ਕਰਫਿਊ ਕਾਰਨ ਆਈ ਆਰਥਿਕ ਤੰਗੀ ਤੋਂ ਪਰੇਸ਼ਾਨ ਮਜ਼ਦੂਰ ਨੇ ਲਾਇਆ ਫਾਹਾ
Wednesday, Apr 15, 2020 - 04:09 PM (IST)
ਜਲੰਧਰ (ਵਰੁਣ)— ਕਫਰਿਊ ਕਾਰਨ ਆਈ ਆਰਥਿਕ ਤੰਗੀ ਕਾਰਨ ਸਵਰਣ ਪਾਰਕ 'ਚ ਰਹਿੰਦੇ ਇਕ ਮਜ਼ਦੂਰ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਮ੍ਰਿਤਕ ਉਥੇ ਕਿਰਾਏ ਦੇ ਮਕਾਨ 'ਚ ਆਪਣੀ ਪਤਨੀ, ਭਰਾ ਅਤੇ ਬੱਚਿਆਂ ਦੇ ਨਾਲ ਰਹਿੰਦਾ ਸੀ। ਮ੍ਰਿਤਕ ਦੀ ਪਛਾਣ ਸੰਜੇ ਕੁਮਾਰ ਪੁੱਤਰ ਸ਼ਿਵ ਸ਼ੰਕਰ ਵਾਸੀ ਸਵਰਣ ਪਾਰਕ ਵਜੋਂ ਹੋਈ ਹੈ। ਥਾਣਾ ਨੰ. 1 ਦੇ ਏ. ਐੱਸ. ਆਈ. ਨਰਿੰਦਰ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਵਰਣ ਪਾਰਕ 'ਚ ਇਕ ਵਿਅਕਤੀ ਨੇ ਫਾਹਾ ਲਗਾ ਲਿਆ ਹੈ। ਜਿਵੇਂ ਹੀ ਉਹ ਮੌਕੇ 'ਤੇ ਪਹੁੰਚੇ ਤਾਂ ਸੰਜੇ ਕੁਮਾਰ ਦੀ ਲਾਸ਼ ਲਟਕੀ ਮਿਲੀ।
ਇਹ ਵੀ ਪੜ੍ਹੋ ► ਜਲੰਧਰ 'ਚ ਖੌਫਨਾਕ ਵਾਰਦਾਤ, ਜਵਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ
ਪੁਲਸ ਨੇ ਘਰ ਦੀ ਤਾਲਾਸ਼ੀ ਲਈ ਪਰ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ। ਏ. ਐੱਸ. ਆਈ. ਨਰਿੰਦਰ ਕੁਮਾਰ ਨੇ ਦੱਸਿਆ ਕਿ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਸੰਜੇ ਇਕ ਫੈਕਟਰੀ 'ਚ ਕੰਮ ਕਰਦਾ ਹੈ। ਕਰਫਿਊ ਕਾਰਨ ਆਰਥਿਕ ਤੰਗੀ ਤੋਂ ਉਹ ਕਾਫ਼ੀ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ।
ਇਹ ਵੀ ਪੜ੍ਹੋ ► ਹੁਸ਼ਿਆਰਪੁਰ: ਕੋਰੋਨਾ ਕਾਰਨ ਮਰੇ ਪਿਤਾ ਦਾ ਮੂੰਹ ਵੀ ਨਹੀਂ ਦੇਖ ਸਕਿਆ ਸੀ ਪੁੱਤ, ਹੁਣ ਜਿੱਤੀ ਕੋਰੋਨਾ 'ਤੇ ਜੰਗ
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ
ਉਨ੍ਹਾਂ ਕਿਹਾ ਕਿ ਘਰ 'ਚ ਰਾਸ਼ਨ ਵੀ ਚੈੱਕ ਕੀਤਾ ਗਿਆ ਸੀ ਪਰ ਰਾਸ਼ਨ ਦੀ ਕੋਈ ਕਮੀ ਨਹੀਂ ਮਿਲੀ। ਉੱਧਰ ਥਾਣਾ ਨੰ. 1 ਦੇ ਮੁਖੀ ਰਾਜੇਸ਼ ਕੁਮਾਰ ਨੇ ਕਿਹਾ ਸੰਜੇ ਨੇ ਘਰੇਲੂ ਪਰੇਸ਼ਾਨੀ ਦੇ ਕਾਰਨ ਸੁਸਾਈਡ ਕੀਤਾ ਹੈ। ਪੁਲਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ
ਇਹ ਵੀ ਪੜ੍ਹੋ ► ਬਾਵਾ ਹੈਨਰੀ ਤੋਂ ਬਾਅਦ ਹੁਣ ਵਿਧਾਇਕ ਸੁਸ਼ੀਲ ਰਿੰਕੂ ’ਤੇ ਵੀ ਕੋਰੋਨਾ ਦੀ ਦਹਿਸ਼ਤ ਛਾਈ