ਰਜਧਾਨ ਵਿਖੇ ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
Friday, Aug 11, 2017 - 03:59 PM (IST)

ਚੌਕ ਮਹਿਤਾ (ਕੈਪਟਨ)— ਨਜ਼ਦੀਕੀ ਪਿੰਡ ਰਜਧਾਨ ਵਿਖੇ ਇਕ ਨੌਜਵਾਨ ਵਿਅਕਤੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪੁਲਸ ਚੌਕੀ ਬੁਟਰ ਦੇ ਇੰਚਾਰਜ ਪਰਸ਼ੋਤਮ ਲਾਲ ਨੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੁਗਲਵਾਲ (ਗੁਰਦਾਸਪੁਰ) ਆਪਣੀ ਘਰ ਵਾਲੀ ਸਮੇਤ ਆਪਣੇ ਸਹੁਰੇ ਘਰ ਪਿੰਡ ਰਜਧਾਨ ਵਿਖੇ ਆਇਆ ਹੋਇਆ ਸੀ। ਅੱਜ ਤੜਕੇ ਸਵੇਰੇ ਉਹ ਘਰੋਂ ਬਾਹਰ ਗਿਆ ਤੇ ਇਕ ਰੁੱਖ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਸ਼ੋਤਮ ਲਾਲ ਨੇ ਦੱਸਿਆ ਕਿ ਮ੍ਰਿਤਕ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਸੀ। ਪੁਲਸ ਨੇ ਬਣਦੀ ਕਾਰਵਾਈ ਕਰ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।