ਟਰੱਕ ਮਾਲਕ ਨੇ ਕੀਤੀ ਆਤਮ-ਹੱਤਿਆ ਦੀ ਕੋਸ਼ਿਸ਼

Thursday, Mar 01, 2018 - 08:26 AM (IST)

ਟਰੱਕ ਮਾਲਕ ਨੇ ਕੀਤੀ ਆਤਮ-ਹੱਤਿਆ ਦੀ ਕੋਸ਼ਿਸ਼

ਸਮਾਣਾ  (ਦਰਦ) - ਡਰਾਈਵਰ ਵੱਲੋਂ ਟੈਂਪੂ ਮਾਲਕ 'ਤੇ ਨਹਿਰ ਵਿਚ ਸੁਟੱਣ ਦਾ ਦੋਸ਼ ਲਾਉਣ ਦੇ ਮਾਮਲੇ ਵਿਚ ਬੇਸ਼ਕ ਪੁਲਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਪਰ ਇਨ੍ਹਾਂ ਦੋਸ਼ਾਂ ਤੋਂ ਪਰੇਸ਼ਾਨ ਆਪਣੇ ਮਾਨ-ਸਨਮਾਨ 'ਤੇ ਸੱਟ ਵੱਜਣ ਕਾਰਨ ਟਰੱਕ ਮਾਲਕ ਅਤੇ ਮਿੰਨੀ ਟਰੱਕ ਯੂਨੀਅਨ ਪ੍ਰਧਾਨ ਅੰਮ੍ਰਿਤਪਾਲ ਸਿੰਘ ਵੱਲੋਂ ਬੁੱਧਵਾਰ ਸਵੇਰੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਲੋਕਾਂ ਦੀਆਂ ਕੋਸ਼ਿਸ਼ਾਂ ਸਦਕਾ ਅੰਮ੍ਰਿਤਪਾਲ ਨੂੰ ਭਾਖੜਾ ਨਹਿਰ ਵਿਚੋਂ ਬਾਹਰ ਕੱਢ ਕੇ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿਚ ਇਲਾਜ ਅਧੀਨ ਅੰਮ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਤੇ ਉਸ ਦੇ ਚਾਚੇ ਗੁਰਚਰਨ ਸਿੰਘ ਨੇ ਦੋਸ਼ ਲਾਇਆ ਕਿ ਯੂਨੀਅਨ ਦੇ ਹੀ ਕੁਝ ਲੋਕ ਅੰਮ੍ਰਿਤਪਾਲ ਦੇ ਛੋਟੀ ਉਮਰ ਵਿਚ ਪ੍ਰਧਾਨ ਬਣਨ ਤੋਂ ਦੁਖੀ ਹਨ। ਇਸ ਨਾਲ ਉਨ੍ਹਾਂ ਸ਼ਹਿ ਦੇ ਕੇ ਟਰੱਕ ਡਰਾਈਵਰ ਤੋਂ ਉਸ 'ਤੇ ਝੂਠੇ ਦੋਸ਼ ਲਵਾਏ ਅਤੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ, ਜਿਸ ਨਾਲ ਯੂਨੀਅਨ ਪ੍ਰਧਾਨ ਅੰਮ੍ਰਿਤਪਾਲ ਸਿੰਘ ਹਤਾਸ਼ ਹੋ ਗਿਆ ਸੀ। ਇਸੇ ਕਾਰਨ ਉਸ ਨੇ ਆਪਣੇ ਉਤੇ ਲਾਏ ਦੋਸ਼ਾਂ ਅਤੇ ਆਤਮ-ਹੱਤਿਆ ਕਰਨ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਫੇਸਬੁੱਕ ਤੇ ਪਾ ਦਿੱਤੀ ਸੀ, ਜਿਸ ਦੀ ਸੂਚਨਾ ਮਿਲਣ 'ਤੇ ਵਾਰਸਾਂ ਅਤੇ ਦੋਸਤਾਂ ਸਣੇ ਤੁਰੰਤ ਭਾਖੜਾ ਨਹਿਰ 'ਤੇ ਪਹੁੰਚੇ ਲੋਕਾਂ ਵੱਲੋਂ ਉਸ ਦੀ ਜਾਨ ਬਚਾ ਲਈ ਗਈ ਅਤੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਵੇਖਦਿਆਂ ਮੁੱਢਲੀ ਮਦਦ ਦੇਣ ਮਗਰੋਂ ਪਟਿਆਲਾ ਰੈਫਰ ਕਰ ਦਿੱਤਾ। ਇਸ ਸਬੰਧੀ ਸਿਟੀ ਪੁਲਸ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਵੀ ਜਾਂਚ ਅਤੇ ਕਾਰਵਾਈ ਤੋਂ ਇਨਕਾਰ ਕੀਤਾ।


Related News