ ਤਾਂ ਮੈਂ ਵੇਖਿਆ ਕਿ ਮੇਰੇ ਅੰਡਰਵੀਅਰ ’ਤੇ ਇਕ ਠੂੰਹਾਂ ਲਟਕਿਆ ਹੋਇਆ ਸੀ। ਫਾਰਚੀ ਅਤੇ ਉਸ ਦੇ ਪਰਿਵਾਰ ਨੇ ਹੋਟਲ ਤੋਂ ਚੈੱਕ ਆਊਟ ਕੀਤਾ ਅਤੇ ਹੋਟਲ ਨੇ ਉਨ੍ਹਾਂ ਦੇ ਕਮਰੇ ਲਈ ਭੁਗਤਾਨ ਕੀਤਾ।

ਇਹ ਵੀ ਪੜ੍ਹੋ:  'ਹਰ-ਹਰ ਮਹਾਦੇਵ' ਦੇ ਲੱਗੇ ਜੈਕਾਰੇ,  ਫਿਰੋਜ਼ਪੁਰ 'ਚ 134 ਸਾਲ ਪੁਰਾਣੇ ਸ਼ਿਵ ਮੰਦਿਰ 'ਚ ਉਮੜੇ ਸ਼ਰਧਾਲੂ

ਘੱਟੋ-ਘੱਟ 3 ਜਾਂ 4 ਵਾਰ ਕੱਟਿਆ
ਏ. ਬੀ. ਸੀ. 7 ਨਿਊਜ਼ ਦੇ ਅਨੁਸਾਰ ਮਾਈਕਲ ਫਾਰਚੀ ਨੇ ਦੋਸ਼ ਲਗਾਇਆ ਹੈ ਕਿ ਘਟਨਾ ਦੇ ਮਹੀਨਿਆਂ ਬਾਅਦ ਵੀ ਉਨ੍ਹਾਂ ਨੂੰ ਡਾਕਟਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਜ਼ਹਿਰੀਲੇ ਜੀਵ ਨੇ ਘੱਟੋ-ਘੱਟ 3 ਜਾਂ 4 ਵਾਰ ਕੱਟਿਆ ਹੈ। ਠੂੰਹੇਂ ਦੀ ਵਿਸ਼ੇਸ਼ ਕਿਸਮ ਅਜੇ ਵੀ ਅਸਪਸ਼ਟ ਹੈ, ਹਾਲਾਂਕਿ ਆਦਮੀ ਅਤੇ ਉਸਦੇ ਵਕੀਲ ਦੁਆਰਾ ਮੁਹੱਈਅਾ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਾ ਕਿ ਠੂੰਹਾਂ ਲਗਭਗ ਇਕ ਇੰਚ ਲੰਬਾ ਸੀ। ਮੇਓ ਕਲੀਨਿਕ ਦੀ ਰਿਪੋਰਟ ਹੈ ਕਿ ਦੁਨੀਆ ਭਰ ਵਿਚ 2,000 ਤੋਂ ਵੱਧ ਠੂੰਹੇਂ ਦੀਆਂ ਕਿਸਮਾਂ ਹਨ, ਜਿਨ੍ਹਾਂ ’ਚੋਂ ਲਗਭਗ 100 ਕਿਸਮਾਂ ਜ਼ਹਿਰ ਪੈਦਾ ਕਰਨ ਦੇ ਸਮਰੱਥ ਹਨ ਜੋ ਖਤਰਨਾਕ ਹੋ ਸਕਦੀਆਂ ਹਨ। ਹਾਲਾਂਕਿ ਦਿ ਵੇਨੇਸ਼ੀਅਨ ਰਿਜ਼ੋਰਟ ਤੋਂ ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਰਿਜ਼ੋਰਟ ’ਚ ਸਾਰੀਆਂ ਘਟਨਾਵਾਂ ਲਈ ਪ੍ਰੋਟੋਕੋਲ ਹਨ ਅਤੇ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਸ ਘਟਨਾ ’ਚ ਉਨ੍ਹਾਂ ਦਾ ਪਾਲਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਭਾਜਪਾ ਦੀਆਂ ਨਜ਼ਰਾਂ 2027 ’ਚ CM ਅਹੁਦੇ ’ਤੇ, ਅਕਾਲੀ ਦਲ ਕੇਂਦਰ ’ਚ 2 ਅਹਿਮ ਮੰਤਰਾਲਿਆਂ ਦਾ ਚਾਹਵਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News