ਬੀ. ਐਸ. ਐਫ. ਨੇ ਸ਼ੱਕੀ ਹਾਲਾਤਾਂ ''ਚ ਇਕ ਵਿਅਕਤੀ ਨੂੰ ਕੀਤਾ ਕਾਬੂ
Friday, Aug 04, 2017 - 03:32 PM (IST)
ਤਰਨਤਾਰਨ(ਰਾਜੀਵ)—ਜ਼ਿਲ੍ਹਾ ਤਰਨਤਾਰਨ ਦੇ ਬਾਰਡਰ ਖਾਲੜਾ ਦੀ ਬੀ .ਓ. ਪੀ ਬਾਬਾ ਪੀਰ ਤੋਂ ਬੀ. ਐਸ. ਐਸ. ਦੀ 87 ਬਟਾਲੀਅਨ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਅਮਰਕੋਟ ਵਿਖੇ ਤੈਨਾਤ ਬੀ. ਐਸ. ਐਫ. 87 ਬਟਾਲੀਅਨ ਦੇ ਜਵਾਨਾ ਵੱਲੋਂ ਰਾਤ ਕਰੀਬ 2:30 ਵਜੇ ਬੀ. ਓ. ਪੀ. ਬਾਬਾ ਪੀਰ ਤੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਟਿੱਕਾ ਰਾਮ ਉਮਰ ਕਰੀਬ 24 ਸਾਲ ਪੁੱਤਰ ਅਰਜੁਨ ਪਿੰਡ ਮਾਣਕੀ ਜ਼ਿਲ੍ਹਾ ਸਾਗਰ ਮੱਧ ਪ੍ਰਦੇਸ਼ ਦੱਸਿਆ ਹੈ। ਬੀ .ਐਸ .ਐਫ ਨੇ ਉਕਤ ਕਾਬੂ ਕੀਤੇ ਵਿਅਕਤੀ ਨੂੰ ਖਾਲੜਾ ਪੁਲਸ ਦੇ ਹਵਾਲੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
